ਪਾਠ-3 (ਧਰਤੀ ਦੀਆਂ ਗਤੀਆਂ)
ਪ੍ਰਸ਼ਨ-1. ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ?
ਉੱਤਰ- ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੋਈ ਇੱਕ ਚੱਕਰ 24 ਘੰਟੇ ਵਿੱਚ ਪੂਰਾ ਕਰਦੀ ਹੈ। ਇਸਨੂੰ ਧਰਤੀ ਦੀ ਦੈਨਿਕ ਗਤੀ ਕਹਿੰਦੇ ਹਨ। ਇਸ ਨਾਲ ਦਿਨ ਅਤੇ ਰਾਤ ਬਣਦੇ ਹਨ।
ਪ੍ਰਸ਼ਨ-2.ਧਰਤੀ ਦੇ ਧੁਰੇ ਦੇ ਝੁਕਾਓ ਦਾ ਕੀ ਅਰਥ ਹੈ ?
ਉੱਤਰ- ਧਰਤੀ ਦਾ ਧੁਰਾ ਇੱਕ ਕਾਲਪਨਿਕ ਰੇਖਾ ਹੈ।ਇਹ ਧਰਤੀ ਦੇ ਵਿੱਚੋਂ ਗੁਜ਼ਰਦਾ ਹੈ।ਇਹ ਆਪਣੇ ਪੱਥ ਰੇਖਾ ਵੱਲ 231f2 ਡਿਗਰੀ ਦਾ ਕੌਣ ਬਣਾਉਂਦਾ ਹੈ।ਇਸਨੂੰ ਧਰਤੀ ਦੇ ਧੁਰੇ ਦਾ ਝੁਕਾਓ ਕਹਿੰਦੇ ਹਨ।
ਪ੍ਰਸ਼ਨ-3.ਰੁੱਤਾਂ ਬਣਨ ਦੇ ਕੀ ਕਾਰਨ ਹਨ?
ਉੱਤਰ- 1.ਧਰਤੀ ਦਾ ਆਪਣੇ ਧੁਰੇ ਤੇ ਇੱਕ ਹੀ ਦਿਸ਼ਾ ਵਿੱਚ ਲੁਕੇ ਰਹਿਣਾ ।
2.ਧਰਤੀ ਦੁਆਰਾ 365414 ਦਿਨਾ ਵਿੱਚ ਸੂਰਜ ਦੁਆਲੇ ਚੱਕਰ ਲਗਾਉਣਾ।
ਪ੍ਰਸ਼ਨ-4. 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ?
ਉੱਤਰ- ਕਰਕ ਰੇਖਾ ਤੇ ।
ਪ੍ਰਸ਼ਨ-5.ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ- ਬਸੰਤ ਰੁੱਤ ।
ਪ੍ਰਸ਼ਨ-6 ਸ਼ੀਤ ਅਯਨਾਤ ਕਦੋਂ ਹੁੰਦੀ ਹੈ ?
ਉੱਤਰ- 22 ਦਸੰਬਰ ਨੂੰ
ਪ੍ਰਸ਼ਨ-7.ਬਸੰਤ ਵਿਸੂਵੀ ਅਤੇ ਪਤਝੜ ਸੁਵੀ ਵਿੱਚ ਅੰਤਰ ਦੱਸੋ।
ਉੱਤਰ-21 ਮਾਰਚ ਨੂੰ ਉੱਤਰੀ ਅਰਧ ਗੋਲੇ ਵਿੱਚ ਬਸੰਤ ਰੁੱਤ ਹੁੰਦੀ ਹੈ ਇਸ ਨੂੰ ਬਸੰਤ ਵਿਸੂਵੀ ਕਹਿੰਦੇ ਹਨ। 23 ਸਤੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਪਤਝੜ ਦੀ ਰੁੱਤ ਹੁੰਦੀ ਹੈ ਇਸ ਨੂੰ ਪਤਝੜ ਵਿਸੂਵੀ ਕਹਿੰਦੇ ਹਨ।
ਪ੍ਰਸ਼ਨ-8 ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ਵਿੱਚ ਅੰਤਰ ਦੱਸੋ ।
ਦੈਨਿਕ ਗਤੀ |
ਵਾਰਸ਼ਿਕ ਗਤੀ |
1.ਇਸ ਗਤੀ ਵਿੱਚ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ | |
1.ਇਸ ਗਤੀ ਵਿੱਚ ਧਰਤੀ ਸੂਰਜ ਦੁਆਲੇ ਘੁੰਮਦੀ ਹੈ। |
2.ਇਸ ਗਤੀ ਵਿੱਚ ਧਰਤੀ 24 ਘੰਟੇ ਵਿੱਚ ਇੱਕ ਚੱਕਰ | |
ਗਤੀ ਵਿੱਚ ਧਰਤੀ 365/4 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਪੂਰਾ ਕਰਦੀ ਹੈ। |
3.ਇਸ ਗਤੀ ਨਾਲ ਦਿਨ ਅਤੇ ਰਾਤ ਬਣਦੇ ਹਨ। |
3.ਇਸ ਗਤੀ ਨਾਲ ਦਿਨ ਅਤੇ ਰਾਤ ਛੋਟੇ ਵੱਡੇ ਹੁੰਦੇ ਹਨ ਅਤੇ ਰੁੱਤਾਂ ਬਣਦੀਆਂ ਹਨ। |
ਪ੍ਰਸ਼ਨ-9. ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ- ਬਸੰਤ ਰੁੱਤ ।
ਕਾਰਨ ਦੱਸੋ:
ਪ੍ਰਸ਼ਨ-(ੳ) ਸੂਰਜ ਪੂਰਵ ਵਿੱਚੋਂ ਨਿੱਕਲਦਾ ਹੈ ਅਤੇ ਪੱਛਮ ਵਿੱਚ ਛਿਪਦਾ ਹੈ ।
ਉੱਤਰ-ਸਾਡੀ ਧਰਤੀ ਆਪਣੇ ਧੁਰੇ ਤੋਂ ਪੱਛਮ ਤੋਂ ਪੂਰਵ ਵੱਲ ਘੁੰਮਦੀ ਹੈ ਪਰ ਸੂਰਜ ਆਪਣੀ ਥਾਂ ਤੇ ਖੜਾ ਹੈ।ਇਸ ਲਈ ਸਾਨੂੰ ਸੂਰਜ ਪੂਰਵ ਵਿੱਚੋਂ ਨਿੱਕਲਦਾ ਅਤੇ ਪੱਛਮ ਵਿੱਚ ਛਿਪਦਾ ਪ੍ਰਤੀਤ ਹੁੰਦਾ ਹੈ ।
ਪ੍ਰਸ਼ਨ-(ਅ) ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ ।
ਉੱਤਰ- ਧਰਤੀ 662 ਡਿਗਰੀ ਦੇ ਕੌਣ ਤੇ ਝੁਕੀ ਹੋਈ ਹੈ ਜਿਸ ਕਾਰਨ ਹਰ ਸਥਾਨ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਨਹੀਂ ਪੈਂਦੀਆਂ। ਘੁੰਮਦੇ ਹੋਏ ਕਦੀ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ ਅਤੇ ਕਦੀ ਦੱਖਣੀਂ ਧਰੁਵ। ਇਸ ਲਈ ਦਿਨ ਅਤੇ ਰਾਤ । ਬਰਾਬਰ ਨਹੀਂ ਹੁੰਦੇ।
ਪ੍ਰਸ਼ਨ-(ੲ) 21 ਜੂਨ ਨੂੰ ਦੱਖਣੀਂ ਧਰੂਵ ਤੇ ਲਗਾਤਾਰ ਅੰਧੇਰਾ ਹੁੰਦਾ ਹੈ ।
ਉੱਤਰ- 21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਦੱਖਣੀਂ ਧਰੁਵ ਤੱਕ ਨਹੀਂ ਪਹੁੰਚਦੀਆਂ । ਇਸ ਲਈ ਦੱਖਣੀਂ ਧਰੁਵ ਤੇ ਲਗਾਤਾਰ ਅੰਧੇਰਾ ਹੁੰਦਾ ਹੈ ।
ਪ੍ਰਸ਼ਨ-(ਸ) ਸੂਰਜ, ਚੰਨ ਤੇ ਤਾਰੇ ਪ੍ਰਿਥਵੀ ਦੁਆਲੇ ਪੂਰਵ ਤੋਂ ਪੱਛਮ ਵੱਲ ਘੁੰਮਦੇ ਕਿਉਂ ਨਜ਼ਰ ਆਉਂਦੇ ਹਨ?
ਉੱਤਰ-ਕਿਉਂਕਿ ਧਰਤੀ ਆਪਣੀ ਧੁਰੀ ਦੁਆਲੇ ਪੱਛਮ ਤੋਂ ਪੂਰਵ ਵੱਲ ਘੁੰਮਦੀ ਹੈ ਇਸ ਲਈ ਸਾਨੂੰ ਸੂਰਜ, ਚੰਨ ਤੇ ਤਾਰੇ ਉਲਟ ਦਿਸ਼ਾ ਵਿੱਚ ਭਾਵ ਪੂਰਵ ਤੋਂ ਪੱਛਮ ਵੱਲ ਘੁੰਮਦੇ ਨਜ਼ਰ ਆਉਂਦੇ ਹਨ।
ਪ੍ਰਸ਼ਨ-(ਹ) ਲੀਪ ਦੇ ਸਾਲ ਦਾ ਕੀ ਅਰਥ ਹੈ? ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱਕ ਦਿਨ ਵੱਧ ਕਿਉਂ ਹੁੰਦਾ ਹੈ?
ਉੱਤਰ-ਧਰਤੀ ਸੂਰਜ ਦੇ ਚਾਰੇ ਪਾਸੇ ਇੱਕ ਚੱਕਰ ਪੂਰਾ ਕਰਨ ਵਿੱਚ 36514 ਦਿਨ ਦਾ ਸਮਾਂ ਲੈਂਦੀ ਹੈ। ਇਸ ਲਈ ਹਰੇਕ ਸਾਲ 7 ਦਿਨ ਦਾ ਸਮਾਂ ਬਚ ਜਾਂਦਾ ਹੈ ।ਇਸ ਸਮੇਂ ਨੂੰ ਪੂਰਾ ਕਰਨ ਲਈ ਅਸੀਂ ਚਾਰ ਸਾਲਾਂ
ਬਾਅਦ ਸਾਲ ਵਿੱਚ ਇੱਕ ਦਿਨ ਜੋੜ ਦਿੰਦੇ ਹਾਂ ਇਸਨੂੰ ਲੀਪ ਦਾ ਸਾਲ ਕਹਿੰਦੇ ਹਨ।