Sunday, 27 December 2020

Chapter 1 Food: Where Does It Come From?

0 comments

  ਅਧਿਆਇ-1 ਭੋਜਨ, ਇਹ ਕਿਥੋ ਆਉਦਾ ਹੈ?

 

ਕਿਰਿਆ 1- ਵੱਖ-ਵੱਖ ਭੋਜਨ ਪਦਾਰਥਾਂ ਦੀ ਸਮੱਗਰੀ ਪਤਾ ਕਰਨਾ।

 

 ਪ੍ਰਸ਼ਨ 1- ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਕੀ ਕਹਿੰਦੇ ਹਨ?

 ਉੱਤਰ- ਸਮੱਗਰੀ।

 

ਪ੍ਰਸ਼ਨ 2- ਖੀਰ ਬਣਾਉਣ ਲਈ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ?

 ਉੱਤਰ- ਚਾਵਲ, ਦੁੱਧ, ਖੰਡ ਆਦਿ।

 

 

ਕਿਰਿਆ 2- ਵੱਖ-ਵੱਖ ਪੌਦਿਆਂ ਦੇ ਖਾਣਯੋਗ ਭਾਗਾਂ ਦੀ ਪਛਾਣ ਕਰਨੀ।

 

 

ਪ੍ਰਸ਼ਨ 1- ਪੌਦੇ ਦਾ ਉਹ ਭਾਗ ਜੋ ਭੋਜਨ ਵਜੋ' ਵਰਤਿਆ ਜਾਂਦਾ ਹੈ, ਕੀ ਅਖਵਾਉਂਦਾ ਹੈ?

ਉੱਤਰ- ਖਾਣਯੋਗ ਭਾਗ।

 

`ਪ੍ਰਸ਼ਨ 2- ਅੰਬ ਦੇ ਪੌਦੇ ਦਾ ਕਿਹੜਾ ਭਾਗ ਖਾਣਯੋਗ ਹੁੰਦਾ ਹੈ?

ਉੱਤਰ- ਫ਼ਲ।

 

 

ਕਿਰਿਆ 3- ਜਾਨਵਰਾਂ ਦੀਆਂ ਭੋਜਨ ਸੰਬੰਧੀ ਆਦਤਾਂ ਨੂੰ ਜਾਣਨਾ।

 

 

 

ਪ੍ਰਸ਼ਨ 1- ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਪੌਦਿਆਂ ਤੋਂ' ਪ੍ਰਾਪਤ ਉਤਪਾਦ ਹੀ ਖਾਂਦੇ ਹਨ?

ਉੱਤਰ- ਹਿਰਨ, ਗਾਂ, ਹਾਥੀ, KrgoS ਆਦਿ।

 

 ਪ੍ਰਸ਼ਨ 2- ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਮਾਸ ਹੀ ਖਾਂਦੇ ਹਨ?

 ਉੱਤਰ- Syr, ਚੀਤਾ ਆਦਿ।

 

ਪ੍ਰਸ਼ਨ 3- ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਭੋਜਨ ਲਈ ਪੌਦਿਆਂ ਅਤੇ ਜੰਤੂਆਂ  ਦੋਵਾਂ ਉੱਪਰ ਨਿਰਭਰ ਕਰਦੇ ਹਨ?

ਉੱਤਰ- ਮਨੁੱਖ, ਕੁੱਤਾ, ਬਿੱਲੀ ਆਦਿ।

 

 

ਪ੍ਰਸ਼ਨ 1- ਖਾਲੀ ਥਾਵਾਂ ਭਰੋ।

 

(i) ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ਸਮੱਗਰੀ ਕਹਿੰਦੇ ਹਨ।

(ii) AMfyy ਦੇ ਚਿੱਟੇ ਭਾਗ ਨੂੰ ਐਲਬਿਉਮਿਨ ਕਹਿੰਦੇ ਹਨ।

(iii) ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ।

(iv) sroN ਦੇ ਬੀਜ ਅਤੇ ਪੱਤੇ ਭੋਜਨ ਦੇ ਤੌਰ 'ਤੇ ਵਰਤੇ ਜਾਂਦੇ ਹਨ।

(v) Sihd ਦੀ ਮੱਖੀ ਫੁੱਲਾਂ ਤੋਂ ਰਸ ਇਕੱਠਾ ਕਰਦੀ ਹੈ।

 

ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।

(i)  ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ। (ਗਲਤ)

(ii) ਸ਼ਕਰਕੰਦੀ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। (ਸਹੀ)

(iii) poSx ਦੇ ਪੱਖ ਤੋਂ ਅੰਡਾ ਇੱਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ huMdy (ਗਲਤ)

(iv) ਗੰਨੇ ਦੇ ਤਣੇ ਨੂੰ  ਜੂਸ, ਚੀਨੀ, ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ। (ਸਹੀ)

(v) ਮੱਖਣ, ਦਹੀਂ ਅਤੇ Sihd ਦੁੱਧ ਤੋਂ ਬਣੇ ਪਦਾਰਥ ਹਨ। (ਗਲਤ)

 

ਪ੍ਰਸ਼ਨ 3- ਕਾਲਮਦਾ ਕਾਲਮਨਾਲ ਮਿਲਾਨ ਕਰੋ-

ਕਾਲਮ”              ਕਾਲਮ

(i) ਗਾਜਰ                () ਦਾਲਾਂ (ii)

(ii) ਛੌਲੋ,                   () ਫ਼ਲ (v)

(iii) ਕਣਕ,               (e) ਜੜ੍ਹ (i)

(iv) ਆਲੂ               () ਅਨਾਜ (iii)

(v) sMqrw                (ਹ) ਤਣਾ (iv)

 

 

ਪ੍ਰਸ਼ਨ 4- ਸਹੀ ਉੱਤਰ ਦੀ ਚੁਣੋ-

 

(i) ਹੇਠ ਲਿਖਿਆਂ ਵਿੱਚੋਂ ਕਿਹੜਾ ਸਰਬ ਆਹਾਰੀ ਜਾਨਵਰ ਹੈ-

() Syr

() ਬਾਜ

() ਹਿਰਨ

() ਕਾਂ

 

(ii) ਬੰਦ ਗੋਭੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ-

() ਤਣਾ

() ਜੜ੍ਹਾਂ

(e) ਪੱਤੇ

 () ਇਨ੍ਹਾਂ ਵਿੱਚੋਂ ਕੋਈ ਨਹੀਂ

 

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਸਮੱਗਰੀ ਕੀ ਹੁੰਦੀ ਹੈ? ਰ੍

ਉੱਤਰ- ਭੋਜਨ ਪਦਾਰਥ ਬਣਾਉਣ ਲਈ ਜਰੂਰੀ ਵਸਤਾਂ ਨੂੰ ਸਮੱਗਰੀ ਕਹਿੰਦੇ ਹਨ।

 

(ii) ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ।

 ਉੱਤਰ- ਪਨੀਰ, ਮੱਖਣ, ਦਹੀਂ।

(iii) ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਦੱਸੋ।

 ਉੱਤਰ- ਧਨੀਆ, ਜੀਰਾ, ਕਾਲੀ ਮਿਰਚ।

 

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇ' ਹਨ?

ਉੱਤਰ- ਕਿਉਂਕਿ ਜਿਆਦਾਤਰ ਭੌਜਨ ਅਸੀਂ ਬੀਜਾਂ ਤੋਂ ਹੀ ਪ੍ਰਾਪਤ ਕਰਦੇ ਹਾਂ, ਜਿਵੇਂ ਕਣਕ, ਚਾਵਲ ਅਤੇ ਦਾਲਾਂ ਆਦਿ।

 

(ii) ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ?

ਉੱਤਰ- ਜੀਵਤ ਪ੍ਰਾਣੀਆਂ ਨੂੰ ਵੱਖ-ਵੱਖ ਕਿਰਿਆਵਾਂ ਲਈ ਉਰਜਾ ਪ੍ਰਾਪਤ ਕਰਨ ਲਈ, ਵਾਧੇ ਲਈ, ਬਿਮਾਰੀਆਂ ਤੋਂ ਬਚਾਅ ਲਈ ਅਤੇ ਸਰੀਰ ਵਿੱਚ ਹੌਣ ਵਾਲੀਆਂ ਢਾਹ-ਉਸਾਰੂ ਕਿਰਿਆਵਾਂ ਆਦਿ ਲਈ ਭੋਜਨ ਦੀ ਜਰੂਰਤ ਹੁੰਦੀ ਹੈ।

(iii) ਜਾਨਵਰਾਂ ਤੋਂ' ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ

ਉੱਤਰ- ਜਾਨਵਰਾਂ ਤੋਂ ਸਾਨੂੰ, ਦੁੱਧ, ਮਾਸ ਅਤੇ ਅੰਡੇ ਮਿਲਦੇ ਹਨ।

 

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

(i) ਭੋਜਨ ਸਬੰਧੀ ਆਦਤਾਂ ਦੇ ਆਧਾਰ 'ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼ਰੇਣੀਬੱਧ ਕੀਤਾ ਗਿਆ ਹੈ? ਉਦਾਹਰਨ ਦੇ ਕੇ ਵਿਆਖਿਆ ਕਰੋ।

ਉੱਤਰ- (1) SwkwhwrI - ਇਹ ਕੇਵਲ ਪੌਦਿਆਂ ਤੋਂ ਹੀ ਭੋਜਨ ਪ੍ਰਾਪਤ ਕਰਦੇ ਹਨ। ਉਦਾਹਰਨ- ਹਿਰਨ, ਗਾਂ, ਹਾਥੀ, KrgoS ਆਦਿ।

 

(2) ਮਾਸਾਹਾਰੀ- ਇਹ ਭੋਜਨ ਲਈ ਕੇਵਲ ਦੂਜੇ ਜਾਨਵਰਾਂ ਨੂੰ ਹੀ ਖਾਂਦੇ ਹਨ। ਉਦਾਹਰਨ- Syr, ਚੀਤਾ ਆਦਿ।

(3) ਸਰਬ ਆਹਾਰੀ- ਇਹ ਪੌਂਦਿਆਂ ਅਤੇ ਦੂਜੇ ਜਾਨਵਰਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ। ਉਦਾਹਰਨ- ਮਨੁੱਖ, ਕੁੱਤਾ, ਬਿੱਲੀ ਆਦਿ।