Friday, 1 January 2021

ਪਾਠ-11 ਵੈਦਿਕ ਸੱਭਿਅਤਾ

0 comments

ਪਾਠ-11 ਵੈਦਿਕ ਸੱਭਿਅਤਾ

 

ਪ੍ਰਸ਼ਨ-1.ਰਿਗਵੇਦ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ ਪੰਜ ਵਾਕ ਲਿਖੋ

ਉੱਤਰ-1.ਉਸ ਸਮੇਂ ਰਾਜ ਛੋਟੇ-ਛੋਟੇ ਕਬੀਲਿਆਂ ਵਿੱਚ ਵੰਡਿਆ ਹੋਇਆ ਸੀ।

2.ਰਾਜਾ ਰਾਜ ਦਾ ਮੁਖੀ ਹੁੰਦਾ ਸੀ

3.ਕਈ ਥਾਵਾਂ ਤੇ ਰਾਜੇ ਦੀ ਚੋਣ ਹੁੰਦੀ ਸੀ ਪ੍ਰੰਤੂ ਆਮ ਤੌਰ ਤੇ ਰਾਜੇ ਦਾ ਪੁੱਤਰ ਹੀ ਰਾਜਾ ਬਣਦਾ ਸੀ।

4.ਸਭਾ ਅਤੇ ਸਮਿੜੀ ਰਾਜੇ ਦੀ ਸਹਾਇਤਾ ਕਰਨ ਲਈ ਦੋ ਸੰਸਥਾਵਾਂ ਹੁੰਦੀਆਂ ਸਨ।

5.ਪ੍ਰੋਹਿਤ, ਸੈਨਾਨੀ ਅਤੇ ਮਈਂ ਆਦਿ ਰਾਜੇ ਦੀ ਸਹਾਇਤਾ ਕਰਨ ਲਈ ਅਧਿਕਾਰੀ ਹੁੰਦੇ ਸਨ।



 

ਪ੍ਰਸ਼ਨ-2ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ?

ਉੱਤਰ-ਵੈਦਿਕ ਲੋਕ ਤਿੰਨ ਤਰ੍ਹਾਂ ਦੇ ਦੇਵਤਿਆਂ ਦੀ ਪੂਜਾ ਕਰਦੇ ਸਨ: 1. ਪ੍ਰਿਥਵੀ ਦੇ ਦੇਵਤਾ:-ਜਿਵੇਂ ਪ੍ਰਿਥਵੀ, ਅਗਨੀਂ, ਸੋਮ 2. ਆਕਾਸ਼ ਦੇ ਦੇਵਤਾ:- ਜਿਵੇਂ ਇੰਦਰ, ਵਾਯੂ, ਮਾਰੂਤ 3 ਪੁਲਾੜ ਦੇ ਦੇਵਤਾ:-ਜਿਵੇਂ ਵਰੁਣ, ਸੂਰਜ ਆਦਿ।

 

ਪ੍ਰਸ਼ਨ-3 ਵੈਦਿਕ ਕਾਲ ਸਮੇਂ ਸਮਾਜਿਕ ਜੀਵਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸਨ?

ਉੱਤਰ-1. ਉਸ ਸਮੇਂ ਸਮਾਜ ਚਾਰ ਵਰਣਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸੂਦਰ ਵਿੱਚ ਵੰਡਿਆ ਹੋਇਆ ਸੀ

2. ਸਮਾਜ ਦੀ ਮੁਢਲੀ ਇਕਾਈ ਪਰਿਵਾਰ ਹੁੰਦਾ ਸੀ।ਪਿਤਾ ਪਰਿਵਾਰ ਦਾ ਮੁਖੀ ਹੁੰਦਾ ਸੀ।

3. ਉਸ ਸਮੇਂ ਇਸਤਰੀਆਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ।ਇਸਤਰੀਆ ਪੜੀਆਂ ਲਿਖੀਆਂ ਹੁੰਦੀਆਂ ਸਨ।

4. ਵੈਦਿਕ ਲੋਕ ਭੋਜਣ ਵਿੱਚ ਕਣਕ, ਦਾਲਾਂ, ਚਾਵਲ, ਫਲ, ਸਬਜ਼ੀਆਂ, ਦੁੱਧ, ਘਿਓ ਖਾਂਦੇ ਸਨ।

5. ਵੈਦਿਕ ਲੋਕ ਪਗੜੀ, ਧੋਤੀ ਆਦਿ ਪ੍ਰਕਾਰ ਦੇ ਕੱਪੜੇ ਪਹਿਨਦੇ ਸਨ ਇਸਤਰੀਆ ਅਤੇ ਪੁਰਸ਼ ਦੋਵੇਂ ਗਹਿਣੇ ਪਹਿਣਦੇ ਸਨ।

6. ਲੋਕ ਸ਼ਿਕਾਰ ਕਰਕੇ, ਰੱਥ-ਦੌੜ, ਘੁੜਸਵਾਰੀ ਅਤੇ ਨਾਚ ਰਾਂਹੀ ਆਪਣਾ ਮਨੋਰੰਜਨ ਕਰਦੇ ਸਨ।

ਪ੍ਰਸ਼ਨ-4.ਵੈਦਿਕ ਲੋਕਾਂ ਦੀਆਂ ਆਰਥਿਕ ਗਤੀਵਿਧੀਆਂ ਕੀ ਸਨ?

ਉੱਤਰ-1. ਵੈਦਿਕ ਲੋਕ ਕਣਕ, ਜੌਂ, ਕਪਾਹ, ਚਾਵਲ ਆਦਿ ਦੀ ਖੇਤੀ ਬਲਦਾਂ ਨਾਲ ਕਰਦੇ ਸਨ।

2. ਵੈਦਿਕ ਲੋਕ ਗਾਂ, ਘੋੜਾ, ਭੇਡ, ਬੱਕਰੀ, ਬਲਦ ਆਦਿ ਪਸ਼ੂ ਪਾਲਦੇ ਸਨ।

3. ਉਸ ਸਮੇਂ ਹਾਰ, ਪਖਾਣ, ਜੁਲਾਹਾ, ਘੁਮਿਆਰ ਆਦਿ ਕਾਰੀਗਰ ਸਨ।

4.ਵਪਾਰ ਥਲ ਅਤੇ ਜਲ ਮਾਰਗਾਂ ਰਾਂਹੀ ਹੁੰਦਾ ਸੀ।

 

ਪ੍ਰਸ਼ਨ-5 ਸਪਤ ਸਿੰਧੂ ਪ੍ਰਦੇਸ਼ ਵਿੱਚ ਕਿਹੜੀਆਂ ਨਦੀਆਂ ਵਹਿੰਦੀਆਂ ਸਨ?

ਉੱਤਰ- ਸਪਤ ਸਿੰਧੂ ਪ੍ਰਦੇਸ਼ ਤੋਂ ਭਾਵ ਸੱਤ ਨਦੀਆਂ ਦਾ ਦੇਸ਼ ਹੈ। ਉਸ ਸਮੇਂ ਵਹਿਣ ਵਾਲੀਆ ਸੱਤ ਨਦੀਆਂ ਹੇਠ ਲਿਖੀਆਂ ਸਨ 1.ਸਿੰਧੂ 2.ਜਿਹਲਮ 3. ਚਨਾਬ 4. ਰਾਵੀ 5. ਬਿਆਸ 6 ਸਤਲੁਜ ਤੋਂ ਸਰਸਵਤੀ