Sunday, 27 December 2020

Chapter 2 - Components of Food

0 comments

ਅਧਿਆਇ-2 ਭੋਜਨ ਦੇ ਤੱਤ

 

ਕਿਰਿਆ 1- ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਕਰਨਾ।

 

ਪ੍ਰਸ਼ਨ 1- jdoN ਅਸੀਂ ਕੱਚੇ ਆਲੂ ਉੱਤੇ ਆਇਓਡੀਨ ਦੇ ਘੋਲ਼ ਦੀਆਂ ਕੁੱਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ?

ਉੱਤਰ- ਆਲੂ ਦਾ ਰੰਗ ਗੂੜਾ ਨੀਲਾ-ਕਾਲਾ ਹੋ ਜਾਂਦਾ ਹੈ।

 

ਪ੍ਰਸ਼ਨ 2- ਆਇਓਡੀਨ ਦੇ ਘੋਲ ਦਾ ਰੰਗ ਕਿਹੜਾ ਹੁੰਦਾ ਹੈ?

 ਉੱਤਰ- ਸੰਤਰੀ-ਭੂਰਾ।

 

ਪ੍ਰਸ਼ਨ 3- ਕੱਚੇ ਆਲੂ ਤੋਂ ਇਲਾਵਾ ਕਿਹੜੇ ਭੋਜਨ ਪਦਾਰਥਾਂ ਨੂੰ ਸਟਾਰਚ ਦੀ ਮੌਜੂਦਗੀ ਦੀ ਪਰਖ ਲਈ ਵਰਤਿਆ ਜਾ ਸਕਦਾ ਹੈ?

 ਉੱਤਰ- ਉੱਬਲੇ ਚਾਵਲ, ਕਣਕ ਦਾ ਆਟਾ ਅਤੇ ਗੰਨਾ ਆਦਿ।

 

ਕਿਰਿਆ 2- ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦੀ ਪਰਖ ਕਰਨਾ

 

ਪ੍ਰਸ਼ਨ 1- ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕਿਹੜੇ ਰਸਾਇਣਾਂ ਦੀ ਵਰਤੋਂ' ਕੀਤੀ ਜਾਂਦੀ ਹੈ?

 ਉੱਤਰ- ਕਾਪਰ ਸਲਫੇਟ ਦਾ ਘੋਲ ਅਤੇ ਕਾਸਟਿਕ ਸੋਡਾ।

 

ਪ੍ਰਸ਼ਨ 2- ਪ੍ਰੋਟੀਨ ਯੁਕਤ ਕੋਈ ਦੋ ਭੋਜਨ ਪਦਾਰਥਾਂ ਦੇ ਨਾਂ ਦੱਸੋ।

ਉੱਤਰ- ਸੋਇਆਬੀਨ, ਦਾਲਾਂ, ਅੰਡਾ ਆਦਿ।

 

 

 ਕਿਰਿਆ 3- ਦਿੱਤੇ ਗਏ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ

ਪ੍ਰਸ਼ਨ 1- jdoN' ਅਸੀਂ ਕਾਜੂ ਨੂੰ ਕਾਗਜ਼ ਨਾਲ ਰਗੜਦੇ ਹਾਂ ਤਾਂ ਇਹ ਅਲਪ ਪਾਰਦਰਸ਼ੀ ਕਿਉ ਬਣ ਜਾਂਦਾ ਹੈ?

 ਉੱਤਰ- ਕਾਜੂ ਵਿੱਚ ਮੌਜੂਦ ਚਰਬੀ kwgz ਨੂੰ ਅਲਪ ਪਾਰਦਰਸ਼ੀ ਬਣਾ ਦਿੰਦੀ ਹੈ।

 

ਪ੍ਰਸ਼ਨ 2- ਕੋਈ ਦੋ ਚਰਬੀ ਯੁਕਤ ਭੋਜਨ ਪਦਾਰਥਾਂ ਦਾ ਨਾਮ ਦੱਸੋ।

 ਉੱਤਰ- ਮੱਖਣ, ਬਨਸਪਤੀ ਤੇਲ, ਮੂੰਗਫਲੀ ਅਤੇ ਅੰਡੇ ਆਦਿ।

 

ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ਆਇਓਡੀਨ ਦੇ ਘੋਲ ਦੀ ਵਰਤੋ' ਕਰਦੇ ਹਾਂ।

(ii) ਆਲੂ, ਚਾਵਲ ਅਤੇ ਕਣਕ ਵਿੱਚ stwrc ਭਰਪੂਰ ਮਾਤਰਾ ਵਿੱਚ ਹੁੰਦਾ ਹੈ।

(iii) ਖੱਟੇ ਫਲਾਂ ਵਿੱਚ ਮੁੱਖ ਤੌਰ 'ਤੇ ਸੀ (c) ਵਿਟਾਮਿਨ ਹੁੰਦਾ ਹੈ।

(iv) ਅਨੀਮੀਆ ਲੋਹੇ ਦੀ ਘਾਟ ਕਾਰਨ ਹੁੰਦਾ ਹੈ।

(v) ig`lHV ਆਇਓਡੀਨ ਦੀ ਘਾਟ ਕਾਰਨ ਹੁੰਦਾ ਹੈ।

 

ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।

(i) ਮਨੁੱਖ ਦੇ ਸਰੀਰ ਵਿੱਚ ਸੂਰਜ ਦੀ rOSnI ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ। (shI)

(ii) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ kYlSIAm ਪ੍ਰਾਪਤ ਕਰਦੇ ਹਾਂ। (ਸਹੀ)

(iii) ਦਾਲਾਂ ਚਰਬੀ ਦਾ ਮੁੱਖ ਸਰੋਤ ਹਨ। (ਗਲਤ)

(iv) ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ pOSitk ਤੱਤ ਪ੍ਰਦਾਨ ਕਰ ਸਕਦੇ ਹਨ। (ਗਲਤ)

(v) ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ। (ਸਹੀ)

 

ਪ੍ਰਸ਼ਨ 3- ਕਾਲਮਦਾ ਕਾਲਮ’’ ਨਾਲ ਮਿਲਾਨ ਕਰੋ-

 

 ਕਾਲਮ”                         ਕਾਲਮ

 

(i) ਪ੍ਰੋਟੀਨ ਦੀ ਘਾਟ               (a) ਰਿਕਟਸ (v)

(ii) ਵਿਟਾਮਿਨ A                 (A) ਬੇਰੀ-ਬੋਰੀ (iii)

(iii) ਵਿਟਾਮਿਨ B                (e) ਸਕਰਵੀ (iv)

(iv) ਵਿਟਾਮਿਨ C                 () ਅੰਧਰਾਤਾ (ii)

(v) ਵਿਟਾਮਿਨ D                  () kvwSIErkr (i)

 

ਪ੍ਰਸ਼ਨ 4- ਸਹੀ ਉੱਤਰ ਦੀ ਚੁਣ ਕਰੋ-

 

(i) ਹੇਠ ਲਿਖਿਆਂ ਵਿਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ?

() ਆਲੂ

() ਅੰਬ

() ਚਾਵਲ

() ਮੂੰਗੀ ਦੀ ਦਾਲ

 

(ii) ਹੇਠ ਲਿਖਿਆਂ ਵਿਚੋ' ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜਰੂਰੀ ਹੈ?

() ਵਿਟਾਮਿਨ

() kYlSIAm

() ਆਇਓਡੀਨ

 () ਲੋਹਾ

 

(iii) ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ?

() ਵਿਟਾਮਿਨ

() kYlSIAm

() ਲੋਹਾ

() ਆਇਓਡੀਨ

 

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ- ਰ੍

 

(i) ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ?

ਉੱਤਰ- ਅਜਿਹਾ ਭੌਜਨ ਜਿਸ ਵਿੱਚ ਸਰੀਰ ਲਈ ਜਰੂਰੀ ਸਾਰੇ poSk ਤੱਤ, ਮੋਟਾ ਆਹਾਰ ਅਤੇ ਪਾਣੀ ਉਚਿਤ ਮਾਤਰਾ ਵਿੱਚ ਮੌਜੂਦ ਹੌਣ ਉਸ ਨੂੰ ਸੰਤੁਲਿਤ ਭੋਜਨ ਕਹਿੰਦੇ ਹਨ।

 

(ii) ਕਾਰਬੋਹਾਈਂਡ੍ਰੇਟਸ ਦੇ ਮੁੱਖ ਸਰੋਤ ਕਿਹੜੇ ਹਨ?

 ਉੱਤਰ- ਆਲੂ, ਕਣਕ, ਚਾਵਲ, ਅੰਬ ਅਤੇ ਕੋਲਾ ਆਦਿ।

 

(iii) ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉ' ਕਿਹਾ ਜਾਂਦਾ ਹੈ?

 ਉੱਤਰ- ਕਿਉਂਕਿ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਅਤੇ ਸੈਲਾਂ ਦੇ ਨਿਰਮਾਣ ਲਈ ਜਰੂਰੀ ਹੈ।

 

(iv) ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ?

ਉੱਤਰ- ਮੋਟਾ ਆਹਾਰ kbz ਅਤੇ ਪਾਣੀ ਦੀ ਕਮੀ ਹੋਣ ਤੋਂ ਬਚਾਉਂਦਾ ਹੈ।

 

(v) ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋਂ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ।

ਉੱਤਰ- ਮੱਖਣ, ਬਨਸਪਤੀ ਤੇਲ, ਮੂੰਗਫਲੀ ਅਤੇ ਅੰਡੇ ਆਦਿ

 

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਪਾਣੀ ਜੀਵਨ ਲਈ ਕਿਉਂ ਜਰੂਰੀ ਹੈ?

ਉੱਤਰ- (1) ਪਾਣੀ ਭੋਜਨ ਵਿੱਚੋਂ pOSk ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ।

(2) ਪਾਣੀ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

 

(ii) ਸਾਡੇ ਸਰੀਰ ਲਈ ਜਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋਂ।

ਉੱਤਰ- ਕਾਰਬੋਹਾਈਡ੍ਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ।

 

(iii) ਅਸੀਂ ਵਿਟਾਮਿਨ ਸੀ (c)ਕਿਥੋਂ ਪ੍ਰਾਪਤ ਕਰਦੇ ਹਾਂ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ।

ਉੱਤਰ- ਵਿਟਾਮਿਨ ਸੀ ਦੇ ਸਰੌਤ- ਔਲਾ, ਖੱਟੇ ਫਲ, ਟਮਾਟਰ ਆਦਿ ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੌਗ ਹੁੰਦਾ ਹੈ।

 

(iv)  ਚਰਬੀ ਅਤੇ ਕਾਰਬੋਹਾਈਡ੍ਰੇਟਸ ਨੂੰ ਉਰਜਾ ਦੇਣ ਵਾਲੇ ਭੋਜਨ ਕਿਉ ਕਿਹਾ ਜਾਂਦਾ ਹੈ? ਵਿਆਖਿਆ ਕਰੋ।

ਉੱਤਰ- ਕਿਉਂਕਿ ਚਰਬੀ ਅਤੇ ਕਾਰਬੋਹਾਈਡ੍ਰੇਟਸ ਤੋਂ ਸਾਡੇ ਸਰੀਰ ਵਿੱਚ ਊਰਜਾ ਪੈਦਾ ਹੁੰਦੀ ਹੈ।

 

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

 

(i) ਤਰੁੱਟੀ ਰੋਗ ਕੀ ਹੁੰਦੇ ਹਨ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ

ਉੱਤਰ- ਤਰੁੱਟੀ ਰੋਗ- ਭੋਜਨ ਵਿੱਚ ਲੰਬੇ ਸਮੇਂ' ਤੋਂ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੌਗਾਂ ਨੂੰ ਤਰੁੱਟੀ ਰੌਗ ਕਹਿੰਦੇ ਹਨ। ਬੱਚਿਆਂ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਕਵਾਸੀਓਰਕਰ ਰੋਗ ਹੋ ਜਾਂਦਾ ਹੈ। ਇਸ ਰੋਂਗ ਕਾਰਨ ਸਰੀਰਕ ਵਿਕਾਸ ਹੌਲੀ ਹੁੰਦਾ ਹੈ, ਮੂੰਹ ਸੁੱਜ ਜਾਂਦਾ ਹੈ, ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਵਾਲ ਸਫੇਦ ਹੋਣ ਲਗਦੇ ਹਨ।

ਬੱਚਿਆਂ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦੀ ਘਾਟ ਕਾਰਨ ਮੈਰਾਸਮਸ ਰੋਗ ਹੋਂ ਜਾਂਦਾ ਹੈ। ਇਸ ਰੋਗ ਕਾਰਨ ਅੱਖਾਂ ਧਸ ਜਾਂਦੀਆਂ ਹਨ, ਪਸਲੀਆਂ ਉੱਭਰ ਜਾਂਦੀਆਂ ਹਨ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ।

 

(ii) ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ।

ਉੱਤਰ- ਖਣਿਜ ਪਦਾਰਥ ਸਾਡੀ ਚੰਗੀ ਸਿਹਤ ਅਤੇ ਸਰੀਰ ਦੇ ਉਚਿਤ ਵਾਧੇ ਲਈ ਜਰੂਰੀ ਹੁੰਦੇ ਹਨ। ਉਦਾਹਰਨ ਵਜੋਂ-

(1) ਲੋਹਾ ਲਹੂ ਵਿੱਚ ਹੀਮੋਗਲੋਬਿਨ ਬਣਨ ਲਈ ਜਰੂਰੀ ਹੈ।

(2) ਕੈਲਸੀਅਮ ਹੱਡੀਆਂ ਅਤੇ ਦੰਦਾਂ ਲਈ ਜਰੂਰੀ ਹੈ।

(3) ਫਾਸਫੋਰਸ ਹੱਡੀਆਂ ਨੂੰ ਮਜਬੂਤੀ ਪ੍ਰਦਾਨ ਕਰਦਾ ਹੈ।

(4) ਆਇਓਡੀਨ ਥਾਇਰਾਇਡ ਗ੍ਰੰਥੀ ਦੇ ਠੀਕ ਕੰਮ ਕਰਨ ਲਈ ਜਰੂਰੀ ਹੈ।

 

(iii) ਵਿਟਾਮਿਨ ਕੀ ਹੁੰਦੇ ਹਨ? ਮਨੁੱਖ ਦੇ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ। ਉੱਤਰ- ਵਿਟਾਮਿਨ ਕੁੱਝ ਰਸਾਇਣਿਕ ਪਦਾਰਥ ਹਨ ਜੌ ਸਾਡੇ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਲੋੜੀਂਦੇ ਹਨ।

ਵਿਟਾਮਿਨਾਂ ਦੇ ਕੰਮ-

ਵਿਟਾਮਿਨ

ਕੰਮ

(1) ਵਿਟਾਮਿਨ A

ਚਮੜੀ ਅਤੇ ਅੱਖਾਂ ਨੂੰ ਠੀਕ ਰੱਖਣਾ।

(2) ਵਿਟਾਮਿਨ B

ਪਾਚਨ ਪ੍ਰਣਾਲੀ, ਕੇਂਦਰੀ ਨਾੜੀ ਪ੍ਰਣਾਲੀ ਅਤੇ ਸਰੀਰ ਦੇ ਸਹੀ ਵਾਧੇ ਲਈ ਜਰੂਰੀ।

 

(3) ਵਿਟਾਮਿਨ C

ਬਿਮਾਰੀਆਂ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ।

(4) ਵਿਟਾਮਿਨ D

ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਜਰੂਰੀ।

(5) ਵਿਟਾਮਿਨ E

ਸੈਲਾਂ ਨੂੰ ਟੁੱਟ-ਭੱਜ ਤੋਂ ਬਚਾਉਂਦਾ ਹੈ ਅਤੇ ਕਈ ਸਿਹਤ ਸਮੱਸਿਆਵਾਂ ਨੂੰ ਘਟਾਉਂਦਾ ਹੈ।

(6) ਵਿਟਾਮਿਨ K

ਖੂਨ ਦੇ ਜੰਮਣ ਵਿੱਚ ਸਹਾਈ ਹੁੰਦਾ ਹੈ।