Friday 1 January 2021

ਪਾਠ-14 ਭਾਰਤ 200 ਈ: ਪੂ: ਤੋਂ 300 ਈ: ਤੱਕ

0 comments

ਪਾਠ-14  ਭਾਰਤ 200 : ਪੂ: ਤੋਂ 300 : ਤੱਕ

 

ਪ੍ਰਸ਼ਨ-1.ਸਤਵਾਹਨਾਂ ਦੇ ਸ਼ਾਸ਼ਨ ਪ੍ਰਬੰਧ ਤੇ ਨੋਟ ਲਿਖੋ

ਉੱਤਰ- ਸਤਵਾਹਨਾ ਨੇ ਦੱਕਨ ਵਿੱਚ 300 ਸਾਲ ਰਾਜ ਕੀਤਾ ਉਹਨਾਂ ਦਾ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ।ਰਾਜੇ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ।ਉਸ ਦੀ ਸਹਾਇਤਾ ਲਈ ਕਈ ਅਧਿਕਾਰੀ ਹੁੰਦੇ ਸਨ ।ਸਾਰੇ ਰਾਜ ਨੂੰ ਪ੍ਰਾਂਤਾਂ, ਜਿਲਿਆਂ ਅਤੇ ਪਿੰਡਾ ਵਿੱਚ ਵੰਡਿਆ ਹੋਇਆ ਸੀ |ਰਾਜੇ ਕੋਲ ਬਹੁਤ ਵੱਡੀ ਸੈਨਾ ਹੁੰਦੀ ਸੀ

 


 ਪ੍ਰਸ਼ਨ-2. ਪਹਿਲਾ ਮਹਾਨ ਚੋਲ ਸ਼ਾਸ਼ਕ ਕੌਣ ਸੀ? ਉਸ ਦੀਆਂ ਪ੍ਰਾਪਤੀਆਂ ਕਿਹੜੀਆਂ ਸਨ?

ਉੱਤਰ- ਭਾਰੀਕਲ ਪਹਿਲਾ ਮਹਾਨ ਚੋਲ ਸ਼ਾਸ਼ਕ ਸੀ। ਉਸ ਨੇ ਸ੍ਰੀਲੰਕਾ ਤੇ ਹਮਲਾ ਕੀਤਾ ਸੀ ।ਉਸ ਨੇ ਜੰਗਲਾਂ ਨੂੰ ਸਾਫ ਕਰਕੇ ਭੂਮੀਂ ਨੂੰ ਖੇਤੀ ਯੋਗ ਬਣਾਇਆ ਸੀ

 

ਪ੍ਰਸ਼ਨ-3. 200 : ਪੂਰਵ ਤੋਂ 300 : ਤੱਕ ਦੱਖਣੀ ਭਾਰਤ ਦੇ ਲੋਕਾਂ ਦੇ ਜੀਵਨ ਬਾਰੇ ਲਿਖੋ ਉੱਤਰ- ਉਸ ਸਮੇਂ ਲੋਕਾਂ ਦਾ ਜੀਵਨ ਬਹੁਤ ਸਾਦਾ ਸੀ ਲੋਕ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸਨ ਲੋਕਾਂ ਦਾ ਮੁੱਖ ਕੰਮ ਖੇਤੀ ਅਤੇ ਵਪਾਰ ਸੀ ਸੰਗੀਤ, ਨਾਚ, ਕਵਿਤਾ ਆਦਿ ਉਹਨਾਂ ਦੇ ਮਨੋਰੰਜਨ ਦੇ ਸਾਧਨ ਸਨ

 

 ਪ੍ਰਸ਼ਨ- 4. ਮਹਾਂਪਾਸ਼ਾਣ ਸੰਸਕ੍ਰਿਤੀ ਦੇ ਮੁਰਦਿਆਂ ਨੂੰ ਦਫਨਾਉਣ ਦੇ ਢੰਗ ਬਾਰੇ ਲਿਖੋ

ਉੱਤਰ- ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਮੁਰਦਿਆਂ ਨੂੰ ਦਫਨਾਉਣ ਤੋਂ ਬਾਅਦ ਉਹਨਾਂ ਦੇ ਚਾਰੇ ਪਾਸੇ ਵੱਡੇ ਵੱਡੇ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ ਉਹ ਮੁਰਦਿਆਂ ਦੇ ਭਾਂਡੇ, ਹਥਿਆਰ ਆਦਿ ਵੀ ਉਹਨਾਂ ਦੇ ਨਾਲ ਹੀ ਦਫਨਾ ਦਿੰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਦੂਸਰੀ ਦੁਨੀਆਂ ਵਿੱਚ ਮਰਨ ਵਾਲੇ ਨੂੰ ਇਹਨਾਂ ਸਭ ਚੀਜਾਂ ਦੀ ਜਰੂਰਤ ਪੈਂਦੀ ਹੋਵੇਗੀ

 

ਪ੍ਰਸ਼ਨ-5. ਕਨਿਸ਼ਕ ਤੇ ਇੱਕ ਨੋਟ ਲਿਖੋ

ਉੱਤਰ- ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ਉਸ ਨੇ ਬੜੀ ਬਹਾਦਰੀ ਨਾਲ ਯੁੱਧ ਕੀਤੇ ਸਨ। ਉਹ ਬੁੱਧ ਧਰਮ ਦਾ ਪੈਰੋਕਾਰ ਸੀ ਉਸ ਨੇ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਵਾਈਆਂ