Friday, 1 January 2021

ਪਾਠ-12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ ਕੇ

0 comments

ਪਾਠ-12 ਭਾਰਤ 600 : ਪੂਰਵ ਤੋਂ 400 : ਪੂਰਵ ਤੱਕ ਕੇ

 

ਪ੍ਰਸ਼ਨ-1. ਮਹਾਜਨਪਦ ਤੋਂ ਕੀ ਭਾਵ ਹੈ?

ਉੱਤਰ- 600 : ਪੂਰਵ ਵਿੱਚ ਬਹੁਤ ਜਿਆਦਾ ਸ਼ਕਤੀਸ਼ਾਲੀ ਰਾਜਾਂ ਨੂੰ ਮਹਾਜਨਪਦ ਕਿਹਾ ਜਾਂਦਾ ਸੀ। ਪ੍ਰਾਚੀਨ ਭਾਰਤ ਵਿੱਚ 16 ਮਹਾਜਨਪਦ ਸਨ।



 

ਪ੍ਰਸ਼ਨ-2. ਕਿਸੇ ਚਾਰ ਮਹੱਤਵਪੂਰਨ ਜਨਪਦਾਂ ਦੇ ਨਾਮ ਲਿਖੋ।

ਉੱਤਰ-ਮੁਗਧ, ਸ਼ਿਲ, ਵਤਨ ਅਤੇ ਅਵੰਤੀ

 

ਪ੍ਰਸ਼ਨ-3. ਹਰਿਅੰਕ ਵੰਸ਼ ਦੇ ਅਧੀਨ ਮਗਧ ਦੇ ਉਥਾਨ ਦਾ ਵਰਨਣ ਕਰੋ।

ਉੱਤਰ- ਹਰਿਅੰਕ ਵੰਸ਼ ਦੇ ਰਾਜਾ ਬਿੰਬੀਸਾਰ ਨੇ ਮਗਧ ਨੂੰ ਇੱਕ ਸ਼ਕਾਂਸ਼ਾਲੀ ਰਾਜ ਬਣਾਇਆ ਸੀ।ਉਸਦੇ ਪੁੱਤਰ ਅਜਾਤਸ਼ਤਰੂ ਨੇ ਕਾਸ਼ੀ, ਕੌਸ਼ਲ ਅਤੇ ਵੈਸ਼ਾਲੀ ਨੂੰ ਹਰਾਇਆ। ਉਸਦੀ ਰਾਜਧਾਨੀ ਪਾਟਲੀਪੁੱਤਰ (ਪਟਨਾ) ਸੀ।

 

ਪ੍ਰਸ਼ਨ- 4. ਇਸ ਕਾਲ ਵਿੱਚ ਜਾਤ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋਂ?

ਉੱਤਰ- ਇਸ ਕਾਲ ਵਿੱਚ ਸਮਾਜ ਮੁੱਖ ਤੌਰ ਤੇ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ- ਬ੍ਰਾਹਮਣ, ਖਤਰੀ, ਵੈਸ਼ ਅਤੇ ਸੂਦਰ। ਜਾਤੀ ਜਨਮ ਤੇ ਅਧਾਰਿਤ ਹੁੰਦੀ ਸੀ। ਇਸ ਕਾਲ ਵਿੱਚ ਸ਼ੂਦਰਾਂ ਦੀ ਦਸ਼ਾ ਬਹੁਤ ਖਰਾਬ ਹੋ ਗਈ ਸੀ।ਮਹਾਤਮਾਂ ਬੁੱਧ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ।

 

ਪ੍ਰਸ਼ਨ- 5. ਠੱਪੇ ਵਾਲੇ ਸਿੱਕਿਆਂ ਤੇ ਇੱਕ ਨੋਟ ਲਿਖੋ।

ਉੱਤਰ- ਇਸ ਕਾਲ ਵਿੱਚ ਵਸਤੂਆਂ ਦੀ ਖਰੀਦ ਵੇਚ ਲਈ ਤਾਂਬੇ ਅਤੇ ਚਾਂਦੀ ਦੇ ਸਿੱਕੇ ਵਰਤੇ ਜਾਂਦੇ ਸਨ। ਇਹਨਾਂ ਦਾ ਕੋਈ ਇੱਕ ਆਕਾਰ ਨਹੀਂ ਹੁੰਦਾ ਸੀ। ਇਹਨਾਂ ਸਿੱਕਿਆਂ ਉੱਤੇ ਭਾਂਤ-ਭਾਂਤ ਦੀਆਂ ਸ਼ਕਲਾਂ ਦੇ ਠੱਪੇ ਲਗਾਏ ਜਾਂਦੇ ਸਨ।

 

ਪ੍ਰਸ਼ਨ- 6. ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਜੈਨ ਧਰਮ ਭਾਰਤ ਦਾ ਇੱਕ ਪ੍ਰਾਚੀਨ ਧਰਮ ਹੈ। ਭਗਵਾਨ ਮਹਾਂਵੀਰ ਸਵਾਮੀਂ ਇਸ ਧਰਮ ਦੇ 24 ਵੇਂ ਚੀਰਥੰਕਰ ਸਨ। ਇਸ ਧਰਮ ਦਾ ਵਿਸ਼ਵਾਸ ਹੈ ਕਿ ਹਰੇਕ ਆਤਮਾ ਆਪਣੇ ਚੰਗੇ ਕੰਮਾਂ ਨਾਲ ਈਸ਼ਵਰ ਨੂੰ ਪ੍ਰਾਪਤ ਕਰ ਸਕਦੀ ਹੈ। ਸੱਚੀ ਸ਼ਰਧਾ, ਸੱਚਾ ਗਿਆਨ ਅਤੇ ਸੱਚਾ ਆਚਰਣ ਇਸ ਧਰਮ ਦੇ ਕ੍ਰਿਤਨ ਹਨ।

 

ਪ੍ਰਸ਼ਨ- 7. ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਹਨ?

ਉੱਤਰ- 1.ਸਾਨੂੰ ਆਪਣੀਆਂ ਇੱਛਾਵਾਂ ਤੇ ਕਾਬੂ ਰੱਖਣਾ ਚਾਹੀਂਦਾ ਹੈ।

2. ਸਾਨੂੰ ਸੱਚੇ ਕਰਮ ਕਰਨੇ ਚਾਹੀਦੇ ਹਨ।

3. ਸਾਡਾ ਰਹਿਣ-ਸਹਿਣ ਸੱਚਾ ਹੋਣਾ ਚਾਹੀਦਾ ਹੈ।

4. ਸਾਨੂੰ ਸੱਚੇ ਧਿਆਨ ਨਾਲ ਪ੍ਰਮਾਤਮਾਂ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ।