ਪਾਠ-6 ਸਾਡਾ ਭਾਰਤ- ਸੰਸਾਰ ਵਿੱਚ
ਪ੍ਰਸ਼ਨ-1.ਕਿਹੜੀ ਅਕਸ਼ਾਂਸ਼ ਰੇਖਾ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ? ਉਹਨਾਂ ਦੋ ਹਿੱਸਿਆਂ ਦੇ ਨਾਮ ਦੱਸੋ।
ਉੱਤਰ- ਕਰਕ ਰੇਖਾ ਭਾਰਤ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਦੱਖਣੀ ਹਿੱਸੇ ਨੂੰ ਉਸ਼ਨਖੰਡੀ ਅਤੇ ਉੱਤਰੀ ਹਿੱਸੇ ਨੂੰ ਉੱਪ-ਊਸ਼ਨਖੰਡੀ ਕਿਹਾ ਜਾਂਦਾ ਹੈ ।
ਪ੍ਰਸ਼ਨ-2. ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਮ ਲਿਖੋ ।
ਉੱਤਰ- 1.ਪਾਕਿਸਤਾਨ 2.ਅਫਗਾਨੀਸਤਾਨ 3.ਚੀਨ 4.ਨੇਪਾਲ 5.ਭੂਟਾਨ 6.ਬੰਗਲਾਦੇਸ਼ ਸ੍ਰੀਲੰਕਾ
ਪ੍ਰਸ਼ਨ-3.ਗਲੋਬ ਤੇ ਭਾਰਤ ਦੀ ਅਕਸ਼ਾਂਸ਼ ਅਤੇ ਦਿਸ਼ਾਂਤਰ ਸਥਿਤੀ ਦੱਸੋ ।
ਉੱਤਰ- ਭਾਰਤ 8°4' ਉੱਤਰ ਤੋਂ 37°6' ਉੱਤਰ ਅਕਸ਼ਾਂਸ਼ ਅਤੇ 6707 ਪੂਰਵ ਤੋਂ 97025' ਪੂਰਵ ਦਿਸ਼ਾਂਤਰ ਤੱਕ ਫੈਲਿਆ ਹੋਇਆ ਹੈ ।
ਪ੍ਰਸ਼ਨ-4.ਭਾਰਤ ਨੂੰ ਇੱਕ ਉੱਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਇਹ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਇਸ ਲਈ ਇਸਨੂੰ ਉੱਪ-ਮਹਾਂਦੀਪ ਕਿਹਾ ਜਾਂਦਾ ਹੈ ।
ਪ੍ਰਸ਼ਨ-5.ਭਾਰਤ ਨੂੰ ਰਾਜਨੀਤਿਕ ਤੌਰ ਤੇ ਕਿੰਨੇ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਦੇਸ਼ਾਂ ਵਿੱਚ ਵੰਡਿਆ ਹੋਇਆ ਹੈ?
ਉੱਤਰ- ਭਾਰਤ ਨੂੰ 29 ਰਾਜਾਂ ਅਤੇ 7 ਕੇਂਦਰੀ ਸ਼ਾਸ਼ਿਤ ਦੇਸ਼ਾਂ ਵਿੱਚ ਵੰਡਿਆ ਹੋਇਆ ਹੈ ।
ਪ੍ਰਸ਼ਨ-6.ਉਨ੍ਹਾਂ ਤਿੰਨ ਸਾਗਰਾਂ ਦੇ ਨਾਮ ਲਿਖੋ ਜਿੰਨ੍ਹਾਂ ਨੇ ਭਾਰਤੀ ਉੱਪ-ਮਹਾਂਦੀਪ ਨੂੰ ਘੇਰਿਆ ਹੈ ? ਉੱਤਰ- 1.ਹਿੰਦ ਮਹਾਂਸਾਗਰ 2 ਅਰਬ ਸਾਗਰ 3.ਬੰਗਾਲ ਦੀ ਖਾੜੀ ।