Saturday 26 December 2020

ਪਾਠ-02 (ਆਪਣੇ ਅਪਣੇ ਥਾਂ ਸਾਰੇ ਚੰਗੇ)

0 comments

 

ਪਾਠ – 2 ਆਪਣੇ ਆਪਣੇ ਥਾਂ ਸਾਰੇ ਚੰਗੇ (ਲੇਖਕ- ਸ੍ਰੀਮਤੀ ਅੰਮ੍ਰਿਤਾ ਪ੍ਰੀਤਮ)

 

1. ਪ੍ਰਸ਼ਨ/ਉੱਤਰ

 

ਪ੍ਸ਼ਨ . ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿੱਚ ਕਿਰੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ?

ਉੱਤਰ: ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿੱਚ ਇਲਾਚੀ, ਸੌੱਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਪਏ ਸਨ।

 

ਪ੍ਰਸ਼ਨ . ਇਲਾਚੀ ਨੂੰ ਕਿਸ ਗੱਲ ਦਾ ਘੁਮੰਡ ਸੀ?

ਉੱਤਰ: ਇਲਾਚੀ ਨੂੰ ਆਪਣੀ ਸੁੰਦਰਤਾ, ਗੁਣਾਂ ਅਤੇ ਮਹਿੰਗੀ ਹੌਣ ਦਾ ਘੁਮੰਡ ਸੀ।

 

ਪ੍ਰਸ਼ਨ . ਸੌਂਫ ਤੇ ਜਵੈਣ ਵਿੱਚ ਕਿਹੜੇ-ਕਿਹੜੇ ਗੁਣ ਸਨ?

ਉੱਤਰ: ਸੌਂਫ ਤੇ ਜਵੈਣ ਦੀ ਵਰਤੋ ਢਿੱਡ-ਪੀੜ ਹਟਾਉਣ ਲਈ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਹਕੀਮ ਦਵਾਈਆਂ ਬਣਾਉਣ ਲਈ ਕਰਦੇ ਹਨ।

 

ਪ੍ਰਸ਼ਨ . ਅੰਬਚੂਰ ਕਿਸ ਕੰਮ ਆਉਂਦਾ ਹੈ?

ਉੱਤਰ: ਅੰਬਚੂਰ ਖੱਟਾ ਹੋਣ ਕਾਰਨ ਖਾਣਾ ਸੁਆਦ ਬਣਾਉਣ ਲਈ ਵਰਤਿਆ ਜਾਂਦਾ ਹੈ।

 

ਪ੍ਰਸ਼ਨ , ਅਨਾਰਦਾਣਾ ਕਿਹੜੇ ਦੇਸ ਤੋਂ ਆਇਆ ਸੀ ਅਤੇ ਇਸ ਦੀ ਵਰਤੋ' ਕਿਸ ਚੀਜ਼ ਵਿੱਚ ਹੁੰਦੀ ਹੈ?

ਉੱਤਰ: ਅਨਾਰਦਾਣਾ ਦੂਰ-ਦੁਰਾਡੇ ਦੇਸ kSmIr ਤੋਂ ਆਇਆ ਸੀ। ਇਸ ਦੀ ਵਰਤੋ' ਪੂਦਨੇ ਦੀ ਚਟਨੀ ਨੂੰ ਸੁਆਦ ਬਣਾਉਣ ਲਈ ਕੀਤੀ ਜਾਂਦੀ ਹੈ।

 

ਪ੍ਰਸ਼ਨ . ਪੂਦਨੇ ਦਾ ਇਲਾਚੀ ਅਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ?

ਉੱਤਰ: ਪੂਦਨੇ ਦਾ ਵਿਚਾਰ ਸੀ ਕਿ ਇਲਾਚੀ ਨੂੰ ਮਹਿੰਗੀ ਹੋਣ ਕਰਕੇ ਘੁਮੰਡ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਦੂਜਿਆਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ, ਕਿਉਂਕਿ ਸਾਰੀਆਂ cIzW ਵਿੱਚ ਆਪਣੇ-ਆਪਣੇ ਗੁਣ ਹੁੰਦੇ  ਹਨ।

 

ਪ੍ਰਸ਼ਨ . ਪੂਦਨੇ ਨੇ ਕੀ ਗੱਲ ਕੀਤੀ ਸੀ ਅਤੇ ਪੂਦਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ?

ਉੱਤਰ: ਪੂਦਨੇ ਨੇ ਕਿਹਾ ਕਿ ਸਾਨੂੰ ਇੱਕ-ਦੂਜੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਹਰੇਕ ਵਿੱਚ ਆਪਣੇ- ਆਪਣੇ ਗੁਣ ਹੁੰਦੇ ਹਨ। ਇਹ ਸੁਣ ਕੇ ਸਾਰਿਆਂ ਮਿਲ ਕੇ ਰਹਿਣ ਤੇ ਇੱਕ-ਦੂਜੇ ਦੇ ਅਸਲ ਸਾਥੀ ਬਣਨ ਦਾ ਵਚਨ ਦਿੱਤਾ।

 

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

 

1. ਰਸੋਈ (ਖਾਣਾ ਪਕਾਉਣ ਦਾ ਕਮਰਾ) -ਸਾਡੇ ਘਰ ਇੱਕ ਰਸੋਈ ਹੈ।

2. ਅਲਮਾਰੀ (ਸਮਾਨ ਰੱਖਣ ਦੇ ਖ਼ਾਨੇ ਜਿਨ੍ਹਾਂ ਅੱਗੇ ਦਰਵਾਜਾ ਲੱਗਾ ਹੋਂਵੇ) - ਮਾਤਾ ਜੀ ਨੇ ਕੱਪੜੇ ਅਲਮਾਰੀ ਵਿੱਚ ਰੱਖ ਦਿੱਤੇ।

3. ਮਠਿਆਈ (ਮਿੱਠੇ ਵਾਲਾ ਪਕਵਾਨ) -ਮੈਨੂੰ ਮਠਿਆਈ ਬਹੁਤ ਸੁਆਦ ਲੱਗਦੀ ਹੈ।

4. ਸ਼ਰਬਤ (ਮਿੱਠਾ ਪਾਣੀ) - ਮੈ ਛਬੀਲ ਤੋਂ ਸ਼ਰਬਤ ਪੀਤੀ।

5. ਅਸਮਾਨ (AkwS) - ਅਸਮਾਨ ਵਿੱਚ ਬੱਦਲ grz ਰਹੇ ਹਨ।

 

3. ਔਖੇ ਸ਼ਬਦਾਂ ਦੇ ਅਰਥ:

 

ਬੇਲੀ - ਮਿੱਤਰ

ਉੱਤਮ -: ਵਧੀਆ

ਵਚਨ- ਵਾਇਦਾ, ਇਕਰਾਰ, ਕੌਲ, ਪ੍ਰਣ

ਇਤਬਾਰ - ਯਕੀਨ, ਭਰੋਸਾ, ਵਿਸ਼ਵਾਸ

ਇਨਸਾਫ਼- ਸੱਚ-ਝੂਠ ਦਾ ਨਿਤਾਰਾ

ਵੈਦ-ਹਕੀਮ- ਦੇਸੀ ਦਵਾਈਆਂ ਰਾਂਹੀ ਇਲਾਜ ਕਰਨ ਵਾਲਾ ਆਦਮੀ

ਪੂਦਨਾ -: ਪੁਦੀਨਾ

 

4. ਸਹੀ/ ਗ਼ਲਤ ਚੁਣੇ:

 

1, Swm ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ। (ਗ਼ਲਤ)

2. ਪੂਦਨੇ ਨੂੰ ਢੱਕਣ ਬੜਾ ਠੰਡਾ ਲੱਗਾ (ਗ਼ਲਤ)

3. ਸੌਂਫ ਤੇ ਜਵੈਣ ਇਕੱਠੀਆਂ ਬੈਠੀਆਂ ਸਨ। (ਠੀਕ)

5. ਵਿਆਕਰਨ:

 

ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌੱਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।

ਨਾਂਵ - ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਾਤ, ਗੁਣ, ਭਾਵ ਆਦਿ ਲਈ ਵਰਤੇ ਜਾਂਦੇ ਸ਼ਬਦਾ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇ- ਰਸੋਈ, ਇਲਾਚੀ, ਅੰਬਚੂਰ ਆਦਿ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ:

1. ਆਮ ਨਾਂਵ ਜਾਂ ਜਾਤੀ ਵਾਚਕ ਨਾਂਵ

2. ਖ਼ਾਸ ਨਾਂਵ

3. ਇਕੱਠਵਾਚਕ ਨਾਂਵ

4. ਭਾਵਵਾਚਕ ਨਾਂਵ

5. ਪਦਾਰਥਵਾਚਕ ਨਾਂਵ