Ch 3
ਆਰਥਕ ਜਾਂ ਵਪਾਰਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖਾਸ ਮੰਤਵ ਲਈ ਉਗਾਇਆ ਜਾਂਦਾ ਹੈ ਤਾਂ ਉਸ ਨੂੰ ਫ਼ਸਲ ਦਾ ਨਾਂ ਦਿੱਤਾ ਜਾਂਦਾ ਹੈ | ਜਿਵੇਂ ਕਿ ਕਣਕ ਦੇ ਪੌਦਿਆਂ ਨੂੰ ਜਦੋਂ ਖੇਤ ਵਿੱਚ ਉਸ ਦੇ ਦਾਣਿਆਂ ਲਈ ਉਗਾਇਆ ਜਾਂਦਾ ਹੈ ਤਾਂ ਉਹ ਕਣਕ ਦੀ ਫ਼ਸਲ ਅਖਵਾਉਂਦੇ ਹਨ । ਫ਼ਸਲਾਂ ਦੀ ਵੰਡ ਦੇ ਕਾਰਣ:- ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਉਹਨਾਂ ਨਾਲ ਸੰਬੰਧਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਆਸਾਨ ਕੀਤਾ ਜਾ ਸਕੇ |
1. ਰੁੱਤ ਅਨੁਸਾਰ ਵੰਡ :-
(i) ਸਾਉਣੀ ਦੀਆਂ ਫ਼ਸਲਾਂ –
ਇਹ
ਫ਼ਸਲਾਂ ਜੂਨ-ਜੁਲਾਈ ਜਾਂ ਮੌਨਸੂਨ ਦੇ ਆਉਣ ‘ਤੇ ਬੀਜੀਆਂ ਜਾਂਦੀਆਂ ਹਨ ਅਤੇ ਅਕਤੂਬਰ-ਨਵੰਬਰ ਵਿੱਚ ਕੱਟ ਲਈਆਂ ਜਾਂਦੀਆਂ ਹਨ | ਜਿਵੇਂ ਕਿ ਝੋਨਾ, ਬਾਸਮਤੀ, ਮੱਕੀ, ਜਵਾਰ, ਬਾਜਰਾ, ਕਪਾਹ, ਗੰਨਾ, ਮੂੰਗੀ, ਮਾਂਹ, ਅਰਹਰ, ਮੂੰਗਫ਼ਲੀ, ਤਿਲ ਅਤੇ ਸੋਇਆਬੀਨ ਆਦਿ |
(ii) ਹਾੜ੍ਹੀ ਦੀਆਂ ਫ਼ਸਲਾਂ –
ਇਹ
ਫ਼ਸਲਾਂ ਅਕਤੂਬਰ-ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਮਾਰਚ-ਅਪ੍ਰੈਲ ਵਿੱਚ ਕੱਟ ਲਈਆਂ ਜਾਂਦੀਆਂ ਹਨ ਜਿਵੇਂ ਕਿ ਕਣਕ, ਜੌ, ਬਰਸੀਮ, ਲੂਸਣ, ਜਵੀਂ, ਛੋਲੇ, ਮਸਰ, ਸਰੋਂ, ਤੋਰੀਆ, ਤਾਰਾਮੀਰਾ, ਅਲਸੀ ਅਤੇ ਸੂਰਜਮੁਖੀ।
2. ਬਨਸਪਤੀ ਵਿਗਿਆਨ ਅਨੁਸਾਰ ਵੰਡ :-
ਇਸ ਅਨੁਸਾਰ ਫ਼ਸਲਾਂ ਦੀ ਉਸ ਦੇ ਪੌਦਿਆਂ ਦੇ ਵੱਖ-ਵੱਖ ਭਾਗਾਂ ਦੀ ਸਮਾਨਤਾ ਦੇ ਅਧਾਰ ‘ਤੇ ਵੱਖ-ਵੱਖ ਪਰਿਵਾਰਿਕ ਸਮੂਹਾਂ (Families) ਵਿੱਚ ਵੰਡ ਕੀਤੀ ਜਾਂਦੀ ਹੈ । ਕੁਝ ਮਹੱਤਵਪੂਰਨ ਪਰਿਵਾਰਿਕ ਸਮੂਹ ਇਸ ਤਰ੍ਹਾਂ ਹਨ :-
(i) ਘਾਹ ਜਾਂ ਗੈRਮਨੀ ( Gramineae) ਪਰਿਵਾਰਿਕ ਸਮੂਹ :-
ਇਸ ਵਿੱਚ ਘਾਹ ਨਾਲ ਮਿਲਦੀਆਂ-ਜੁਲਦੀਆਂ ਫ਼ਸਲਾਂ ਜਿਵੇਂ ਕਿ ਕਣਕ, ਝੋਨਾ , ਜੌ, ਮੱਕੀ ਆਦਿ ਆਉਂਦੀਆਂ ਹਨ | ਇਸ ਨੂੰ ਅਨਾਜ (Cereal) ਫੈਮਿਲੀ ਵੀ ਕਿਹਾ ਜਾਂਦਾ ਹੈ |
(ii) ਦਾਲ ਜਾਂ ਲੋਗੁਮਨੋਸੀ ( Leguminoseae) ਪਰਿਵਾਰਿਕ ਸਮੂਹ -
ਇਸ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਅਰਹਰ, ਛੋਲੇ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ | ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ
ਜ਼ਮੀਨ ਵਿੱਚ ਜਮਾਂ ਕਰਦੇ ਹਨ | ਇਹਨਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ |ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ।
(iii)ਸਰੋਂ ਜਾਂ ਕਰੂਸੀਫਰੀ ( Crucifereae) ਪਰਿਵਾਰਿਕ ਸਮੂਹ -
ਇਸ ਵਿੱਚ ਕੁਝ ਤੇਲ ਬੀਜ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਜਿਵੇਂ ਕਿ ਸਰੋਂ, ਤੋਰੀਆ, ਤਾਰਾਮੀਰਾ, ਮੂਲੀ, ਬੰਦਗੋਭੀ, ਫੁਲਗੋਭੀ ਆਦਿ ਆਉਂਦੀਆਂ ਹਨ ।
(iv) . ਮਾਲਵੇਸੀ ( Malvaceae) ਫੈਮਲੀ -
ਇਸ ਵਿੱਚ ਕਪਾਹ ਅਤੇ ਭਿੰਡੀ ਆਦਿ ਫ਼ਸਲਾਂ ਆਉਂਦੀਆਂ ਹਨ ।
3. ਫ਼ਸਲ ਪ੍ਰਬੰਧ ਜਾਂ ਆਰਥਿਕ ਆਧਾਰ 'ਤੇ ਵੰਡ
(i) ਅਨਾਜ ਵਾਲੀਆਂ ਫ਼ਸਲਾਂ -
ਕੋਈ ਵੀ ਘਾਹ ਵਰਗੀ ਫ਼ਸਲ ਜਿਸ ਦੇ ਦਾਣਿਆਂ ਨੂੰ ਖਾਣ ਲਈ ਵਰਤਿਆ ਜਾਂਦਾ ਹੋਵੇ ਨੂੰ ਅਨਾਜ (Cereal) ਕਿਹਾ ਜਾਂਦਾ ਹੈ |ਜਿਵੇਂ ਕਿ ਝੋਨਾ, ਬਾਸਮਤੀ, ਮੱਕੀ, ਜਵਾਰ, ਬਾਜਰਾ, ਕਣਕ ਅਤੇ jO।
(ii) ਦਾਲ ਵਾਲੀਆਂ ਫ਼ਸਲਾਂ -
ਇਹਨਾਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਦੇ ਹਨ ਅਤੇ ਇਹਨਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ | ਜਿਵੇਂ ਕਿ ਮੂੰਗੀ, ਮਾਂਹ, ਅਰਹਰ, ਛੋਲੇ ਅਤੇ ਸੋਇਆਬੀਨ |
(iii) ਤੇਲ ਬੀਜ ਫ਼ਸਲਾਂ -
ਇਹਨਾਂ ਫ਼ਸਲਾਂ ਦੇ ਬੀਜਾਂ ਵਿੱਚੋਂ ਤੇਲ ਕੱਢਿਆ ਜਾਂਦਾ ਹੈ | ਜਿਵੇਂ ਕਿ ਸਰੋਂ, ਤੋਰੀਆ, ਤਾਰਾਮੀਰਾ, ਅਲਸੀ ਅਤੇ ਸੂਰਜਮੁਖੀ |
(iv) ਚਾਰੇ ਵਾਲੀਆਂ ਫ਼ਸਲਾਂ-
ਇਹਨਾਂ ਫ਼ਸਲਾਂ ਨੂੰ ਪਸ਼ੂਆਂ ਦੇ ਹਰੇ ਜਾਂ ਸੁੱਕੇ ਚਾਰੇ ਜਾਂ ਅਚਾਰ ਵਜੋਂ ਵਰਤਿਆ ਜਾਂਦਾ ਹੈ |ਜਿਵੇਂ ਕਿ ਮੱਕੀ, ਜਵਾਰ, ਬਾਜਰਾ, ਬਰਸੀਮ, ਲੂਸਣ, ਜਵੀ ਆਦਿ |
(V) ਸਬਜੀ ਵਾਲੀਆਂ ਫ਼ਸਲਾਂ –
ਇਹਨਾਂ ਫ਼ਸਲਾਂ ਦੀਆਂ ਜੜਾਂ, ਪੱਤੇ, ਫੁੱਲ ਜਾਂ ਫ਼ਲ ਆਦਿ ਨੂੰ ਸਬਜ਼ੀ ਦੇ ਤੌਰ ‘ਤੇ ਵਰਤਿਆ ਜਾਂਦਾ ਹੈ |ਜਿਵੇਂ ਕਿ ਆਲੂ, ਟਮਾਟਰ, ਬੈਂਗਣ, ਭਿੰਡੀ ਆਦਿ ।
(vi) ਧਾਗੇ ( Fibre) ਵਾਲੀਆਂ ਫ਼ਸਲਾਂ -
ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ ਜਿਸ ਨੂੰ ਕਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ । ਇਸ ਸ਼੍ਰੇਣੀ ਵਿੱਚ ਕਪਾਹ, ਸਣ ਅਤੇ ਪਟਸਨ ਮੁੱਖ ਫ਼ਸਲਾਂ ਹਨ ।
( vii) ਖੰਡ ਵਾਲੀਆਂ ਫ਼ਸਲਾਂ -
ਇਹਨਾਂ ਫ਼ਸਲਾਂ ਜਿਵੇਂ ਕਿ ਕਮਾਦ ਅਤੇ ਚਕੰਦਰ (Sugarbeat) ਨੂੰ ਖੰਡ ਉਤਪਾਦਨ ਲਈ ਉਗਾਇਆ ਜਾਂਦਾ ਹੈ |
( viii) ਸਟਾਰਚ ਵਾਲੀਆਂ ਫ਼ਸਲਾਂ -
ਇਹਨਾਂ ਫ਼ਸਲਾਂ ਜਿਵੇਂ ਕਿ ਆਲੂ, ਸ਼ਕਰਕੰਦੀ, ਆਦਿ ਨੂੰ ਸਟਾਰਚ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ ।
(ix) ਮਸਾਲੇ ਵਾਲੀਆਂ ਫ਼ਸਲਾਂ -
ਇਹਨਾਂ ਫ਼ਸਲਾਂ ਨੂੰ ਮਨੁੱਖੀ ਭੋਜਨ ਵਿੱਚ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਜਿਵੇਂ ਕਿ ਧਨੀਆ, ਅਦਰਕ, ਹਲਦੀ, ਕਾਲੀ ਮਿਰਚ, ਮਿਰਚ ਆਦਿ |
4. ਜੀਵਨ-ਕਾਲ ਅਧਾਰਤ ਵੰਡ
(i) ਇੱਕ-ਸਾਲੀ ( Annual ) ਫ਼ਸਲਾਂ-
ਇਹ ਫ਼ਸਲਾਂ ਇੱਕ ਸਾਲ ਜਾਂ ਰੁੱਤ ਦੇ ਦੌਰਾਨ ਹੀ ਆਪਣਾ ਜੀਵਨ-ਕਾਲ (ਬੀਜ ਤੋਂ ਬੀਜ) ਤੱਕ ਪੂਰਾ ਕਰ ਲੈਂਦੀਆਂ ਹਨ | ਜਿਵੇਂ ਕਿ ਕਣਕ, ਮੱਕੀ ਆਦਿ।
(ii) ਦੋ-ਸਾਲੀ ((Biennial) ਫ਼ਸਲਾਂ -
ਇਹ
ਫ਼ਸਲਾਂ ਪਹਿਲੇ ਸਾਲ ਜਾਂ ਰੁੱਤ ਦੇ ਦੌਰਾਨ ਸਿਰਫ ਵਧਦੀਆਂ-ਫੁਲਦੀਆਂ ਹੀ ਹਨ ਅਤੇ ਦੂਸਰੇ ਸਾਲ ਜਾਂ ਰੁੱਤ ਵਿੱਚ ਇਹਨਾਂ ਦੇ ਫੁੱਲ ਆਉਂਦੇ ਅਤੇ ਬੀਜ ਬਣਦੇ ਹਨ|ਜਿਵੇਂ ਕਿ ਪਿਆਜ਼,ਚਕੰਦਰ ਆਦਿ|
(iii) ਬਹੁ-ਸਾਲੀ ((Perennial) ਫ਼ਸਲਾਂ -
ਇਹ ਫ਼ਸਲਾਂ ਇੱਕ ਵਾਰ ਉੱਗਣ ਤੋਂ ਬਾਅਦ ਸਾਲ-ਦਰ-ਸਾਲ ਚਲਦੀਆਂ ਰਹਿੰਦੀਆਂ ਹਨ |ਜਿਵੇਂ ਕਿ ਕਮਾਦ, ਕਿਨੂੰ, ਅੰਬ, ਆਦਿ ।
5. ਕਿਸੇ ਖਾਸ ਮੰਤਵ ਅਧਾਰਤ ਵੰਡ
(i) ਹਰੀ ਖਾਦ ਵਾਲੀਆਂ ਫ਼ਸਲਾਂ -
ਇਹਨਾਂ ਫ਼ਸਲਾਂ ਦੇ ਪੌਦੇ ਫ਼ਲੀਦਾਰ ਹੁੰਦੇ ਹਨ ਅਤੇ ਇਹ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਨ ਦੀ ਸਮਰੱਥਾ ਰੱਖਦੇ ਹਨ | ਇਹਨਾਂ ਫ਼ਸਲਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਬੀਜਿਆ ਜਾਂਦਾ ਹੈ ਅਤੇ ਹਰੀਆਂ ਨੂੰ ਹੀ ਖੇਤ ਵਿੱਚ ਵਾਹ ਦਿੱਤਾ ਜਾਂਦਾ ਹੈ ਜਿਵੇਂ ਕਿ ਸਣ, ਜੰਤਰ (FYNcw) ਆਦਿ।
(ii) ਸੰਕਟ-ਕਾਲ ((Catch or Emergency) ਫਸਲਾਂ -
ਇਹ ਫ਼ਸਲਾਂ ਬਹੁਤ ਛੇਤੀ ਵਧਦੀਆਂ ਹਨ ਅਤੇ ਇਹਨਾਂ ਨੂੰ ਦੋ ਮੁੱਖ ਫ਼ਸਲਾਂ ਦੇ ਵਿੱਚਕਾਰ ਬਚਦੇ ਸਮੇਂ ਵਿੱਚ ਜਾਂ ਕਿਸੇ ਮੁੱਖ ਫ਼ਸਲ ਦੇ ਖਰਾਬ ਹੋਣ ਦੀ ਸੂਰਤ ਵਿੱਚ ਬੀਜਿਆ ਜਾਂਦਾ ਹੈ | ਜਿਵੇਂ ਕਿ ਤੋਰੀਆ, ਸੱਠੀ ਮੱਕੀ, ਸੱਠੀ ਮੂੰਗੀ ਆਦਿ।
(iii) ਪਸ਼ੂਆਂ ਲਈ ਅਚਾਰ (Silage) ਵਾਲੀਆਂ ਫ਼ਸਲਾਂ –
ਇਹ ਫ਼ਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਅਤੇ ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਫ਼ਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਜਿਆਦਾ ਹੋਣਾ ਚਾਹੀਦਾ ਹੈ ਜਿਵੇਂ ਕਿ ਮੱਕੀ, ਜਵੀ, ਜੁਆਰ, ਆਦਿ ।
(iv) . ਅੰਤਰ ਫ਼ਸਲਾਂ (Inter crops) -
ਇਹਨਾਂ ਫ਼ਸਲਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ ਜਿਵੇਂ ਕਿ ਕਪਾਹ ਵਿੱਚ ਮੂੰਗੀ|
(v) ਬੰਨੇ ‘ਤੇ ਬੀਜਣ ਵਾਲੀਆਂ ਫ਼ਸਲਾਂ ( Border crops)-
ਇਹਨਾਂ ਫ਼ਸਲਾਂ ਨੂੰ ਖੇਤ ਦੇ ਚਾਰੇ ਪਾਸੇ ਬੰਨਿਆਂ ਉੱਤੇ ਲਾਇਆ ਜਾਂਦਾ ਹੈ ਤਾਂ ਕਿ ਇਹ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਇਆ ਜਾ ਸਕੇ ਅਤੇ ਇਸ ਤੋਂ ਕੁਝ ਵਾਧੂ ਆਮਦਨ ਵੀ ਹੋਵੇ ਜਿਵੇਂ ਕਿ ਅਰਹਰ, ਜੰਤਰ, ਆਦਿ।
(vi) ਰੂਪ ((Trap) ਫ਼ਸਲਾਂ -
ਇਹਨਾਂ ਫ਼ਸਲਾਂ ਨੂੰ ਮੁੱਖ ਫ਼ਸਲ ਵਿੱਚ ਹਾਨੀਕਾਰਕ ਕੀੜਿਆਂ ਨੂੰ AwkRSq ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਹਨਾਂ ਫ਼ਸਲਾਂ ਨੂੰ ਮੁੱਖ ਫ਼ਸਲ ਨਾਲੋਂ ਵਧੇਰੇ ਪਸੰਦ ਕਰਦੇ ਹਨ | ਇਨ੍ਹਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ 'ਤੇ ਪੁੱਟ ਦਿੱਤਾ ਜਾਂਦਾ ਹੈ ਜਿਵੇਂ ਕਿ ਕਮਾਦ ਵਿੱਚ ਮੱਕੀ।
6. ਜਲਵਾਯੂ ਅਧਾਰਤ ਵੰਡ
(i) ਗਰਮ (Tropical) ਜਲਵਾਯੂ ਦੀਆਂ ਫ਼ਸਲਾਂ-
ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਨਹੀਂ ਪੈਂਦੀ |ਜਿਵੇਂ ਕਿ ਕਮਾਦ, ਕਪਾਹ, ਝੋਨਾ, ਆਦਿ।
(ii) ਠੰਡੇ (Temperate ) ਜਲਵਾਯੂ ਦੀਆਂ ਫ਼ਸਲਾਂ -
ਇਹ
ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਦਾ ਪੈਣਾ ਨਿਸ਼ਚਿਤ ਹੁੰਦਾ ਹੈ |ਜਿਵੇਂ ਕਿ ਕਣਕ, ਜੌ, ਆਦਿ |
7. ਸਿੰਚਾਈ ਦੇ ਸਾਧਨਾਂ ਦੇ ਆਧਾਰ 'ਤੇ ਵੰਡ
(i) ਸੇਂਜੂ ਫ਼ਸਲਾਂ -
ਉਹ ਫ਼ਸਲਾਂ ਜਿਹੜੀਆਂ ਸਿੰਚਾਈ ਵਾਲੇ ਪਾਣੀ ਦੀ ਸਹਾਇਤਾ ਨਾਲ ਉਗਾਈਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬ ਵਿੱਚ ਹੋਣ ਵਾਲੀਆਂ ਫ਼ਸਲਾਂ ਸੇਂਜੂ ਹੁੰਦੀਆਂ ਹਨ ।
(ii) ਬਰਾਨੀ ਫ਼ਸਲਾਂ -
ਉਹ ਫ਼ਸਲਾਂ ਜਿਹੜੀਆਂ ਮੀਂਹ ਦੇ ਪਾਣੀ ਦੀ ਸਹਾਇਤਾ ਨਾਲ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ ਜਿਵੇਂ ਕਿ ਰਾਜਸਥਾਨ ਵਿੱਚ ਹੋਣ ਵਾਲੀਆਂ ਫ਼ਸਲਾਂ ਬਰਾਨੀ ਹੁੰਦੀਆਂ ਹਨ ।
(ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਮੂਲੀ ਦੇ ਪਰਿਵਾਰਿਕ ਸਮੂਹ ਦੀ ਫੈਮਿਲੀ ਦਾ ਨਾਂ ਦੱਸੋ |
ਉੱਤਰ-ਸਰੋਂ ਜਾਂ ਕਰੂਸੀਫਰੀ ਫੈਮਿਲੀ ।
ਪ੍ਰਸ਼ਨ 2. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ- ਜਵਾਰ, ਬਾਜਰਾ |
ਪ੍ਰਸ਼ਨ 3. ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ |
ਉੱਤਰ- ਕਮਾਦ ਅਤੇ ਚੁਕੰਦਰ |
ਪ੍ਰਸ਼ਨ 4. ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ |
ਉੱਤਰ- ਝੋਨਾ, ਮੱਕੀ|
ਪ੍ਰਸ਼ਨ 5. ਹਾੜੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ |
ਉੱਤਰ- ਕਣਕ, ਬਰਸੀਮ |
ਪ੍ਰਸ਼ਨ 6. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਦੇ ਹਨ ?
ਉੱਤਰ- ਦਾਲ ਜਾਂ ਲੈਗੁਮਨੋਸੀ |
ਪ੍ਰਸ਼ਨ 7. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ- ਦਾਲ ਜਾਂ ਲੈਗੂਮਨੋਸੀ |
ਪ੍ਰਸ਼ਨ 8. ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?
ਉੱਤਰ-
ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇਂ-ਸਣ, FYNਚਾ
ਪ੍ਰਸ਼ਨ 9. ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ |
ਉੱਤਰ- ਕਮਾਦ, ਕਪਾਹ, ਝੋਨਾ |
ਪ੍ਰਸ਼ਨ 10. ਮੁੱਖ ਫ਼ਸਲਾਂ ਦੇ ਵਿੱਚਕਾਰ ਬਚਦੇ ਸਮੇਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ- ਸੰਕਟ ਕਾਲ ਫ਼ਸਲਾਂ ਜਿਵੇਂ-ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ਆਦਿ ।
(ਅ)
ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਫ਼ਸਲ ਕਿਸ ਨੂੰ ਕਹਿੰਦੇ ਹਨ ?
ਉੱਤਰ- ਕਿਸੇ ਖ਼ਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ, ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ- ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ |
ਪ੍ਰਸ਼ਨ 3. ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ
ਉੱਤਰ- ਇਸ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਅਰਹਰ, ਛੋਲੇ, ਮਾਂਹ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ | ਇਸ ਫੈਮਿਲੀ ਦੀਆਂ ਫ਼ਸਲਾਂ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ | ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰਦੇ ਹਨ | ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ, ਫੈਕਟਰੀਆਂ ਵੀ ਕਿਹਾ ਜਾਂਦਾ ਹੈ |
ਪ੍ਰਸ਼ਨ 4. ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਹ ਉਹ ਫ਼ਸਲਾਂ ਹਨ ਜਿਹਨਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖ਼ਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ-ਕਪਾਹ ਵਿੱਚ ਮੂੰਗੀ ਨੂੰ ।
ਪ੍ਰਸ਼ਨ 2. ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ- ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ |
ਪ੍ਰਸ਼ਨ 3. ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ
ਉੱਤਰ- ਇਸ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਅਰਹਰ, ਛੋਲੇ, ਮਾਂਹ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ | ਇਸ ਫੈਮਿਲੀ ਦੀਆਂ ਫ਼ਸਲਾਂ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ | ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰਦੇ ਹਨ | ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ, ਫੈਕਟਰੀਆਂ ਵੀ ਕਿਹਾ ਜਾਂਦਾ ਹੈ |
ਪ੍ਰਸ਼ਨ 4. ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਹ ਉਹ ਫ਼ਸਲਾਂ ਹਨ ਜਿਹਨਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖ਼ਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ-ਕਪਾਹ ਵਿੱਚ ਮੂੰਗੀ ਨੂੰ ।
ਪ੍ਰਸ਼ਨ 5. ਟੈRਪ (Trap) ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਨ੍ਹਾਂ ਫ਼ਸਲਾਂ ਦਾ ਕੰਮ ਮੁੱਖ ਫ਼ਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ । ਇਹਨਾਂ ਨੂੰ ਮੁੱਖ ਫ਼ਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਸ ਫ਼ਸਲ ਨੂੰ ਮੁੱਖ ਫ਼ਸਲ ਤੋਂ ਵੱਧ ਪਸੰਦ ਕਰਦੇ ਹਨ । ਇਹਨਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ 'ਤੇ ਪੁਟ ਦਿੱਤਾ ਜਾਂਦਾ ਹੈ , ਜਿਵੇਂ-ਕਮਾਦ ਵਿੱਚ ਮੱਕੀ |
ਪ੍ਰਸ਼ਨ 6. ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿੱਚ ਕੀ ਅੰਤਰ ਹੈ ?
ਉੱਤਰ - ਇੱਕ-ਸਾਲੀ ਫ਼ਸਲਾਂ ਬਹੁ-ਸਾਲੀ ਫ਼ਸਲਾਂ
1.ਇਹ ਫ਼ਸਲਾਂ ਇੱਕ ਸਾਲ ਵਿਚ 1.ਇਹ
ਫ਼ਸਲਾਂ ਇਕ ਵਾਰ
ਆਪਣਾ ਜੀਵਨ ਕਾਲ ਪੂਰਾ ਕਰ ਉੱਗਣ
ਤੋਂ ਬਾਅਦ ਕਈ ਸਾਲਾਂ
ਲੈਂਦੀਆਂ ਹਨ | ਤੱਕ ਚਲਦੀਆਂ ਰਹਿੰਦੀਆਂ ਹਨ
2.
ਉਦਾਹਰਨ-ਕਣਕ, ਮੱਕੀ 2. ਉਦਾਹਰਨ-ਕਮਾਦ, ਨਿੰਬੂ, ਅੰਬ।
ਪ੍ਰਸ਼ਨ 7. ਸੰਕਟ-ਕਾਲ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ- ਇਹ ਫ਼ਸਲਾਂ ਦੋ ਮੁੱਖ ਫ਼ਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ ਫ਼ਸਲ ਖ਼ਰਾਬ ਹੋ ਜਾਣ ਦੀ ਹਾਲਤ ਵਿਚ ਬੀਜੀਆਂ ਜਾਂਦੀਆਂ ਹਨ। ਇਹ ਬਹੁਤ ਛੇਤੀ ਵਧਦੀਆਂ ਹਨ , ਜਿਵੇਂ ਸੱਠੀ ਮੂੰਗੀ, ਸੱਠੀ ਮੱਕੀ, ਤੋਰੀਆ ਆਦਿ ।
ਪ੍ਰਸ਼ਨ 8. ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ ? ਉਦਾਹਰਣ ਸਹਿਤ ਲਿਖੋ ।
ਉੱਤਰ- ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ | ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪਾRਪਤ ਕਰਨ ਲਈ ਉਗਾਇਆ ਜਾਂਦਾ ਹੈ |।ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।
ਪ੍ਰਸ਼ਨ 9- ਬੰਨੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?
ਉੱਤਰ- ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ , ਜਿਵੇਂ ਅਰਹਰ, ਜੰਤਰ ਆਦਿ |
ਪ੍ਰਸ਼ਨ 10. ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਨ ਦਿਉ ।
ਉੱਤਰ- ਗਰਮ ਜਲਵਾਯੂ ਵਾਲੀਆਂ ਫ਼ਸਲਾਂ- ਕਮਾਦ,
ਕਪਾਹ, ਝੋਨਾ |
ਠੰਡੇ
ਜਲਵਾਯੂ ਵਾਲੀਆਂ ਫ਼ਸਲਾਂ- ਕਣਕ,
ਜੌ ।
(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ
ਪ੍ਰਸ਼ਨ 1. ਦਾਲ ਜਾਂ ਲੈਗੂਮਨੋਸੀ (LeguminoSeae) ਪਰਿਵਾਰਿਕ ਸਮੂਹ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ- ਇਸ ਪਰਿਵਾਰਿਕ ਸਮੂਹ ਵਿਚ ਦਾਲਾਂ ਵਾਲੀਆਂ ਫ਼ਸਲਾਂ :- ਜਿਵੇਂ-ਮਾਂਹ, ਮੂੰਗੀ, ਛੋਲੇ, ਸੋਇਆਬੀਨ, ਅਰਹਰ ਆਦਿ ਆਉਂਦੀਆਂ ਹਨ | ਇਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰ ਲੈਂਦੀਆਂ ਹਨ । ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ । ਇਹਨਾਂ ਫ਼ਸਲਾਂ ਦੇ ਦਾਣਿਆਂ ਵਿਚ ਖ਼ੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ |
ਪ੍ਰਸ਼ਨ 2. ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ |
ਉੱਤਰ- ਇਹ ਫਲੀਦਾਰ ਪੌਦਿਆਂ ਦੀ ਫ਼ਸਲ ਹੁੰਦੀ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮਾਂ ਕਰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਸਹਾਇਕ ਹੈ। ਇਹ ਫ਼ਸਲ ਜਦੋਂ ਹਰੀ ਹੁੰਦੀ ਹੈ ਇਸ ਨੂੰ ਖੇਤ ਵਿਚ ਹੀ ਵਾਹ ਦਿੱਤਾ ਜਾਂਦਾ ਹੈ | ਇਸ ਦੀਆਂ ਉਦਾਹਰਨਾਂ ਹਨ-ਸਣ, ਜੰਤਰ ਆਦਿ |
6.
ਜਲਵਾਯੂ ਅਧਾਰਤ ਵੰਡ
(i)
ਗਰਮ (Tropical) ਜਲਵਾਯੂ ਦੀਆਂ ਫ਼ਸਲਾਂ-
ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਨਹੀਂ ਪੈਂਦੀ |ਜਿਵੇਂ ਕਿ ਕਮਾਦ, ਕਪਾਹ, ਝੋਨਾ, ਆਦਿ।
(ii)
ਠੰਡੇ (Temperate ) ਜਲਵਾਯੂ ਦੀਆਂ ਫ਼ਸਲਾਂ -
ਇਹ
ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਦਾ ਪੈਣਾ ਨਿਸ਼ਚਿਤ ਹੁੰਦਾ ਹੈ |ਜਿਵੇਂ ਕਿ ਕਣਕ, ਜੌ, ਆਦਿ |
7.
ਸਿੰਚਾਈ ਦੇ ਸਾਧਨਾਂ ਦੇ ਆਧਾਰ 'ਤੇ ਵੰਡ
(i)
ਸੇਂਜੂ ਫ਼ਸਲਾਂ -
ਉਹ ਫ਼ਸਲਾਂ ਜਿਹੜੀਆਂ ਸਿੰਚਾਈ ਵਾਲੇ ਪਾਣੀ ਦੀ ਸਹਾਇਤਾ ਨਾਲ ਉਗਾਈਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬ ਵਿੱਚ ਹੋਣ ਵਾਲੀਆਂ ਫ਼ਸਲਾਂ ਸੇਂਜੂ ਹੁੰਦੀਆਂ ਹਨ ।
(ii)
ਬਰਾਨੀ ਫ਼ਸਲਾਂ -
ਉਹ ਫ਼ਸਲਾਂ ਜਿਹੜੀਆਂ ਮੀਂਹ ਦੇ ਪਾਣੀ ਦੀ ਸਹਾਇਤਾ ਨਾਲ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ ਜਿਵੇਂ ਕਿ ਰਾਜਸਥਾਨ