Friday 1 January 2021

ਪਾਠ-13 ਮੋਰੀਆ ਅਤੇ ਸ਼ੰਗ ਕਾਲ

0 comments

ਪਾਠ-13 ਮੋਰੀਆ ਅਤੇ ਸ਼ੰਗ ਕਾਲ

 

ਪ੍ਰਸ਼ਨ-1.ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਸਿਕੰਦਰ ਮਕਦੂਨੀਆਂ ਦੇ ਰਾਜੇ ਫਿਲਿਪ ਦਾ ਪੁੱਤਰ ਸੀ ਉਹ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ ਉਸ ਨੇ ਭਾਰਤ ਤੇ 326 .ਪੂਰਵ ਵਿੱਚ ਹਮਲਾ ਕੀਤਾ। ਉਸ ਨੇ ਰਾਜੇ ਪੋਰਸ ਨੂੰ ਹਰਾਇਆ। ਪ੍ਰੰਤੂ ਵਾਪਿਸ ਜਾਂਦੇ ਸਮੇਂ ਬੁਖਾਰ ਕਾਰਨ ਉਸਦੀ ਮੌਤ ਹੋ ਗਈ



 

ਪ੍ਰਸ਼ਨ- 2. ਕੌਟੱਲਿਆ ਬਾਰੇ ਇੱਕ ਨੋਟ ਲਿਖੋ

ਉੱਤਰ- ਕੌਟਲਿਆ ਨੂੰ ਚਾਣਕਿਆ ਵੀ ਕਿਹਾ ਜਾਂਦਾ ਹੈ ਉਹ ਇੱਕ ਮਹਾਨ ਵਿਦਵਾਨ ਸੀ |ਰਾਜਾ ਚੰਦਰਗੁਪਤ ਮੌਰੀਆ ਉਸਨੂੰ ਆਪਣਾ ਗੁਰੂ ਮੰਨਦਾ ਸੀ ਉਸ ਨੇ ਅਰਥ ਸ਼ਾਸਤਰ ਨਾਂ ਦੀ ਇੱਕ ਪੁਸਤਕ ਲਿਖੀ

 

ਪ੍ਰਸ਼ਨ-3.ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ?

ਉੱਤਰ- ਅਸ਼ੋਕ ਇੱਕ ਮਹਾਨ ਸ਼ਾਸ਼ਕ ਸੀ। ਕਲਿੰਗ ਦੇ ਯੁੱਧ ਤੋਂ ਬਾਅਦ ਉਸ ਨੇ ਅਹਿੰਸਾ ਨੂੰ ਅਪਣਾ ਲਿਆ ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਅਪਣਾ ਲਿਆ ਉਸ ਨੇ ਪਰਜਾ ਦੀ ਭਲਾਈ ਲਈ ਸੜਕਾਂ, ਹਸਪਤਾਲ, ਸਰਾਂਵਾਂ ਬਣਵਾਈਆਂ

 

ਪ੍ਰਸ਼ਨ-4.ਮੌਰੀਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- 1.ਚੰਦਰਗੁਪਤ ਮੋਰੀਆ ਅਤੇ ਅਸ਼ੋਕ ਨੇ ਸੁੰਦਰ ਮਹਿਲ ਬਣਾਏ

2.ਅਸ਼ੋਕ ਨੇ ਸਾਂਚੀ ਦੇ ਸਰੂਪ ਦਾ ਨਿਰਮਾਣ ਕਰਵਾਇਆ

3. ਅਸ਼ੋਕ ਨੇ ਚਾਰ ਸ਼ੇਰਾਂ ਵਾਲੀ ਇੱਕ ਮੂਰਤੀ ਬਣਵਾਈ ਜੋ ਕਿ ਸਾਡਾ ਰਾਸ਼ਟਰੀ ਚਿੰਨ੍ਹ ਹੈ