7 ਭਾਰਤ ਦਾ ਜਲਵਾਯੂ, ਬਨਸਪਤੀ ਅਤੇ ਜੰਗਲੀ ਜੀਵ
ਪ੍ਰਸ਼ਨ-1. ਪ੍ਰਮੁੱਖ ਬਨਸਪਤੀ ਕਿਸਮਾਂ ਦੇ ਨਾਮ ਲਿਖੋ ।
ਉੱਤਰ1. ਊਸਣ ਸਦਾਬਹਾਰ ਵਣ 2. ਊਸ਼ਣ ਪੱਤਝੜੀ ਵਣ 3. ਮਾਰੂਥਲੀ ਬਨਸਪਤੀ 4. ਪਰਬਤੀ ਬਨਸਪਤੀ 5. ਜਵਾਰੀ ਵਣ ।
ਪ੍ਰਸ਼ਨ -2. ਭਾਰਤ ਦੀਆਂ ਪ੍ਰਮੁੱਖ ਰੁੱਤਾਂ ਦੇ ਨਾਮ ਲਿਖੋ ।
ਉੱਤਰ- 1. ਸਰਦੀ ਦੀ ਰੁੱਤ (ਮੱਧ ਦਸੰਬਰ ਤੋਂ ਫਰਬਰੀ ਤੱਕ)
2. ਗਰਮੀਂ ਦੀ ਰੁੱਤ (ਮਾਰਚ ਤੋਂ ਮੱਧ ਜੂਨ ਤੱਕ)
3. ਮਾਨਸੂਨ ਦੀ ਰੁੱਤ (ਮੱਧ ਜੂਨ ਤੋਂ ਸਤੰਬਰ ਤੱਕ)
4. ਪਰਤਦੀ ਮਾਨਸੂਨ ਦੀ ਰੁੱਤ (ਅਕਤੂਬਰ ਤੋਂ ਨਵੰਬਰ ਤੱਕ)
ਪ੍ਰਸ਼ਨ-3. ਭਾਰਤ ਵਿੱਚ ਗਰਮੀਂ ਦੀ ਰੁੱਤ ਬਾਰੇ ਜਾਣਕਾਰੀ ਦਿਓ ।
ਉੱਤਰ- 1. ਭਾਰਤ ਵਿੱਚ ਗਰਮੀ ਦੀ ਰੁੱਤ ਮਾਰਚ ਤੋਂ ਮੱਧ ਜੂਨ ਤੱਕ ਹੁੰਦੀ ਹੈ ।
2. ਇਸ ਸਮੇਂ ਉੱਤਰੀ ਭਾਰਤ ਵਿੱਚ ਗਰਮ ਖੁਸ਼ਕ ਪੌਣਾਂ ਚਲਦੀਆਂ ਹਨ ਜਿੰਨ੍ਹਾਂ ਨੂੰ ਲੂ ਕਿਹਾ ਜਾਂਦਾ ਹੈ ।
3.ਇਸ ਸਮੇਂ ਉੱਤਰੀ ਭਾਰਤ ਵਿੱਚ ਤਾਪਮਾਨ ਬਹੁਤ ਵੱਧ ਜਾਂਦਾ ਹੈ ।
ਪ੍ਰਸ਼ਨ-4. ਭਾਰਤ ਵਿੱਚ ਕਿਹੜੀ ਰੁੱਤ ਵਿੱਚ ਵਰਖਾ ਜਿਆਦਾ ਅਤੇ ਬਹੁਤੇ ਭਾਗਾਂ ਵਿੱਚ ਹੁੰਦੀ ਹੈ?ਇਸ ਰੁੱਤ ਬਾਰੇ ਜਾਣਕਾਰੀ ਦਿਓ।
ਉੱਤਰ- ਭਾਰਤ ਵਿੱਚ ਮਾਨਸੂਨ ਰੁੱਤ ਵਿੱਚ ਜਿਆਦਾ ਅਤੇ ਬਹੁਤੇ ਭਾਗਾਂ ਵਿੱਚ ਵਰਖਾ ਹੁੰਦੀ ਹੈ । ਇਹ ਰੁੱਤ ਮੱਧ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ । ਇਸ ਸਮੇਂ ਦੱਖਣ-ਪੱਛਮੀਂ ਮਾਨਸੂਨ ਪੌਣਾਂ ਵਰਖਾ ਕਰਦੀਆਂ ਹਨ ।
ਪ੍ਰਸ਼ਨ-5. ਸਦਾਬਹਾਰ ਬਨਸਪਤੀ ਬਾਰੇ ਨੋਟ ਲਿਖੋ ।
ਉੱਤਰ- ਇਹ ਵਣ ਜਿਆਦਾ ਵਰਖਾ ਵਾਲੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ । ਇਹ ਬਹੁਤ ਹੀ ਉੱਚੇ ਹੁੰਦੇ ਹਨ । ਜਿਸ ਸਮੇਂ ਕੁਝ ਰੁੱਖ ਆਪਣੇ ਪੱਤੇ ਝਾੜ ਰਹੇ ਹੁੰਦੇ ਹਨ ਉਸ ਸਮੇਂ ਹੋਰ ਰੱਖਾ ਤੇ ਨਵੇਂ ਪੱਤੇ ਆ ਰਹੇ ਹੁੰਦੇ ਹਨ ਇਸ ਲਈ ਇਹ ਸਦਾ ਹਰੇ- ਭਰੋ ਦਿਖਾਈ ਦਿੰਦੇ ਹਨ ।
ਪ੍ਰਸ਼ਨ-6. ਜੰਗਲੀ ਜੀਵਾਂ ਦੀ ਸੰਭਾਲ ਤੇ ਨੋਟ ਲਿਖੋ ।
ਉਤਰ- ਭਾਰਤ ਵਿੱਚ ਕਈ ਤਰਾਂ ਦੇ ਜੀਵ ਜੰਤੁ ਪਾਏ ਜਾਂਦੇ ਹਨ ਪਰ ਕਈ ਜੰਤੂਆਂ ਦੀਆਂ ਜਾਤੀਆਂ ਹੁਣ ਖਤਮ ਹੋ ਰਹੀਆਂ ਹਨ। ਸਰਕਾਰ ਨੇ ਜੀਵਾਂ ਦੇ ਕੁਦਰਤੀ ਵਾਤਾਵਰਣ ਵਿੱਚ ਰਹਿਣ ਲਈ ਕਈ ਪਾਰਕ ਅਤੇ ਚਿੜੀਆਘਰ ਬਣਾਏ ਹਨ। ਸਾਨੂੰ ਵੀ ਜੰਗਲੀ ਜੀਵਾਂ ਦੀ ਸੰਭਾਲ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਪ੍ਰਸ਼ਨ-7. ਕੁਦਰਤੀ ਸਾਧਨਾ ਦੀ ਸੰਭਾਲ ਬਾਰੇ ਲਿਖੋ ।
ਉੱਤਰ- ਕੁਦਰਤੀ ਸਾਧਨਾਂ ਵਿੱਚ ਜੀਵ ਜੰਤੂ, ਵਣ, ਮਿੱਟੀ, ਖਣਿਜ ਆਦਿ ਸ਼ਾਮਿਲ ਹਨ । ਸਾਨੂੰ ਇਹਨਾਂ ਸਾਧਨਾਂ ਦੀ ਸਹੀ ਵਰਤੋਂ ਕਰਨੀ ਚਾਹੀਂਦੀ ਹੈ ਤਾਂ ਜੋ ਇਹ ਖਤਮ ਨਾ ਹੋਣ ।
ਪ੍ਰਸ਼ਨ-8. ਕੁਦਰਤੀ ਬਨਸਪਤੀ ਦੇ ਲਾਭਾਂ ਬਾਰੇ ਜਾਣਕਾਰੀ ਦਿਓ ।
ਉੱਤਰ-1.ਜੰਗਲਾਂ ਤੋਂ ਸਾਨੂੰ ਦਵਾਈਆਂ ਬਣਾਉਣ ਲਈ ਕਈ ਪ੍ਰਕਾਰ ਦੀਆਂ ਜੜੀ-ਬੂਟੀਆਂ ਅਤੇ ਲੱਕੜੀ ਪ੍ਰਾਪਤ ਹੁੰਦੀ ਹੈ।
2. ਰੁੱਖ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ।
3.ਰੁੱਖ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ।
4. ਜੰਗਲ ਜੀਵ-ਜੰਤੂਆਂ ਦਾ ਆਵਾਸ-ਸਥਾਨ ਹੁੰਦੇ ਹਨ।
5. ਰੁੱਖ ਹੜਾਂ ਅਤੇ ਭੂ-ਖੋਰ ਨੂੰ ਰੋਕਦੇ ਹਨ ।
ਪ੍ਰਸ਼ਨ-9. ਜਵਾਰੀ ਬਨਸਪਤੀ ਭਾਰਤ ਵਿੱਚ ਕਿੱਥੇ ਪਾਈ ਜਾਂਦੀ ਹੈ ? ਪ੍ਰਮੁੱਖ ਰੁੱਖਾਂ ਦੇ ਨਾਂ ਲਿਖੋ ।
ਉੱਤਰ- ਜਵਾਰੀ ਬਨਸਪਤੀ ਡੈਲਟਾ ਪ੍ਰਦੇਸ਼ਾਂ ਵਿੱਚ ਪਾਈ ਜਾਂਦੀ ਹੈ। ਇਹ ਉੱਥੇ ਮਿਲਦੀ ਹੈ ਜਿੱਥੇ ਪਾਣੀ ਬਹੁਤ ਜਿਆਦਾ ਖਾਰਾ ਹੁੰਦਾ ਹੈ।
ਪੱਛਮੀਂ ਬੰਗਾਲ ਦੇ ਸੁੰਦਰ ਵਣ ਇਸ ਬਨਸਪਤੀ ਲਈ ਪ੍ਰਸਿੱਧ ਹਨ। ਇਸਦੇ ਮੁੱਖ ਰੁੱਖ ਮੌਨਵ ਅਤੇ ਸੁੰਦਰੀ ਹਨ ।