Friday 1 January 2021

ਪਾਠ - 8 (ਪ੍ਰਾਚੀਨ ਇਤਿਹਾਸ ਦਾ ਅਧਿਐਨ - ਸ੍ਰੋਤ)

0 comments

ਪਾਠ - 8 (ਪ੍ਰਾਚੀਨ ਇਤਿਹਾਸ ਦਾ ਅਧਿਐਨ - ਸ੍ਰੋਤ)

 

ਪ੍ਰਸ਼ਨ-1 ਪੂਰਵ ਇਤਿਹਾਸ ਅਤੇ ਇਤਿਹਾਸ ਤੋਂ ਕੀ ਭਾਵ ਹੈ?

ਉੱਤਰ-ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ ਹੈ ਉਸ ਨੂੰ ਪੂਰਵ -ਇਤਿਹਾਸ ਕਿਹਾ ਜਾਂਦਾ ਹੈ ਅਤੇ ਜਿਸ ਕਾਲ ਦਾ ਸਾਡੇ ਕੋਲ ਲਿਖਤੀ ਵੇਰਵਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ।



 

ਪ੍ਰਸ਼ਨ-2 ਵੈਦਿਕ ਸਾਹਿਤ ਦੇ ਕਿਹੜੇ ਕਿਹੜੇ ਗ੍ਰੰਥ ਮਿਲਦੇ ਹਨ?

ਉੱਤਰ- ਵੈਦਿਕ ਸਾਹਿਤ ਦੇ ਵੇਦ, ਬ੍ਰਾਹਮਣ ਗ੍ਰੰਥ, ਉਪਨਿਸ਼ਦ, ਮਹਾਂਕਾਵਿ (ਰਮਾਇਣ ਅਤੇ ਮਹਾਂਭਾਰਤ), ਪੁਰਾਣ ਆਦਿ ਗ੍ਰੰਥ ਮਿਲਦੇ ਹਨ

 

ਪ੍ਰਸ਼ਨ-3 ਸ਼ਿਲਾਲੇਖ ਇਤਿਹਾਸ ਜਾਨਣ ਵਿੱਚ ਸਾਡੀ ਕਿਸ ਤਰਾਂ ਸਹਾਇਤਾ ਕਰਦੇ ਹਨ ?

ਉੱਤਰ- ਪੱਥਰ ਦੇ ਸਤੰਭ, ਚਟਾਨਾਂ, ਮਿੱਟੀ ਦੀਆਂ ਕੁਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ਉੱਤੇ ਲਿਖੇ ਲੇਖਾਂ ਨੂੰ ਸ਼ਿਲਾਲੇਖ ਕਹਿੰਦੇ ਹਨ।ਇਹਨਾਂ ਵਿੱਚ ਉਸ ਸਮੇਂ ਦੀਆਂ ਘਟਨਾਵਾਂ ਦਾ ਵਰਨਣ ਕੀਤਾ ਗਿਆ ਹੈ ਜਿਸ ਸਮੇਂ ਇਹ ਲਿਖੇ ਗਏ ਸਨ। ਉਦਾਹਰਨ ਵਜੋਂ ਸਮਰਾਟ ਅਸੋਕ ਨੇ ਮਨੁੱਖ ਦੀ ਭਲਾਈ ਲਈ ਸੰਦੇਸ਼ ਪੱਥਰਾਂ ਦੇ ਸਤੰਭਾਂ ਤੇ ਲਿਖਵਾ ਕੇ ਪੂਰੇ ਦੇਸ਼ ਵਿੱਚ ਲਗਵਾਏ ਸਨ

 

 ਪ੍ਰਸ਼ਨ-4 ਇਤਿਹਾਸ ਦੇ ਪੁਰਾਤੱਤਵ ਸ੍ਰੋਤਾਂ ਤੋਂ ਕੀ ਭਾਵ ਹੈ ?

ਉੱਤਰ- ਪੁਰਾਤਨ ਇਮਾਰਤਾਂ, ਬਰਤਨਾਂ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ, ਸਿੱਕਿਆਂ ਆਦਿ ਨੂੰ ਇਤਿਹਾਸ ਦੇ ਪੁਰਾਤੱਤਵ ਸ੍ਰੋਤ ਕਿਹਾ ਜਾਂਦਾ ਹੈ।

 

ਪ੍ਰਸ਼ਨ-5 ਮਹਾਂਕਾਵਿ ਸ੍ਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੇ ਹਨ?

ਉੱਤਰ- ਰਮਾਇਣ ਅਤੇ ਮਹਾਂਭਾਰਤ ਨਾਂ ਦੇ ਦੋ ਮਹਾਂਕਾਵਿ ਵੈਦਿਕ ਕਾਲ ਵਿੱਚ ਲਿਖੇ ਗਏ ਸਨ। ਇਹਨਾਂ ਮਹਾਂਕਾਵਾਂ ਤੋਂ ਸਾਨੂੰ ਪ੍ਰਾਚੀਨ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸਥਿਤੀ ਬਾਰੇ ਪਤਾ ਲੱਗਦਾ ਹੈ।

 

 ਪ੍ਰਸ਼ਨ-6 ਇਤਿਹਾਸ ਦੇ ਸਾਹਿਤਿਕ ਸ੍ਰੋਤਾਂ ਤੇ ਸੰਖੇਪ ਨੋਟ ਲਿਖੋ

ਉੱਤਰ-ਇਤਿਹਾਸ ਦੇ ਸਾਹਿਤਿਕ ਸ੍ਰੋਤਾਂ ਵਿੱਚ ਵੇਦ, ਬ੍ਰਾਹਮਣ ਖ਼, ਸੂਤਰ, ਮਹਾਂਕਾਵਿ, ਬੋਧੀ ਅਤੇ ਜੈਨ ਗ੍ਰੰਥ ਆਦਿ ਸ਼ਾਮਿਲ ਹਨ। ਇਹ ਗ੍ਰੰਥ ਸਾਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੇ ਸਮਾਜ ਬਾਰੇ ਵੀ ਜਾਣਕਾਰੀ ਦਿੰਦੇ ਹਨ।ਕੋਟਲਿਆ ਨੇ ਅਰਥ-ਸ਼ਾਸ਼ਤਰ ਨਾਂ ਦੀ ਪੁਸਤਕ ਲਿਖੀ। ਆਰੀਆ ਭੱਟ ਵਰਗੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਵੀ ਪੁਸਤਕਾਂ ਲਿਖੀਆਂ।

 

ਪ੍ਰਸ਼ਨ-7 ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਕੀ ਜਾਣਕਾਰੀ ਮਿਲਦੀ ਹੈ ?

ਉੱਤਰ- ਕਈ ਸੌ ਸਾਲ ਪਹਿਲਾਂ ਬਣੇ ਸਤੰਭਾਂ, ਕਿਲਿਆਂ ਅਤੇ ਮਹੱਲਾਂ ਨੂੰ ਸਮਾਰਕ ਕਿਹਾ ਜਾਂਦਾ ਹੈ। ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਪ੍ਰਾਚੀਨ ਭਾਰਤ ਦੇ ਲੋਕਾਂ ਦੇ ਸੱਭਿਆਚਾਰਕ ਜੀਵਨ ਬਾਰੇ ਪਤਾ ਲੱਗਦਾ ਹੈ