Friday, 1 January 2021

ਪਾਠ-9 (ਆਦਿ ਮਨੁੱਖ- ਪੱਥਰ ਯੁੱਗ)

0 comments

ਪਾਠ-9 (ਆਦਿ ਮਨੁੱਖ- ਪੱਥਰ ਯੁੱਗ)

 

 ਪ੍ਰਸ਼ਨ-1 ਪੁਰਾਣਾ ਪੱਥਰ ਯੁੱਗ` ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ- ਪੁਰਾਣਾ ਪੱਥਰ ਯੁੱਗ ਉਸ ਯੁੱਗ ਨੂੰ ਕਿਹਾ ਜਾਂਦਾ ਹੈ ਜਦੋਂ ਮਨੁੱਖ ਦਾ ਰਹਿਣ ਸਹਿਣ ਜਾਨਵਰਾਂ ਵਰਗਾ ਸੀ ।ਉਹ ਕੁਦਰਤੀ ਵਸਤਾਂ ਤੇ ਨਿਰਭਰ ਸੀ। ਉਸਨੂੰ ਅੱਗ ਦਾ ਕੋਈ ਗਿਆਨ ਨਹੀਂ ਸੀ ਅਤੇ ਉਹ ਕੰਦ-ਮੂਲ ਅਤੇ ਕੱਚਾ ਮਾਸ ਖਾਂਦਾ ਸੀ ।ਉਹ ਸ਼ਿਕਾਰ ਕਰਨ ਲਈ ਪੱਥਰ ਦੇ ਬਣੇ ਹਥਿਆਰਾਂ ਦੀ ਵਰਤੋਂ ਕਰਦਾ ਸੀ। 

ਪ੍ਰਸ਼ਨ-2 ਨਵੇਂ ਪੱਥਰ ਯੁੱਗ ਦੇ ਪੰਜ ਲੱਛਣ ਦੱਸੋ

ਉੱਤਰ ਪੱਥਰ ਯੁੱਗ ਦੇ ਤੀਸਰੇ ਅਤੇ ਅੰਤਿਮ ਯੁੱਗ ਨੂੰ ਨਵਾਂ ਪੱਥਰ ਯੁੱਗ ਕਿਹਾ ਜਾਂਦਾ ਹੈ

ਇਸ ਦੇ ਲੱਛਣ ਹੇਠ ਲਿਖੇ ਸਨ:

1.ਮਨੁੱਖ ਇੱਕ ਥਾਂ ਟਿਕ ਕੇ ਰਹਿਣ ਲੱਗ ਪਿਆ ਸੀ। ਉਸ ਨੇ ਭੋਜਣ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਸੀ

2.ਉਸ ਨੇ ਆਪਣੇ ਔਜ਼ਾਰ ਪਹਿਲਾਂ ਨਾਲੋਂ ਤੇਜ਼ ਅਤੇ ਹਲਕੇ ਬਣਾ ਲਏ ਸਨ

3.ਉਸ ਨੇ ਭੋਜਣ ਪਕਾਉਣ ਅਤੇ ਰੱਖਣ ਲਈ ਮਿੱਟੀ ਦੇ ਬਰਤਨ ਬਣਾਉਣੇ ਸਿੱਖ ਲਏ ਸਨ।

4.ਉਸ ਨੇ ਗੁਫਾਵਾਂ ਦੀਆਂ ਦੀਵਾਰਾਂ ਉੱਤੇ ਚਿੱਤਰ ਬਣਾਉਣੇ ਸਿੱਖ ਲਏ ਸਨ

5.ਉਸ ਨੇ ਪੱਥਰਾਂ, ਹਾਥੀ ਦੰਦਾਂ ਤੋਂ ਤਿਆਰ ਗਹਿਣੇ ਪਹਿਣਨੇ ਸ਼ੁਰੂ ਕਰ ਦਿੱਤੇ ਸਨ।

 

ਪ੍ਰਸ਼ਨ-3 ਮੱਧ ਪੱਥਰ ਯੁੱਗ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ-ਪੁਰਾਤਨ ਪੱਥਰ ਯੁੱਗ ਤੋਂ ਬਾਅਦ ਮੱਧ ਪੱਥਰ ਯੁੱਗ ਆਇਆ ।ਇਸ ਯੁੱਗ ਵਿੱਚ ਮਨੁੱਖ ਨੇ ਕਈ ਨਵੀਆਂ ਚੀਜਾਂ ਸਿੱਖੀਆਂ ਉਸ ਨੇ ਟੁੱਟੇ ਹੋਏ ਪੱਥਰ ਦੇ ਟੁਕੜਿਆਂ ਦੀ ਥਾਂ ਨੁਕੀਲੇ ਅਤੇ ਘੜੇ ਹੋਏ ਪੱਥਰਾਂ ਦੇ ਹਥਿਆਰ, ਕੁਹਾੜੀ,. ਗੰਡਾਸੇ ਆਦਿ ਬਣਾਉਣੇ ਸਿੱਖ ਲਏ। ਉਸ ਨੇ ਅਨਾਜ ਨੂੰ ਸੰਭਾਲ ਕੇ ਰੱਖਣਾ ਸ਼ੁਰੂ ਕਰ ਦਿੱਤਾ। ਉਸ ਨੇ ਝੋਪੜੀਆਂ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ।

 

ਪ੍ਰਸ਼ਨ-4 ਪਹੀਏ ਦੀ ਖੋਜ ਨੇ ਮਨੁੱਖ ਦੀ ਕਿਸ ਤਰਾਂ ਸਹਾਇਤਾ ਕੀਤੀ?

 ਉੱਤਰ- 1.ਮਨੁੱਖ ਨੇ ਪਹੀਏ ਦੀ ਖੋਜ ਨਾਲ ਅਸਾਨੀ ਨਾਲ ਸਮਾਨ ਢੋਣਾ ਸਿੱਖ ਲਿਆ।

1. ਮਨੁੱਖ ਨੇ ਪਹੀਏ ਦੀ ਸਹਾਇਤਾ ਨਾਲ ਮਿੱਟੀ ਦੇ ਬਰਤਨ ਬਣਾਉਣੇ ਵੀ ਸਿੱਖ ਲਏ।

 

ਪ੍ਰਸ਼ਨ-5 ਗੁਫਾ ਚਿੱਤਰਕਾਰੀ ਬਾਰੇ ਇੱਕ ਨੋਟ ਲਿਖੋ।

ਉੱਤਰ-ਆਦਿ ਮਨੁੱਖ ਗੁਫਾਵਾਂ ਵਿੱਚ ਤਿੱਖੇ ਪੱਥਰਾਂ ਅਤੇ ਰੰਗਾਂ ਨਾਲ ਚਿੱਤਰ ਬਣਾਉਂਦਾ ਸੀ।ਇਹ ਚਿੱਤਰ ਆਮ ਤੌਰ ਤੇ ਰੇਖਾ ਚਿੱਤਰ ਹੁੰਦੇ ਸਨ। ਮੱਧ ਪ੍ਰਦੇਸ਼ ਵਿੱਚ ਭੀਮ ਬੈਠਕਾ ਸਥਾਨ ਤੇ ਕਈ ਚਿੱਤਰ ਮਿਲੇ ਹਨ ਜਿਨਾਂ ਵਿੱਚ ਮਨੁੱਖ ਨੂੰ ਨੱਚਦੇ ਹੋਏ ਦਿਖਾਇਆ ਗਿਆ ਹੈ।