Friday 1 January 2021

ਪਾਠ-16 ਹਰਸ਼ਵਰਧਨ ਕਾਲ- (600 ਈ: ਤੋਂ 650 ਈ :)

0 comments

ਪਾਠ-16 ਹਰਸ਼ਵਰਧਨ ਕਾਲ- (600 : ਤੋਂ 650 :)

 

ਪ੍ਰਸ਼ਨ- ਬਾਣਭੱਟ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਬਾਣਭੱਟ ਰਾਜਾ ਹਰਸ਼ਵਰਧਨ ਦਾ ਰਾਜ ਕਵੀ ਸੀ। ਉਸਨੇ ਹਰਸ਼ਵਰਧਨ ਬਾਰੇਹਰਸ਼ਚਰਿਤਪੁਸਤਕ ਲਿਖੀ 

ਪ੍ਰਸ਼ਨ-2. ਹਿਊਨਸਾਂਗ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਹਿਊਨਸਾਂਗ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ ।ਉਹ ਚੀਨ ਤੋਂ ਬੁੱਧ ਧਰਮ ਦੇ ਧਾਰਮਿਕ ਸਥਾਨਾ ਦੀ ਯਾਤਰਾ ਕਰਨ ਭਾਰਤ ਆਇਆ ਸੀ ।ਉਸਨੇ ' ਸੀ-ਯੂ-ਕੀਂ ਪੁਸਤਕ ਲਿਖੀ

 

ਪ੍ਰਸ਼ਨ-3 ਹਰਸ਼ਵਰਧਨ ਬਾਰੇ ਇੱਕ ਨੋਟ ਲਿਖੋ

ਉੱਤਰ- ਹਰਸ਼ਵਰਧਨ ਪੁਸ਼ਿਆਭੂੜੀ ਵੰਸ਼ ਦਾ ਇੱਕ ਮਹਾਨ ਰਾਜਾ ਸੀ ਉਹ 606 : ਵਿੱਚ ਰਾਜ ਗੱਦੀ ਤੇ ਬੈਠਿਆ ।ਉਹ ਇੱਕ ਮਹਾਨ ਜੋਰੁ ਹੋਣ ਦੇ ਨਾਲ ਨਾਲ ਇੱਕ ਮਹਾਨ ਵਿਦਵਾਨ ਅਤੇ ਲੇਖਕ ਸੀ ਉਹ ਬੁੱਧ ਧਰਮ ਵਿੱਚ ਸ਼ਰਧਾ ਰੱਖਦਾ ਸੀ

 

ਪ੍ਰਸ਼ਨ-4 ਹਰਸ਼ਵਰਧਨ ਕਾਲ ਦੇ ਸਮਾਜ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਹਰਸ਼ਵਰਧਨ ਕਾਲ ਵਿੱਚ ਲੋਕ ਸਾਦਾ ਅਤੇ ਸੁਖੀ ਜੀਵਨ ਬਤੀਤ ਕਰਦੇ ਸਨ ।ਉਹ ਮੁੱਖ ਤੌਰ ਤੇ ਸ਼ਾਕਾਹਾਰੀ ਸਨ ਅਤੇ ਦੁੱਧ, ਘਿਓ, ਫਲ, ਸਬਜ਼ੀਆਂ ਆਦਿ ਦੀ ਵਰਤੋਂ ਕਰਦੇ ਸਨ। ਸਮਾਜ ਵਿੱਚ ਜਾਤੀ ਪ੍ਰਥਾ ਸਖਤ ਸੀ। ਨਾਲੰਦਾ ਇਸ ਸਮੇਂ ਪ੍ਰਸਿੱਧ ਵਿਸ਼ਵ ਵਿਦਿਆਲਾ ਸੀ

 

ਪ੍ਰਸ਼ਨ-5 ਹਰਸ਼ਵਰਧਨ ਦੇ ਰਾਜ-ਪ੍ਰਬੰਧ ਬਾਰੇ ਲਿਖੋ

ਉੱਤਰ- 1. ਰਾਜਾ ਰਾਜ ਪ੍ਰਬੰਧ ਦਾ ਮੁਖੀ ਹੁੰਦਾ ਸੀ। ਉਸਦੀ ਸਹਾਇਤਾ ਕਰਨ ਲਈ ਕਈ ਮੰਤਰੀ ਹੁੰਦੇ ਸਨ

 2. ਸਾਮਰਾਜ ਪ੍ਰਾਂਤਾਂ, ਜਿਲਿਆਂ ਅਤੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ

3. ਰਾਜੇ ਕੋਲ ਸੈਨਾ ਹੁੰਦੀ ਸੀ ਅਤੇ ਰਾਜੇ ਦੁਆਰਾ ਲੋਕਾਂ ਤੇ ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ