Friday 1 January 2021

ਪਾਠ-2 ਗਲੋਬ- ਧਰਤੀ ਦਾ ਮਾਡਲ

0 comments

ਪਾਠ-2 ਗਲੋਬ- ਧਰਤੀ ਦਾ ਮਾਡਲ

 

ਪ੍ਰਸ਼ਨ-1.ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ?

ਉੱਤਰ-ਗਲੋਬ ਵਿੱਚ ਧਰਤੀ ਦੀ ਤਰਾਂ ਹੀ ਮਹਾਂਦੀਪ , ਮਹਾਂਸਾਗਰ , ਦਿਸ਼ਾਵਾਂ ਆਦਿ ਠੀਕ ਰੂਪ ਵਿੱਚ ਦਿਖਾਈਆਂ ਹੁੰਦੀਆਂ ਹਨ।ਇਹ ਧਰਤੀ ਦੀ ਤਰਾਂ ਹੀ ਗੋਲ ਹੁੰਦਾ ਹੈ। ਇਸ ਲਈ ਗਲੋਬ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ।



 

ਪ੍ਰਸ਼ਨ-2.ਗਲੋਬ ਦੇ ਪੇਚਾਂ (ਉੱਪਰਲੇ ਤੇ ਹੇਠਲੇ ਚਪਟੇ ਜਿਹੇ ਸਿਰਿਆ ਨੂੰ ਕੀ ਨਾਮ ਦਿੱਤਾ ਜਾਂਦਾ ਹੈ ?

ਉੱਤਰ- ਗਲੋਬ ਦੇ ਉੱਤਰੀ ਪੋਚ ਦੇ ਸਿਰੇ ਨੂੰ ਉੱਤਰੀ ਧਰੁਵ ਅਤੇ ਦੱਖਣੀ ਪੇਚ ਦੇ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ

 

ਪ੍ਰਸ਼ਨ -3.ਦੋਨਾ ਧਰੁਵਾਂ ਨੂੰ ਮਿਲਾਉਣ ਵਾਲੀਆਂ ਅਰਧ ਗੋਲਾਕਾਰ ਰੇਖਾਵਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?

ਉੱਤਰ-ਦਿਸ਼ਾਂਤਰ ਰੇਖਾਵਾਂ

 

 ਪ੍ਰਸ਼ਨ-4.ਗੋਲਾ-ਅਰਧ ਦਾ ਕੀ ਅਰਥ ਹੈ ? ਉਸ ਰੇਖਾ ਦਾ ਨਾਂ ਦੱਸੋ ਜਿਹੜੀ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ

ਉੱਤਰ- ਧਰਤੀ (ਲੇ) ਦੇ ਅੱਧੇ ਹਿੱਸੇ ਨੂੰ ਗੋਲਾ ਅਰਧ ਕਹਿੰਦੇ ਹਨ | ਭੂ ਮੱਧ ਰੇਖਾ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ

 

ਪ੍ਰਸ਼ਨ-5 ਮੁੱਖ ਮਾਧਿਅਮ ਰੇਖਾ ਕਿਸਨੂੰ ਆਖਦੇ ਹਨ ਅਤੇ ਇਹ ਕਿਥੋਂ ਗੁਜਰਦੀ ਹੈ ?

ਉਤਰ- 0° ਦੇਸ਼ਾਂਤਰ ਨੂੰ ਮੁੱਖ ਮਾਧਿਅਮ ਰੇਖਾ ਆਖਦੇ ਹਨ। ਇਹ ਇੰਗਲੈਂਡ ਦੇ ਸ਼੍ਰੀਨਵਿਚ ਨਾਂ ਦੇ ਸਥਾਨ ਤੋਂ ਗੁਜ਼ਰਦੀ ਹੈ

ਪ੍ਰਸ਼ਨ-6 ਅਕਸ਼ਾਂਸ ਅਤੇ ਦਿਸ਼ਾਂਤਰ ਵਿੱਚ ਅੰਤਰ ਦੱਸੋ

ਉਤਰ- 1. ਕਿਸੇ ਸਥਾਨ ਦੀ ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੀ ਕੋਣੀ ਦੂਰੀ ਨੂੰ ਅਕਸ਼ਾਂਸ ਕਹਿੰਦੇ ਹਨ। ਇਸ ਤੋਂ ਉਲਟ ਦਿਸ਼ਾਂਤਰ ਕਿਸੇ ਸਥਾਨ ਦੀ ਮੁੱਖ ਮਾਧਿਅਮ ਤੋਂ ਦੂਰੀ ਨੂੰ ਦਰਸਾਉਂਦਾ ਹੈ 2. ਅਕਸ਼ਾਂਸਾਂ ਦੀ ਗਿਣਤੀ 180 ਹੈ ,ਜਦਕਿ ਦਿਸ਼ਾਂਤਰਾਂ ਦੀ ਗਿਣਤੀ 360 ਹੈ 3. ਅਕਸ਼ਾਂਸ ਦੇ ਨਾਲ . ਜਾਂ ਲਿਖਿਆ ਜਾਂਦਾ ਹੈ ਪਰ ਦਿਸ਼ਾਂਤਰਾਂ ਦੇ ਨਾਲ ਪੂ. ਜਾਂ ਪੱਤ ਲਿਖਿਆ ਜਾਂਦਾ ਹੈ

 

ਪ੍ਰਸ਼ਨ-7 ਧਰਤੀ ਜਾਂ ਗਲੋਬ ਨੂੰ ਕਿੰਨੇ ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ ?

ਉੱਤਰ- 360 ਦਿਸ਼ਾਂਤਰਾਂ ਵਿੱਚ

 

ਪ੍ਰਸ਼ਨ-8. ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ? ਉਸਦਾ ਨਾਮ ਦੱਸੋ

ਉੱਤਰ- 0° ਅਕਸ਼ਾਂਸ ਦਾ ਚੱਕਰ ਗਲੋਬ ਦਾ ਸਭ ਤੋਂ ਵੱਡਾ ਚੱਕਰ ਹੈ। ਇਸਨੂੰ ਭੂ-ਮੱਧ ਰੇਖਾ ਕਿਹਾ ਜਾਂਦਾ ਹੈ

 

ਪ੍ਰਸ਼ਨ-9 ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ

ਉੱਤਰ-ਅਕਸ਼ਾਂਸ਼ ਰੇਖਾਵਾਂ ਪੂਰਵ-ਪੱਛਮ ਦਿਸ਼ਾ ਵਿੱਚ ਭੂ ਮੱਧ ਰੇਖਾ ਦੇ ਸਮਾਂਤਰ ਗੋਲਾਕਾਰ ਰੇਖਾਵਾਂ ਹਨ ਜਦਕਿ ਦਿਸ਼ਾਂਤਰ ਰੇਖਾਵਾਂ ਉੱਤਰ ਤੋਂ ਦੱਖਣ ਵੱਲ ਹਨ। ਅਕਸ਼ਾਂਸ਼ ਰੇਖਾਵਾਂ ਲੇਟਵੀਆਂ ਰੇਖਾਵਾਂ ਹਨ ਜਦਕਿ ਦਿਸ਼ਾਂਤਰ ਰੇਖਾਵਾਂ ਖੜੇ ਰੂਪ ਵਿੱਚ ਹਨ।ਪੂਰੇ ਗਲੋਬ ਤੇ 180° ਅਕਸ਼ਾਂਸ਼ ਰੱਖਾਵਾਂ ਖਿੱਚੀਆਂ ਗਈਆਂ ਹਨ।ਦਿਸ਼ਾਂਤਰਾਂ ਦੀ ਗਿਣਤੀ 360 ਹੈ।

 

ਪ੍ਰਸ਼ਨ 10. ਦਿਸ਼ਾਂਤਰ ਦਾ ਕੀ ਮਹੱਤਵ ਹੈ ?

ਉੱਤਰ-() ਸਥਿਤੀ ਦਾ ਗਿਆਨ- ਦਿਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਸਥਾਨ ਦੀ ਪੂਰਵ ਤੋਂ ਪੱਛਮ ਦੂਰੀ ਪਤਾ ਲਗਾ ਸਕਦੇ ਹਾਂ () ਸਮੇਂ ਦਾ ਗਿਆਨ- ਦਿਸ਼ਾਂਤਰਾਂ ਨਾਲ ਅਸੀਂ ਕਿਸੇ ਸਥਾਨ ਦੇ ਸਥਾਨਕ ਸਮੇਂ ਦਾ ਪਤਾ ਲਗਾ ਸਕਦੇ ਹਾਂ ਹਰੇਕ ਦੋ ਦਿਸ਼ਾਂਤਰਾਂ ਵਿਚਕਾਰ 4 ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ

 

 

ਪ੍ਰਸ਼ਨ- 11 ਕਿਹੜੀਆਂ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ?

ਉੱਤਰ- ਅਕਸ਼ਾਂਸ਼ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ।ਧਰਤੀ ਗੋਲ ਹੋਣ ਕਾਰਨ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਉਹ ਸਥਾਨ ਗਰਮ ਹੁੰਦੇ ਹਨ ਅਤੇ ਜਿੱਥੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਉਹ ਸਥਾਨ ਠੰਡੇ ਹੁੰਦੇ ਹਨ ਇਸ ਲਈ ਤਾਪ ਖੰਡ ਬਣਾਉਣ ਦੀ ਲੋੜ ਪੈਂਦੀ ਹੈ

 

ਪ੍ਰਸ਼ਨ-12 ਸਥਾਨਿਕ ਅਤੇ ਭਾਰਤੀ ਪ੍ਰਮਾਨਿਕ ਸਮੇਂ ਵਿੱਚ ਅੰਤਰ ਦੱਸੋ

ਉੱਤਰ- ਸਥਾਨਿਕ ਸਮਾਂ ਕਿਸੇ ਵਿਸ਼ੇਸ਼ ਸਥਾਨ ਤੇ ਦੁਪਿਹਰ 12 ਵਜੇ ਦੇ ਸੂਰਜ ਦੇ ਅਨੁਸਾਰ ਹੁੰਦਾ ਹੈ ਜਦਕਿ ਪ੍ਰਮਾਨਿਕ ਸਮਾਂ ਕਿਸੇ ਦੇਸ਼ ਦੇ ਮੱਧਵਰਤੀ ਸਥਾਨ ਦੇ ਅਨੁਸਾਰ ਨਿਸ਼ਚਿਤ ਕੀਤਾ ਜਾਂਦਾ ਹੈ। ਭਾਰਤੀ ਪ੍ਰਮਾਨਿਕ ਸਮਾਂ ਸ੍ਰੀਨਵਿਚ ਦੇ ਸਮੇਂ ਤੋਂ 5 ਘੰਟੇ 30 ਮਿੰਟ ਅੱਗੇ ਹੈ