Friday 1 January 2021

ਪਾਠ-5 ਧਰਤੀ ਦੇ ਪਰਿਮੰਡਲ

0 comments

ਪਾਠ-5 ਧਰਤੀ ਦੇ ਪਰਿਮੰਡਲ

 

ਪ੍ਰਸ਼ਨ-1. ਥਲ ਮੰਡਲ ਕਿਸਨੂੰ ਆਖਦੇ ਹਨ?

ਉੱਤਰ-ਥਲ ਮੰਡਲ ਤੋਂ ਭਾਵ ਧਰਤੀ ਦੇ ਭੂਮੀਂ ਵਾਲੇ ਭਾਗ ਤੋਂ ਹੈ। 

ਪ੍ਰਸ਼ਨ-2.ਧਰਤੀ ਤੇ ਪ੍ਰਮੁੱਖ ਭੂ-ਰੂਪਾਂ ਦੇ ਨਾਮ ਲਿਖੋ

ਉੱਤਰ- 1. ਪਹਾੜ 2. ਪਠਾਰ 3. ਮੈਦਾਨ

 

ਪ੍ਰਸ਼ਨ- 3.ਧਰਤੀ ਦੇ ਸਾਰੇ ਪਰਿਮੰਡਲ ਇੱਕ ਦੂਸਰੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ?

ਉੱਤਰ- ਧਰਤੀ ਦੇ ਸਾਰੇ ਪਰਿਮੰਡਲ ਇੱਕ ਦੂਸਰੇ ਨਾਲ ਜੁੜੇ ਹੋਏ ਹਨ ਕਿਸੇ ਇੱਕ ਪਰਿਮੰਡਲ ਦਾ ਸੰਤੁਲਨ ਵਿਗੜਨ ਨਾਲ ਦੂਸਰੇ ਦੋ ਪਰਿਮੰਡਲਾਂ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ

 

ਪ੍ਰਸ਼ਨ- 4.ਪਰਬਤ ਲੜੀ ਕਿਸ ਨੂੰ ਆਖਦੇ ਹਨ?

ਉੱਤਰ- ਪਰਬਤਾਂ ਦੇ ਸਮੂਹ ਨੂੰ ਪਰਬਤ ਲੜੀ ਆਖਦੇ ਹਨ

 

ਪ੍ਰਸ਼ਨ- 5. ਵਿਸ਼ਵ ਦੇ ਪ੍ਰਸਿੱਧ ਪਠਾਰਾਂ ਦੇ ਨਾਮ ਦੱਸੋ

ਉੱਤਰ- 1.ਭਾਰਤ ਦਾ ਦੱਖਣੀ ਪਠਾਰ 2. ਮੱਧ ਅਫਰੀਕਾ ਦਾ ਪਠਾਰ 3. ਤਿੱਬਤ ਦਾ ਪਠਾਰ

 

ਪ੍ਰਸ਼ਨ- 6. ਵਾਯੂਮੰਡਲ ਜੀਵਨ ਪ੍ਰਣਾਲੀ ਨੂੰ ਜਿਊਣ ਵਿੱਚ ਕਿਵੇਂ ਸਹਾਇਤਾ ਕਰਦਾ ਹੈ?

ਉੱਤਰ- 1. ਵਾਯੂਮੰਡਲ ਤੋਂ ਆਕਸੀਜਨ ਗੈਸ ਲੈ ਕੇ ਜੀਵ ਸਾਹ ਲੈਂਦੇ ਹਨ।

2.ਵਾਯੂਮੰਡਲ ਤੋਂ ਨਾਈਟ੍ਰੋਜਨ ਗੈਸ ਨਾਲ ਜੀਵਾਂ ਵਿੱਚ ਵਾਧਾ ਹੁੰਦਾ ਹੈ।

3. ਵਾਯੂਮੰਡਲ ਤੋਂ ਕਾਰਬਨਡਾਇਆਕਸਾਈਡ ਗੈਸ ਲੈ ਕੇ ਪੋਦੇ ਆਪਣਾ ਭੋਜਣ ਬਣਾਉਂਦੇ ਹਨ।

ਪ੍ਰਸ਼ਨ- 7. ਮੇਜ ਭੂਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ?

ਉੱਤਰ- ਮੇਜ ਭੂ-ਰੂਪ ਪਠਾਰ ਨੂੰ ਆਖਦੇ ਹਨ ਕਿਉਂਕਿ ਇਸਦਾ ਉੱਤਰਲਾ ਸਿਰਾ ਮੇਜ ਦੀ ਤਰਾਂ ਪੱਧਰਾ ਹੁੰਦਾ ਹੈ

 

ਪ੍ਰਸ਼ਨ-8 ਜਲ ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ?

ਉੱਤਰ- 1.ਜਲ ਮੰਡਲ ਤੋਂ ਮਨੁੱਖ ਨੂੰ ਪਾਣੀ ਪ੍ਰਾਪਤ ਹੁੰਦਾ ਹੈ ਜੋ ਕਿ ਉਸਦੇ ਜਿਉਂਦੇ ਰਹਿਣ ਲਈ ਬਹੁਤ ਜਰੂਰੀ ਹੈ।

2.ਜਲ ਮੰਡਲ ਵਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ।

3.ਜਲ ਮੰਡਲ ਤੋਂ ਸਾਨੂੰ ਨਮਕ ਪ੍ਰਾਪਤ ਹੁੰਦਾ ਹੈ

 

 ਪ੍ਰਸ਼ਨ-9. ਮਹਾਂਦੀਪ ਕਿਸਨੂੰ ਆਖਦੇ ਹਨ?

ਉੱਤਰ- ਧਰਤੀ ਦੇ ਉਹ ਵੱਡੇ ਭਾਗ ਜਿਹੜੇ ਤਿੰਨ ਜਾਂ ਚਾਰ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੁੰਦੇ ਹਨ ਮਹਾਂਦੀਪ ਅਖਵਾਉਂਦੇ ਹਨ

 

ਪ੍ਰਸ਼ਨ-10. ਧਰਤੀ ਤੇ ਕਿੰਨੇ ਮਹਾਂਦੀਪ ਹਨ? ਇਹਨਾਂ ਦੇ ਨਾਮ ਲਿਖੋ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ?

 ਉੱਤਰ: ਧਰਤੀ ਤੇ ਸੱਤ ਮਹਾਂਦੀਪ ਹਨ। 1.ਏਸ਼ੀਆ 2.ਅਫਰੀਕਾ 3.ਯੂਰਪ 4.ਉੱਤਰੀ ਅਮਰੀਕਾ 5.ਦੱਖਣੀ ਅਮਰੀਕਾ 6.ਆਸਟਰੇਲੀਆ 7. ਅੰਟਾਰਟਿਕਾ। ਸਭ ਤੋਂ ਵੱਡਾ ਮਹਾਂਦੀਪ ਏਸ਼ੀਆ ਹੈ

 

ਪ੍ਰਸ਼ਨ-11.ਮਹਾਂਸਾਗਰਾਂ ਦੇ ਨਾਮ ਦੱਸੋ ਗਲੋਬ ਤੇ ਮਹਾਂਸਾਗਰਾਂ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ?

ਉੱਤਰ- ਸੰਸਾਰ ਤੇ ਚਾਰ ਮਹਾਂਸਾਗਰ ਹਨ।

1.ਸ਼ਾਂਤ ਮਹਾਂਸਾਗਰ 2. ਅੰਧ ਮਹਾਂਸਾਗਰ 3. ਹਿੰਦ ਮਹਾਂਸਾਗਰ 4, ਅੰਟਾਰਕਟਿਕ ਮਹਾਂਸਾਗਰ

ਗਲੋਬ ਤੇ ਮਹਾਂਸਾਗਰਾਂ ਨੂੰ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ

 

ਪ੍ਰਸ਼ਨ- 12.ਜੀਵ ਮੰਡਲ ਕਿਸਨੂੰ ਆਖਦੇ ਹਨ ?

ਉੱਤਰ-ਧਰਤੀ ਦੇ ਜਿਸ ਭਾਗ ਤੇ ਵੱਖ-ਵੱਖ ਜੀਵ ਜੰਤੂ ਅਤੇ ਪੇੜ-ਪੌਦੇ ਰਹਿੰਦੇ ਹਨ ਉਸਨੂੰ ਜੀਵ ਮੰਡਲ ਕਹਿੰਦੇ ਹਨ।

 

ਪ੍ਰਸ਼ਨ- 13.ਉੱਤਰੀ ਅਰਧ ਗੋਲੇ ਨੂੰ ਧਰਤ ਗੋਲਾ ਅਤੇ ਦੱਖਣੀ ਅਰਧ ਗੋਲੇ ਨੂੰ ਜਲ ਗੋਲਾ ਕਿਉਂ ਕਹਿੰਦੇ ਹਨ?

ਉੱਤਰ- ਕਿਉਂਕਿ ਉੱਤਰੀ ਅਰਧ ਗੋਲੇ ਵਿੱਚ ਥਲ ਭਾਗ ਜਿਆਦਾ ਹੈ ਅਤੇ ਦੱਖਣੀ ਅਰਧ ਗੋਲੇ ਵਿੱਚ ਜਲ ਭਾਗ ਜਿਆਦਾ ਹੈ।

 

ਪ੍ਰਸ਼ਨ-14. ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਉੱਤਰ-1.ਮਨੁੱਖ ਨੂੰ ਵਧਦੀ ਜਨਸੰਖਿਆ ਤੇ ਰੋਕ ਲਾਉਣੀ ਚਾਹੀਂਦੀ ਹੈ

2.ਕੁਦਰਤੀ ਸਾਧਨਾ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ