Friday 1 January 2021

ਹੜੱਪਾ ਸੱਭਿਅਤਾ

0 comments

ਹੜੱਪਾ ਸੱਭਿਅਤਾ

 

ਪ੍ਰਸ਼ਨ-1 ਹੜੱਪਾ ਸੱਭਿਅਤਾ ਦੇ ਮਹੱਤਵਪੂਰਨ ਨਗਰਾਂ ਦੇ ਨਾਂ ਦੱਸੋ

ਉਤੱਰ- ਹੜੱਪਾ, ਮੋਹਿੰਜੋਦੜੋ, ਲੋਥਲ, ਕਾਲੀਬੰਗਨ, ਬਨਾਵਾਲੀ

 

ਪ੍ਰਸ਼ਨ-2 ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?

ਉੱਤਰ- ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਵਿਕਸਿਤ ਸੀ ।ਸਮਾਜ ਵਿੱਚ ਅਮੀਰ ਲੋਕ, ਕਿਸਾਨ ਅਤੇ ਮਜਦੂਰ ਲੋਕ ਰਹਿੰਦੇ ਸਨ।ਲੋਕ ਕਣਕ, ਜਵਾਰ, ਦਾਲਾਂ, ਫਲ, ਸਬਜ਼ੀਆਂ ਖਾਂਦੇ ਸਨ। ਲੋਕ ਸੂਤੀ ਅਤੇ ਊਨੀ ਕੱਪੜੇ ਪਹਿਨਦੇ ਸਨ। ਇਸਤਰੀਆ ਅਤੇ ਪੁਰਸ਼ ਦੋਵੇਂ ਗਹਿਣੇ ਪਹਿਨਦੇ ਸਨ।ਲੋਕ ਕਈ ਤਰਾਂ ਦੀਆਂ ਖੇਡਾਂ ਵੀ ਖੇਡਦੇ ਸਨ।

 

ਪ੍ਰਸ਼ਨ-3 ਸਿੰਧ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਤੇ ਇੱਕ ਨੋਟ ਲਿਖੋ।

ਉੱਤਰ-ਸਿੰਧ ਘਾਟੀ ਸੱਭਿਅਤਾ ਵਿੱਚ ਨਗਰਾਂ ਵਿੱਚ ਉੱਚੇ ਸਥਾਨਾਂ ਤੇ ਧਾਰਮਿਕ ਸਥਾਨ ਅਤੇ ਅਮੀਰ ਲੋਕਾਂ ਦੇ ਘਰ ਸਨ। ਹੇਠਲੇ ਭਾਗਾਂ ਵਿੱਚ ਆਮ ਲੋਕ ਰਹਿੰਦੇ ਸਨ। ਸੜਕਾਂ ਅਤੇ ਨਾਲੀਆਂ ਦਾ ਪ੍ਰਬੰਧ ਬਹੁਤ ਵਧੀਆ ਸੀ | ਘਰ ਪੱਕੀਆਂ ਇੱਟਾਂ ਦੇ ਬਣੇ ਹੁੰਦੇ ਸਨ।

 

ਪ੍ਰਸ਼ਨ-4 ਹੜੱਪਾ ਸੱਭਿਅਤਾ ਦੇ ਪਤਨ ਦੇ ਕੀ ਕਾਰਨ ਸਨ?

ਉੱਤਰ- ਵੱਖ ਵੱਖ ਵਿਦਵਾਨਾਂ ਨੇ ਹੜੱਪਾ ਸੱਭਿਅਤਾ ਦੇ ਵੱਖ ਵੱਖ ਕਾਰਨ ਦੱਸੇ ਹਨ

1.ਆਰੀਆ ਲੋਕਾਂ ਨੇ ਸਿਧ ਘਾਟੀ ਸੱਭਿਅਤਾ ਦੇ ਲੋਕਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਹਰਾ ਦਿੱਤਾ ਅਤੇ ਨਸ਼ਟ ਕਰ ਦਿੱਤਾ।

2.ਸਿੰਧ ਅਤੇ ਹੋਰ ਨਦੀਆਂ ਵਿੱਚ ਹੜ੍ਹ ਆਉਣ ਕਰਕੇ ਇਹ ਸੱਭਿਅਤਾ ਨਸ਼ਟ ਹੋ ਗਈ।

3.ਭੁਚਾਲ ਜਾਂ ਮਹਾਂਮਾਰੀ ਕਰਕੇ ਇਸ ਸੱਭਿਅਤਾ ਦੇ ਲੋਕ ਮਾਰੇ ਗਏ।

4.ਸਿੰਧ ਘਾਟੀ ਵਿੱਚ ਰੇਗਿਸਤਾਨ ਫੈਲਣ ਕਾਰਨ ਇਹ ਲੋਕ ਕਿਤੇ ਹੋਰ ਜਾ ਕੇ ਰਹਿਣ ਲੱਗ ਪਏ।

 

 

ਪ੍ਰਸ਼ਨ-5 ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਕਿਸ ਤਰਾਂ ਦਾ ਸੀ?

ਉੱਤਰ- ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਲੋਕ ਅਨਾਜ, ਸਬਜੀਆਂ ਅਤੇ ਕਪਾਹ ਉਗਾਉਂਦੇ ਸਨ। ਉਸ ਸਮੇਂ ਲੋਕ ਭੇਡਾਂ, ਬੱਕਰੀਆਂ, ਊਠ, ਘੋੜੇ, ਬਲਦ, ਹਾਥੀ ਆਦਿ ਪਸ਼ੂ ਵੀ ਪਾਲਦੇ ਸਨ।ਵਪਾਰ ਵਸਤੂਆਂ ਦੀ ਅਦਲਾ ਬਦਲੀ ਦੁਆਰਾ ਕੀਤਾ ਜਾਂਦਾ ਸੀ

 

ਪ੍ਰਸ਼ਨ-6 ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ ਕਿਸੇ ਦੋ ਕੇਂਦਰਾਂ ਬਾਰੇ ਲਿਖੋ

ਉੱਤਰ- ਸੰਘੋਲ-ਸੰਘੋਲ ਪਿੰਡ ਲੁਧਿਆਣਾ ਜਿਲੇ ਵਿੱਚ ਹੈ ਇਸ ਨੂੰ ਉੱਚਾ ਪਿੰਡ ਵੀ ਕਿਹਾ ਜਾਂਦਾ ਹੈ ।ਇੱਥੇ ਖੁਦਾਈ ਦੌਰਾਨ ਹੜੱਪਾ ਸੱਭਿਅਤਾ ਦੇ ਸਮੇਂ ਦੇ ਮਿੱਟੀ ਦੇ ਬਰਤਨ,ਮੂਰਤੀਆ ਅਤੇ ਤਾਂਬੇ ਦੇ ਔਜਾਰ ਮਿਲੇ ਹਨ। ਰੋਹੀੜਾ- ਰੋਹੀੜਾ ਪਿੰਡ ਸੰਗਰੂਰ ਜਿਲ੍ਹੇ ਵਿੱਚ ਹੈ ਇੱਥੇ ਖੁਦਾਈ ਦੌਰਾਨ ਹੜੱਪਾ ਸੱਭਿਅਤਾ ਦੇ ਸਮੇਂ ਦੇ ਬਰਤਨ, ਪੱਕੀਆ ਇੱਟਾਂ ਅਤੇ ਖਿਡੋਣੇ ਮਿਲੇ ਹਨ।