Friday 1 January 2021

ਪਾਠ-17 ਚਾਲੁਕਿਆ ਅਤੇ ਪੱਲਵ

0 comments

ਪਾਠ-17 ਚਾਲੁਕਿਆ ਅਤੇ ਪੱਲਵ

 

ਪ੍ਰਸ਼ਨ-1. ਦੱਖਣੀ ਭਾਰਤ ਦੇ ਚਾਲੂਕਿਆ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਚਾਲੂਕਿਆ ਨੇ ਦੱਖਣੀ ਭਾਰਤ ਵਿੱਚ ਸਾਤਵਾਹਨ ਸ਼ਾਸ਼ਕਾਂ ਦੇ ਪਤਨ ਤੋਂ ਬਾਅਦ ਰਾਜ ਕੀਤਾ ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ ਅਤੇ ਪੁਲਕੇਸ਼ਨ ਦੂਜਾ ਇਸ ਵੰਸ ਦੇ ਮੁੱਖ ਰਾਜੇ ਸਨ

                             

ਪ੍ਰਸ਼ਨ-2. ਚਾਲੂਕਿਆ ਮੰਦਰਾਂ ਬਾਰੇ ਇੱਕ ਨੋਟ ਲਿਖੋ

ਉੱਤਰ- ਚਾਲੁਕਿਆ ਨੇ ਮੁੱਖ ਤੌਰ ਤੇ ਮਾਂ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਲਈ ਮੰਦਰ ਬਣਾਏ ਪੰਪਨਾਥ ਦੇ ਮੰਦਰ ਬਹੁਤ ਪ੍ਰਸਿੱਧ ਹਨ। ਇਸ ਵੰਸ਼ ਦੇ ਮੰਦਰਾਂ ਦੀਆਂ ਦੀਵਾਰਾਂ ਤੇ ਰਮਾਇਣ ਦੇ ਦ੍ਰਿਸ਼ਾਂ ਨੂੰ ਬੜੇ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ।

 

ਪ੍ਰਸ਼ਨ-3. ਪੱਲਵਾਂ ਦੀ ਕਲਾ ਅਤੇ ਭਵਨ-ਨਿਰਮਾਣ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਪੱਲਵਾਂ ਨੇ ਅਨੇਕਾਂ ਮੰਦਰਾਂ ਦਾ ਨਿਰਮਾਣ ਕਰਵਾਇਆ ਇਹਨਾਂ ਨੇ ਰੱਥ ਮੰਦਰ ਬਣਵਾਏ ।ਇਹਨਾਂ ਦੇ ਮੰਦਰਾਂ ਦੇ ਨਾਮ ਮਹਾਂਭਾਰਤ ਦੇ ਪਾਂਡਵਾਂ ਦੇ ਨਾਮ ਤੇ ਸਨ। ਇਹਨਾਂ ਮੰਦਰਾਂ ਵਿੱਚ ਪੂਜਾ- ਪਾਠ ਦੇ ਨਾਲ ਨਾਲ ਸਿੱਖਿਆ ਵੀ ਦਿੱਤੀ ਜਾਂਦੀ ਸੀ