Tuesday, 31 August 2021

Ch-5

0 comments

 

ਪੌਦਿਆਂ ਨੂੰ ਵਧਣ-ਫੁੱਲਣ ਅਤੇ ਭੋਜਨ ਤਿਆਰ ਕਰਨ ਲਈ 17 ਵੱਖ-ਵੱਖ ਤਰ੍ਹਾਂ ਦੇ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਪੌਦੇ ਇਹ ਤੱਤ ਹਵਾ ਅਤੇ ਜ਼ਮੀਨ ਵਿਚੋਂ ਲੈਂਦੇ ਹਨ ਪਰ ਪਿਛਲੇ ਕੁਝ ਦਹਾਕਿਆਂ ਦੌਰਾਨ, ਜ਼ਿਆਦਾ ਝਾੜ ਵਾਲੀਆਂ ਫ਼ਸਲਾਂ ਜਿਵੇਂ ਕਿ ਕਣਕ, ਝੋਨਾ ਅਤੇ ਮੱਕੀ ਉਗਾਉਣ ਕਰਕੇ ਅਤੇ ਜ਼ਮੀਨ ਵਿਚੋਂ ਇਕ ਤੋਂ ਜ਼ਿਆਦਾ ਫ਼ਸਲਾਂ ਲੈਣ ਕਰਕੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਘੱਟ ਗਈ ਹੈ ਜਿਸ ਕਰਕੇ ਜ਼ਮੀਨ ਸਾਰੇ ਲੋੜੀਂਦੇ ਖੁਰਾਕੀ ਤੱਤਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹੋ ਗਈ ਹੈ। ਹੁਣ ਕਿਸਾਨਾਂ ਨੂੰ ਇਹ ਖੁਰਾਕੀ ਤੱਤ ਜ਼ਮੀਨ ਵਿੱਚ ਬਾਹਰ ਤੋਂ ਪਾਉਣੇ ਪੈ ਰਹੇ ਹਨ। ਖੁਰਾਕੀ ਤੱਤਾਂ ਦੀ ਪੂਰਤੀ ਲਈ ਬਾਹਰੋਂ ਪਾਈਆਂ ਜਾਣ ਵਾਲੀਆਂ ਵਸਤੂਆਂ ਨੂੰ ਖਾਦਾਂ ਕਿਹਾ ਜਾਂਦਾ ਹੈ। ਕੁਝ ਖਾਦਾਂ ਫ਼ਸਲ ਦੀ ਬੀਜਾਈ ਤੋਂ ਪਹਿਲਾਂ ਜ਼ਮੀਨ ਵਿਚ ਪਾਈਆਂ ਜਾਂਦੀਆਂ ਹਨ ਅਤੇ ਕੁਝ ਬੀਜਾਈ ਤੋਂ ਬਾਅਦ ਵੀ ਪਾਈਆਂ ਜਾਂਦੀਆਂ ਹਨ। ਖਾਦਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ।

 (1) ਕੁਦਰਤੀ ਖਾਦਾਂ

(2) ਰਸਾਇਣਕ ਖਾਦਾਂ

 

( 1 ) ਕੁਦਰਤੀ ਖਾਦਾਂ :  ਇਹਨਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ। ਇਹ ਖਾਦਾਂ ਫ਼ਸਲਾਂ ਦੇ ਰਹਿੰਦ ਖੂੰਹਦ ਅਤੇ ਜੀਵ-ਜੰਤੂਆਂ ਦੇ ਵਿਅਰਥ ਪਦਾਰਥਾਂ ਤੋਂ ਬਣਦੀਆਂ ਹਨ। ਇਹ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ। ਇਹਨਾਂ ਖਾਦਾਂ ਦੇ ਪ੍ਰਯੋਗ ਨਾਲ ਅਸੀਂ ਜ਼ਮੀਨ ਵਿਚ ਜੈਵਿਕ ਮਾਦੇ ਨੂੰ ਵਧਾ ਸਕਦੇ ਹਾਂ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਵਿਚ ਸਹਾਇਤਾ ਕਰਦਾ ਹੈ। ਪਸ਼ੂਆਂ ਦੇ ਗੋਹੇ, ਪਿਸ਼ਾਬ, ਅਤੇ ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਸੰਭਾਲ ਕੇ ਗਲਣ ਸੜਨ ਲਈ ਛੱਡ ਦਿੱਤਾ ਜਾਂਦਾ ਹੈ। ਜਦੋਂ ਇਹ ਚੰਗੀ ਤਰ੍ਹਾਂ ਨਾਲ ਗਲ-ਸੜ ਜਾਂਦਾ ਹੈ ਤਾਂ ਇਸ ਨੂੰ ਰੂੜੀ ਦੀ ਖਾਦ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਪੌਦਿਆਂ ਦੀ ਰਹਿੰਦ ਖੂਹੰਦ ਅਤੇ ਗੋਹੇ ਤੋਂ ਗੰਡੋਇਆਂ ਨਾਲ ਤਿਆਰ ਕੀਤੀ ਖਾਦ ਨੂੰ ਗੰਡੋਇਆ ਖਾਦ ਕਿਹਾ ਜਾਂਦਾ ਹੈ। ਕਈ ਫ਼ਲੀਦਾਰ ਫ਼ਸਲਾਂ ਜਿਵੇਂਕਿ ਜੰਤਰ/ ਢੱਚਾ ਤੇ ਸਣ ਆਦਿ ਨੂੰ ਖੇਤ ਵਿਚ ਉਗਾ ਕੇ ਉਸੇ ਖੇਤ ਵਿਚ ਹੀ ਵਾਹੁਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ।ਇਹਨਾਂ ਖਾਦਾਂ ਵਿਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ, ਜੋ ਬੂਟੇ ਦੇ ਵਾਧੇ ਲਈ ਲੋੜੀਂਦੇ ਹੁੰਦੇ ਹਨ। ਇਹਨਾਂ ਦਾ ਖੁਰਾਕੀ ਤੱਤਾਂ ਤੋਂ ਇਲਾਵਾ ਜ਼ਮੀਨ ਦੇ ਭੌਤਿਕ ਗੁਣਾਂ ਤੇ ਵੀ ਚੰਗਾ ਅਸਰ ਪੈਂਦਾ ਹੈ। ਇਹਨਾਂ ਦੀ ਵਰਤੋਂ ਨਾਲ ਜ਼ਮੀਨ ਵਿਚ ਹਵਾ ਅਤੇ ਪਾਣੀ ਦਾ ਸੰਤੁਲਨ ਵੀ ਬੂਟੇ ਦੇ ਵਾਧੇ ਲਈ ਜ਼ਿਆਦਾ ਗੁਣਕਾਰੀ ਹੁੰਦਾ ਹੈ। ਰੂੜੀ ਦੀ ਖਾਦ ਪੰਜਾਬ ਵਿਚ ਕਾਫੀ ਮਾਤਰਾ ਵਿਚ ਉਫ਼ਲੱਬਧ ਹੈ।ਆਮ ਰੂੜੀ ਦੀ 100 ਕਿਲੋ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟਰੋਜਨ ਅਤੇ ਡੇਢ ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ। ਇਸ ਤੋਂ ਇਲਾਵਾ ਪੋਟਾਸ਼ ਅਤੇ ਬੂਟੇ ਨੂੰ ਮਿਲਣ ਵਾਲੇ ਬਾਕੀ ਖੁਰਾਕੀ ਤੱਤ ਵੀ ਹੁੰਦੇ ਹਨ।

 

 (2) ਰਸਾਇਣਕ ਖਾਦਾਂ : ਇਹ ਖਾਦਾਂ ਮਨੁੱਖ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ। ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਤੱਤ ਵਾਲੀਆਂ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਕਿ ਯੂਰੀਆ, ਡੀ. ਪੀ., ਐਨ.ਪੀ.ਕੇ. ਅਤੇ ਮਿਊਰੇਟ ਆਫ ਪੋਟਾਸ਼ ਆਦਿ। ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਇਹਨਾਂ ਖਾਦਾਂ ਦੀ ਮੰਗ ਬਹੁਤ ਵਧ ਗਈ ਹੈ। ਇਹ ਰਸਾਇਣਕ ਖਾਦਾਂ ਵੱਖ-ਵੱਖ ਤੱਤਾਂ ਦੀ ਪੂਰਤੀ ਕਰਨ ਵਿਚ ਸਮਰੱਥ ਹੁੰਦੀਆਂ ਹਨ। ਇਹਨਾਂ ਖਾਦਾਂ ਦੇ ਖੁਰਾਕੀ ਤੱਤ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ ਅਤੇ ਪੌਦੇ ਨੂੰ ਇਹਨਾਂ ਦੀ ਪ੍ਰਾਪਤੀ ਵੀ ਜਲਦੀ ਹੋ ਜਾਂਦੀ ਹੈ। ਜੇਕਰ ਜ਼ਮੀਨ ਵਿਚ ਕਿਸੇ ਵਿਸ਼ੇਸ਼ ਤੱਤ ਦੀ ਕਮੀ ਹੋਵੇ ਤਾਂ ਉਸੇ ਤੱਤ ਵਾਲੀ ਖਾਦ ਦੀ ਵਰਤੋਂ ਕਰਕੇ ਫ਼ਸਲ ਦੀ ਪੈਦਾਵਾਰ ਨੂੰ ਵਧਾਇਆ ਜਾ ਸਕਦਾ ਹੈ। ਮੁੱਖ ਰਸਾਇਣਕ ਖਾਦਾਂ :                    

 

(i) ਨਾਈਟਰੋਜਨ ਵਾਲੀਆਂ ਖਾਦਾਂ : ਹਵਾ ਵਿਚ 78% ਨਾਈਟਰੋਜਨ ਗੈਸ ਦੇ ਰੂਪ ਵਿਚ ਹੈ।

ਪਰ ਫ਼ਲੀਦਾਰ ਫ਼ਸਲਾਂ ਨੂੰ ਛੱਡ ਕੇ ਬਾਕੀ ਦੇ ਪੌਦੇ ਇਸ ਹਵਾ ਵਿਚਲੀ ਨਾਈਟਰੋਜਨ ਨੂੰ ਆਪਣੀ ਲੋੜ ਅਨੁਸਾਰ ਨਹੀਂ ਵਰਤ ਸਕਦੇ। ਹਵਾ ਵਿਚਲੀ ਇਸੇ ਨਾਈਟਰੋਜਨ ਗੈਸ ਤੋਂ ਹੀ ਇਹ ਰਸਾਇਣਿਕ ਖਾਦਾਂ ਬਣਾਈਆਂ ਜਾਂਦੀਆਂ ਹਨ, ਜਿਵੇਂਕਿ ਯੂਰੀਆ। ਯੂਰੀਆ ਵਿਚ 46% ਨਾਈਟਰੋਜਨ ਹੁੰਦੀ ਹੈ, ਭਾਵ 100 ਕਿਲੋਗ੍ਰਾਮ ਯੂਰੀਆ ਵਿਚ 46 ਕਿਲੋਗ੍ਰਾਮ ਨਾਈਟਰੋਜਨ ਤੱਤ ਹੈ। ਇਸ ਤੱਤ ਇਸ ਦੀ ਘਾਟ ਕਾਰਨ ਸੱਭ ਤੋਂ ਪਹਿਲਾਂ ਪੌਦਿਆਂ ਦੇ ਪਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਫਿਰ ਇਹ ਪੀਲਾਪਨ ਹੌਲੀ-ਹੌਲੀ ਉੱਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ।

 

( ii ) ਫਾਸਫੋਰਸ ਵਾਲੀਆਂ ਖਾਂਦਾ: ਪੌਦਿਆਂ ਲਈ ਦੂਜਾ ਮਹੱਤਵਪੂਰਨ ਖੁਰਾਕੀ ਤੱਤ ਫਾਸਫੋਰਸ

ਹੈ। ਇਸ ਤੱਤ ਦੀ ਪੂਰਤੀ ਲਈ ਸਿੰਗਲ ਸੁਪਰਫਾਸਫੇਟ ਅਤੇ ਡੀ. . ਪੀ. ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨਾਂ ਵਿੱਚ ਕਰਮਵਾਰ 16 ਅਤੇ 46 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ। ਇਹ ਖਾਦਾਂ ਰਾਕ ਫਾਸਫੇਟ (Rock Phosphate) ਨਾਂ ਦੇ ਖਣਿਜ ਪਦਾਰਥ ਤੋਂ ਬਣਾਈਆਂ ਜਾਂਦੀਆਂ ਹਨ।

 

 (iii) ਪੋਟਾਸ਼ ਵਾਲੀਆਂ ਖਾਦਾਂ: ਬੂਟੇ ਦੇ ਵਧਣ-ਫੁੱਲਣ ਲਈ ਪੋਟਾਸ਼ ਤੱਤ ਵੀ ਬਹੁਤ ਜ਼ਰੂਰੀ ਹੈ।

ਬੂਟੇ   ਉਨ੍ਹI hI I ਮਾਤਰਾ ਵਿੱਚ ਇਸ ਤੱਤ ਨੂੰ ਲੈਂਦੇ ਹਨ, ਜਿੰਨੀ ਕਿ ਨਾਈਟਰੋਜਨ। ਪਰ  ਪੰਜਾਬ ਦੀਆਂ ਜ਼ਮੀਨਾਂ ਵਿਚ ਇਹ ਤੱਤ ਕਾਫੀ ਮਾਤਰਾ ਵਿੱਚ ਹੈ, ਇਸ ਲਈ ਸਾਨੂੰ ਇਹ ਖਾਦ ਵਰਤਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਪੰਜਾਬ ਵਿੱਚ ਸਿਰਫ 5-10% ਜ਼ਮੀਨਾਂ ਹੀ ਅਜਿਹੀਆਂ ਹਨ ਜਿੰਨਾਂ ਵਿੱਚ ਇਸ ਤੱਤ ਦੀ ਲੋੜ ਪੈਂਦੀ ਹੈ। ਇਹ ਤੱਤ ਮਿੱਟੀ ਪਰਖ ਦੇ ਆਧਾਰ ਤੇ ਹੀ ਪਾਉਣਾ ਚਾਹੀਦਾ ਹੈ। ਇਹ ਤੱਤ ਖਾਸ ਕਰਕੇ ਆਲੂ ਦੀ ਫ਼ਸਲ ਲਈ ਜ਼ਿਆਦਾ ਵਰਤਿਆ ਜਾਂਦਾ ਹੈ।ਇਹ ਤੱਤ ਮਿਊਰੇਟ ਆਫ ਪੋਟਾਸ਼ (Muriate of Potash) ਨਾਂ ਦੀ ਖਾਦ ਵਿੱਚ ਮਿਲਦਾ ਹੈ ਜਿਸ ਵਿੱਚ 60% ਪੋਟਾਸ਼ ਤੱਤ ਹੁੰਦਾ ਹੈ। ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਨਾਲ ਜ਼ਮੀਨ ਤੇ ਕਈ ਕਿਸਮ ਦੇ ਹਾਨੀਕਾਰਕ ਪ੍ਰਭਾਵ ਵੀ ਪੈ ਸਕਦੇ ਹਨ: ਜਿਵੇਂ ਕਿ ਜੇਕਰ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਜ਼ਮੀਨ ਵਿਚ ਖਾਰਾ ਮਾਦਾ ਵੱਧ ਜਾਂਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜੈਵਿਕ ਖਾਦਾਂ ਅਤੇ ਰਸਾਇਣਕ ਖਾਦਾਂ ਦਾ ਸੰਤੁਲਿਤ ਅਤੇ ਸੰਯੁਕਤ ਰੂਪ ਵਿਚ ਪ੍ਰਯੋਗ ਕਰਨ ਅਤੇ ਮਿੱਟੀ ਦੀ ਜਾਂਚ ਕਰਾਏ ਬਿਨਾਂ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰਨ।

 





 

ਪ੍ਰਸ਼ਨ 1.  ਪੌਦੇ ਨੂੰ ਵਧਣ ਫੁੱਲਣ ਅਤੇ ਆਪਣਾ ਭੋਜਨ ਤਿਆਰ ਕਰਨ ਲਈ ਕਿੰਨੇ ਪ੍ਰਕਾਰ ਦੇ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?

ਉੱਤਰ- 17 ਖੁਰਾਕੀ ਤੱਤਾਂ ਦੀ

 

ਪ੍ਰਸ਼ਨ 2. ਖਾਦਾਂ ਨੂੰ ਮੁੱਖ ਤੌਰ ਤੇ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?

ਉੱਤਰ- ਰਸਾਇਣਿਕ ਖਾਦ, ਕੁਦਰਤੀ ਖਾਦ

 

ਪ੍ਰਸ਼ਨ 3. ਕਿਹੜੀਆਂ ਫ਼ਸਲਾਂ ਵਾਯੂਮੰਡਲ ਤੋਂ ਨਾਈਟ੍ਰੋਜਨ ਲੈ ਕੇ ਆਪਣੀਆਂ ਜੜਾਂ ਵਿਚ ਜਮਾਂ ਕਰਦੀਆਂ ਹਨ ?

ਉੱਤਰ- ਫਲੀਦਾਰ ਫ਼ਸਲਾਂ ਜਿਵੇਂ ਮਟਰ, ਦਾਲਾਂ, ਸੋਇਆਬੀਨ ਆਦਿ

 

ਪ੍ਰਸ਼ਨ 4. ਨਾਈਟ੍ਰੋਜਨ ਖਾਦ ਦੇ ਵਧੇਰੇ ਪ੍ਰਯੋਗ ਨਾਲ ਜ਼ਮੀਨਾਂ ਵਿਚ ਕਿਹੜਾ ਮਾਦਾ ਵੱਧ ਜਾਂਦਾ ਹੈ ?

ਉੱਤਰ- ਖਾਰਾ ਮਾਦਾ |

 

ਪ੍ਰਸ਼ਨ 5. ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਗੈਸ ਦੇ ਰੂਪ ਵਿੱਚ ਹਵਾ ਵਿਚ ਪਾਈ ਜਾਂਦੀ ਹੈ ?

ਉੱਤਰ- 78%

 

ਪ੍ਰਸ਼ਨ 6. 100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ ਕਿੰਨੇ ਕਿਲੋਗਰਾਮ ਫਾਸਫੋਰਸ ਹੁੰਦਾ ਹੈ ?

ਉੱਤਰ- 46 ਕਿਲੋਗਰਾਮ

 

ਪ੍ਰਸ਼ਨ 7. ਫਾਸਫੋਰਸ ਤੱਤ ਕਿਹੜੀ ਖਾਦ ਵਿੱਚ ਮਿਲਦਾ ਹੈ ?

ਉੱਤਰ- ਸਿੰਗਲ ਸੁਪਰਫਾਸਫੇਟ ਅਤੇ ਡੀ. . ਪੀ.

 

ਪ੍ਰਸ਼ਨ 8. ਰੂੜੀ ਦੀ 100 ਕਿਲੋ ਖਾਦ ਵਿਚ ਕਿਹੜੇ ਤੱਤ ਹੁੰਦੇ ਹਨ ?

ਉੱਤਰ- 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 15 ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ

 

ਪ੍ਰਸ਼ਨ 9. ਪੋਟਾਸ਼ ਤੱਤ ਖ਼ਾਸ ਕਰਕੇ ਕਿਹੜੀ ਫ਼ਸਲ ਲਈ ਵਰਤਿਆ ਜਾਂਦਾ ਹੈ ?

ਉੱਤਰ- ਇਹ ਤੱਤ ਖ਼ਾਸ ਕਰਕੇ ਆਲੂ ਦੀ ਫ਼ਸਲ ਲਈ ਵਰਤਿਆ ਜਾਂਦਾ ਹੈ

 

ਪ੍ਰਸ਼ਨ 10. 100 ਕਿਲੋਗਰਾਮ ਯੂਰੀਆ ਵਿਚ ਕਿੰਨੇ ਕਿਲੋਗਰਾਮ ਨਾਈਟ੍ਰੋਜਨ ਤੱਤ ਹੁੰਦਾ ਹੈ ?

ਉੱਤਰ- 46 ਕਿਲੋਗਰਾਮ

 

() ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ

ਪ੍ਰਸ਼ਨ 1. ਕੁਦਰਤੀ ਖਾਦਾਂ ਕੀ ਹੁੰਦੀਆਂ ਹਨ ?

ਉੱਤਰ- ਇਹ ਖਾਦਾਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਜੀਵ-ਜੰਤੂਆਂ ਦੇ ਵਿਅਰਥ ਪਥਾਰਥਾਂ ਤੋਂ ਬਣਦੀਆਂ ਹਨ ਰੂੜੀ ਖਾਦ, ਹਰੀ ਖਾਦ ਆਦਿ ਇਸ ਦੇ ਉਦਾਹਰਨ ਹਨ

 

ਪ੍ਰਸ਼ਨ 2. ਹਰੀ ਖਾਦ ਕੀ ਹੁੰਦੀ ਹੈ ?

ਉੱਤਰ- ਕਿਸੇ ਫਲੀਦਾਰ ਫ਼ਸਲ ਜਿਵੇਂ-ਢੱਚਾ ਨੂੰ ਖੇਤ ਵਿਚ ਉਗਾ ਕੇ, ਤੇ ਜਦੋਂ ਇਹ ਹਰੀ ਹੁੰਦੀ ਹੈ ਖੇਤ ਵਿਚ ਹੀ ਵਾਹੁਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ

 

ਪ੍ਰਸ਼ਨ 3. ਕੁਦਰਤੀ ਖਾਦਾਂ ਕਿਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀਆਂ ਹਨ ?

ਉੱਤਰ- ਇਹ ਖਾਦਾਂ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ ਮਿੱਟੀ ਵਿਚ ਜੈਵਿਕ ਮਾਦਾ ਵੀ ਵਧਦਾ ਹੈ। ਤੇ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ

 

ਪ੍ਰਸ਼ਨ 4. ਕਿਹੜੀਆਂ ਮੁੱਖ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ ?

ਉੱਤਰ- ਨਾਈਟ੍ਰੋਜਨ ਵਾਲੀਆਂ, ਫਾਸਫੋਰਸ ਵਾਲੀਆਂ ਅਤੇ ਪੋਟਾਸ਼ ਵਾਲੀਆਂ ਖਾਦਾਂ

 

ਪ੍ਰਸ਼ਨ 5. ਯੂਰੀਆ ਖਾਦ ਕਿਵੇਂ ਬਣਾਈ ਜਾਂਦੀ ਹੈ ?

ਉੱਤਰ- ਹਵਾ ਵਿਚ 78% ਨਾਈਟ੍ਰੋਜਨ ਗੈਸ ਰੂਪ ਵਿਚ ਹੁੰਦੀ ਹੈ, ਇਸ ਤੋਂ ਹੀ ਯੂਰੀਆ ਖਾਦ ਬਣਾਈ ਜਾਂਦੀ ਹੈ

 

ਪ੍ਰਸ਼ਨ 6. ਫਾਸਫੋਰਸ ਤੱਤ ਕਿੱਥੋਂ ਲਿਆ ਜਾਂਦਾ ਹੈ ?

ਉੱਤਰ- ਇਹ ਤੱਤ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਡੀ. . ਪੀ. ਤੋਂ ਮਿਲਦਾ ਹੈ ਤੇ ਇਹ ਖਾਦਾਂ ਰਾਕ ਫਾਸਫੇਟ ਨਾਂ ਦੇ ਖਣਿਜ ਪਦਾਰਥ ਤੋਂ ਬਣਦੀਆਂ ਹਨ

 

ਪ੍ਰਸ਼ਨ 7. ਰੂੜੀ ਦੀ ਖਾਦ ਕਿਹੜੀਆਂ ਜ਼ਮੀਨਾਂ ਲਈ ਲਾਹੇਵੰਦ ਹੈ ?

ਉੱਤਰ- ਰੂੜੀ ਦੀ ਖਾਦ ਸਾਰੀਆਂ ਜ਼ਮੀਨਾਂ ਲਈ ਹੀ ਲਾਹੇਵੰਦ ਹੈ ਇਸ ਵਿਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤ ਵੀ ਹੁੰਦੇ ਹਨ ਤੇ ਇਹ ਜ਼ਮੀਨ ਦੇ ਭੌਤਿਕ ਗੁਣਾਂ ਤੇ ਵੀ ਚੰਗਾ ਅਸਰ ਪਾਉਂਦੀ ਹੈ

 

ਪਸ਼ਨ 8. ਨਾਈਟ੍ਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?

ਉੱਤਰ- ਨਾਈਟ੍ਰੋਜਨ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣ · ਲਗਦੇ ਹਨ, ਫਿਰ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵੱਲ ਨੂੰ ਵਧਣਾ ਸ਼ੁਰੂ ਹੁੰਦਾ ਹੈ ਤੇ ਹੌਲੀਹੌਲੀ ਸਾਰਾ ਪੌਦਾ ਪੀਲਾ ਹੋ ਜਾਂਦਾ ਹੈ

 

ਪ੍ਰਸ਼ਨ 9. ਰਸਾਇਣਿਕ ਖਾਦਾਂ ਫ਼ਸਲਾਂ ਲਈ ਕਿਵੇਂ ਲਾਹੇਵੰਦ ਹੁੰਦੀਆਂ ਹਨ ?

ਉੱਤਰ- ਰਸਾਇਣਿਕ ਖਾਦਾਂ ਦੀ ਵਰਤੋਂ ਪੌਦਿਆਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ, ਮਿੱਟੀ ਵਿੱਚ ਜਿਹੜੇ ਖੁਰਾਕੀ ਤੱਤ ਦੀ ਘਾਟ ਹੋਵੇ ਉਸ ਤੱਤ ਵਾਲੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹਨ ਤੇ ਪੌਦਿਆਂ ਨੂੰ ਖੁਰਾਕੀ ਤੱਤਾਂ ਦੀ ਪ੍ਰਾਪਤੀ ਜਲਦੀ ਹੋ ਜਾਂਦੀ ਹੈ

 

ਪ੍ਰਸ਼ਨ 10. ਗੰਡੋਇਆ ਖਾਦ ਕਿਵੇਂ ਬਣਦੀ ਹੈ ?

ਉੱਤਰ- ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਗੋਹੇ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇਸ ਵਿੱਚ | ਗੰਡੋਏ ਛੱਡ ਦਿੱਤੇ ਜਾਂਦੇ ਹਨ ਤੇ ਕੁਝ ਦਿਨਾਂ ਬਾਅਦ ਗੰਡੋਇਆ ਖਾਦ ਪ੍ਰਾਪਤ ਹੋ ਜਾਂਦੀ ਹੈ

 

ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਉ ·

ਪ੍ਰਸ਼ਨ 1. ਖਾਦਾਂ ਤੋਂ ਤੁਸੀਂ ਕੀ ਸਮਝਦੇ ਹੋ ?

ਉੱਤਰ- ਪੌਦੇ ਵਧਣ-ਫੁਲਣ ਲਈ ਆਪਣੀਆਂ ਲੋੜਾਂ ਜ਼ਮੀਨ ਵਿਚੋਂ ਪੂਰੀਆਂ ਕਰਦੇ ਹਨ ਇਹ ਆਪਣੀ ਜ਼ਰੂਰਤ ਵਾਲੇ 17 ਤੋਂ ਵੀ ਵੱਧ ਵੱਖ-ਵੱਖ ਤਰ੍ਹਾਂ ਦੇ ਖੁਰਾਕੀ ਤੱਤ ਜ਼ਮੀਨ ਵਿਚੋਂ ਪ੍ਰਾਪਤ ਕਰਦੇ ਹਨ | ਅਜਿਹੇ ਤੱਤ ਜੋ ਪੌਦਿਆਂ ਨੂੰ ਵੱਧਣ-ਫੁੱਲਣ ਅਤੇ ਭੋਜਨ ਤਿਆਰ ਕਰਨ ਲਈ ਚਾਹੀਦੇ ਹਨ ਤੇ ਇਹਨਾਂ ਦੀ ਪੂਰਤੀ ਬਨਾਵਟੀ ਰੂਪ ਵਿਚ ਬਾਹਰ ਤੋਂ ਕੀਤੀ ਜਾਂਦੀ ਹੈ ਨੂੰ ਖਾਦ ਕਿਹਾ ਜਾਂਦਾ ਹੈ । ਖਾਦਾਂ ਨੂੰ ਕੁਦਰਤੀ ਰੂਪ ਵਿੱਚ ਅਤੇ ਕਾਰਖ਼ਾਨਿਆਂ ਵਿਚ ਰਸਾਇਣ ਖਾਦਾਂ ਦੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ ਉਦਾਹਰਨ-ਰੂੜੀ ਖਾਦ, ਯੂਰੀਆ ਆਦਿ

 

ਪ੍ਰਸ਼ਨ 2. ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ?

ਉੱਤਰ- ਰਸਾਇਣਿਕ ਖਾਦਾਂ ਪੌਦਿਆਂ ਦੇ ਲਈ ਖੁਰਾਕੀ ਤੱਤ ਪ੍ਰਦਾਨ ਕਰਦੀਆਂ ਹਨ ਅਤੇ ਇਹਨਾਂ ਨੂੰ ਕਾਰਖ਼ਾਨਿਆਂ ਵਿਚ ਤਿਆਰ ਕੀਤਾ ਜਾਂਦਾ ਹੈ ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ ਇਹ ਤੱਤ ਯੂਰੀਆ, ਡੀ. . ਪੀ., ਐੱਨ. ਪੀ. ਕੇ, ਮਿਊਰੇਟ ਆਫ਼ ਪੋਟਾਸ਼ ਆਦਿ ਖਾਦਾਂ ਤੋਂ ਪ੍ਰਾਪਤ ਹੁੰਦੇ ਹਨ ਆਮ ਕਰਕੇ ਇਹ ਰਸਾਇਣਿਕ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੁੰਦੀਆਂ ਹਨ ਤੇ ਇਸ ਲਈ ਪੌਦਿਆਂ ਨੂੰ ਸੌਖਿਆਂ ਉਪਲੱਬਧ ਹੋ ਜਾਂਦੀਆਂ ਹਨ ਹਰੀ ਕ੍ਰਾਂਤੀ ਤੋਂ ਬਾਅਦ ਇਹਨਾਂ ਖਾਦਾਂ ਦੀ ਮੰਗ ਬਹੁਤ ਵੱਧ ਗਈ ਹੈ

 

 

ਪ੍ਰਸ਼ਨ 3.  ਰਸਾਇਣਿਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸੰਖੇਪ ਵਿਚ ਲਿਖੋ

ਉੱਤਰ- ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਜਿੱਥੇ ਉਪਜ ਵਿਚ ਵਾਧਾ ਹੁੰਦਾ ਹੈ ਉੱਥੇ ਇਹਨਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ ਇਹਨਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਲੋੜ ਅਨੁਸਾਰ ਤੇ ਸਿਰਫ ਘਾਟ ਵਾਲੇ ਤੱਤਾਂ ਵਾਲੀਆਂ ਖਾਦਾਂ ਹੀ ਵਰਤਣੀਆਂ ਚਾਹੀਦੀਆਂ ਹਨ ਜੇ ਖਾਦਾਂ ਦੀ ਬੇਲੋੜੀ ਤੇ ਬੇਸਮਝੀ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਹਾਨੀਕਾਰਕ ਸਿੱਧ ਹੁੰਦੀਆਂ ਹਨ · ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ ਨਾਲ ਜ਼ਮੀਨ ਵਿਚ ਖਾਰਾ ਮਾਦਾ ਵੱਧ ਜਾਂਦਾ| ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ ਪਾਣੀ ਨਾਲ ਘੁਲ ਕੇ ਧਰਤੀ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ ਇਹਨਾਂ ਦੀ ਬੇਲੋੜੀ ਵਰਤੋਂ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ ਫ਼ਸਲਾਂ ਵਿਚ ਇਹ ਤੱਤ ਵੱਧ ਜਾਂਦੇ ਹਨ ਤੇ ਮਨੁੱਖ ਦੇ ਸਰੀਰ ਵਿਚ ਵੀ ਪ੍ਰਵੇਸ਼ ਕਰ ਜਾਂਦੇ ਹਨ

 

ਪ੍ਰਸ਼ਨ 4.  ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?

ਉੱਤਰ-  ਮਿੱਟੀ ਦੀ ਭੂਮਿਕਾ ਫ਼ਸਲ ਉਗਣ ਵਿਚ ਬਹੁਤ ਮਹੱਤਵਪੂਰਨ ਤੇ ਸਭ ਤੋਂ ਵੱਧ ਹੈ ਜੇ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਹੋਵੇਗੀ ਤਾਂ ਹੀ ਫ਼ਸਲ ਵਧੀਆ ਹੋਵੇਗੀ ਤੇ ਝਾੜ ਵੀ ਵੱਧ ਮਿਲੇਗਾ ਇੱਕੋ ਖੇਤ ਵਿਚ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਫ਼ਸਲਾਂ ਪ੍ਰਾਪਤ ਕਰਨ ਨਾਲ ਇਸ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਇਸ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤ ਵਿਚ ਫ਼ਸਲ ਚੱਕਰ ਬਦਲਦੇ ਰਹਿਣਾ ਚਾਹੀਦਾ ਹੈ ਖੇਤ ਵਿਚ ਮੱਲੜ ਦੀ ਮਾਤਰਾ ਵਧਾਉਣ ਲਈ ਰੂੜੀ ਖਾਦ, ਗੰਡੋਇਆ ਦੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਤੋਂ ਬਾਅਦ ਤੱਤਾਂ ਦੀ ਘਾਟ ਅਨੁਸਾਰ ਤੇ ਲੋੜੀਂਦੀ ਮਾਤਰਾ ਵਿਚ ਕਰਨੀ ਚਾਹੀਦੀ ਹੈ ਰਸਾਇਣਿਕ ਤੇ ਕੁਦਰਤੀ ਖਾਦਾਂ ਦਾ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ

 

 

ਪ੍ਰਸ਼ਨ 3.  ਰਸਾਇਣਿਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸੰਖੇਪ ਵਿਚ ਲਿਖੋ

ਉੱਤਰ- ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਜਿੱਥੇ ਉਪਜ ਵਿਚ ਵਾਧਾ ਹੁੰਦਾ ਹੈ ਉੱਥੇ ਇਹਨਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ ਇਹਨਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਲੋੜ ਅਨੁਸਾਰ ਤੇ ਸਿਰਫ ਘਾਟ ਵਾਲੇ ਤੱਤਾਂ ਵਾਲੀਆਂ ਖਾਦਾਂ ਹੀ ਵਰਤਣੀਆਂ ਚਾਹੀਦੀਆਂ ਹਨ ਜੇ ਖਾਦਾਂ ਦੀ ਬੇਲੋੜੀ ਤੇ ਬੇਸਮਝੀ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਹਾਨੀਕਾਰਕ ਸਿੱਧ ਹੁੰਦੀਆਂ ਹਨ · ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ ਨਾਲ ਜ਼ਮੀਨ ਵਿਚ ਖਾਰਾ ਮਾਦਾ ਵੱਧ ਜਾਂਦਾ| ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ ਪਾਣੀ ਨਾਲ ਘੁਲ ਕੇ ਧਰਤੀ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ ਇਹਨਾਂ ਦੀ ਬੇਲੋੜੀ ਵਰਤੋਂ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ ਫ਼ਸਲਾਂ ਵਿਚ ਇਹ ਤੱਤ ਵੱਧ ਜਾਂਦੇ ਹਨ ਤੇ ਮਨੁੱਖ ਦੇ ਸਰੀਰ ਵਿਚ ਵੀ ਪ੍ਰਵੇਸ਼ ਕਰ ਜਾਂਦੇ ਹਨ

 

ਪ੍ਰਸ਼ਨ 4.  ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?

ਉੱਤਰ-  ਮਿੱਟੀ ਦੀ ਭੂਮਿਕਾ ਫ਼ਸਲ ਉਗਣ ਵਿਚ ਬਹੁਤ ਮਹੱਤਵਪੂਰਨ ਤੇ ਸਭ ਤੋਂ ਵੱਧ ਹੈ ਜੇ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਹੋਵੇਗੀ ਤਾਂ ਹੀ ਫ਼ਸਲ ਵਧੀਆ ਹੋਵੇਗੀ ਤੇ ਝਾੜ ਵੀ ਵੱਧ ਮਿਲੇਗਾ ਇੱਕੋ ਖੇਤ ਵਿਚ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਫ਼ਸਲਾਂ ਪ੍ਰਾਪਤ ਕਰਨ ਨਾਲ ਇਸ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਇਸ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤ ਵਿਚ ਫ਼ਸਲ ਚੱਕਰ ਬਦਲਦੇ ਰਹਿਣਾ ਚਾਹੀਦਾ ਹੈ ਖੇਤ ਵਿਚ ਮੱਲੜ ਦੀ ਮਾਤਰਾ ਵਧਾਉਣ ਲਈ ਰੂੜੀ ਖਾਦ, ਗੰਡੋਇਆ ਦੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਤੋਂ ਬਾਅਦ ਤੱਤਾਂ ਦੀ ਘਾਟ ਅਨੁਸਾਰ ਤੇ ਲੋੜੀਂਦੀ ਮਾਤਰਾ ਵਿਚ ਕਰਨੀ ਚਾਹੀਦੀ ਹੈ ਰਸਾਇਣਿਕ ਤੇ ਕੁਦਰਤੀ ਖਾਦਾਂ ਦਾ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ

 

 

ਪ੍ਰਸ਼ਨ 5. ਰੂੜੀ ਦੀ ਖਾਦ ਦੀ ਮਹੱਤਤਾ ਬਾਰੇ ਦੱਸੋ

ਉੱਤਰ- ਪਸ਼ੂਆਂ ਦੇ ਗੋਬਰ, ਪਿਸ਼ਾਬ ਅਤੇ ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਸੰਭਾਲ ਕੇ ਗਲਣ-ਸੜਨ ਲਈ ਛੱਡ ਦਿੱਤਾ ਜਾਂਦਾ ਹੈ ਜਦੋਂ ਇਹ ਚੰਗੀ ਤਰ੍ਹਾਂ ਨਾਲ ਗਲ ਸੜ੍ਹ ਜਾਂਦਾ ਹੈ ਤਾਂ ਇਸ ਨੂੰ ਰੂੜੀ ਖਾਦ ਕਿਹਾ ਜਾਂਦਾ ਹੈ ਰੂੜੀ ਖਾਦ ਖੇਤਾਂ ਵਿਚ ਜੈਵਿਕ ਮਾਦਾ ਵਿਚ ਵਾਧਾ ਕਰਦੀ ਹੈ ਤੇ ਇਸ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜੋ ਕਿ ਕਿਸੇ ਫ਼ਸਲ ਲਈ ਜ਼ਰੂਰੀ ਹੁੰਦੇ ਹਨ ਇਸ ਦੀ ਵਰਤੋਂ ਨਾਲ ਜ਼ਮੀਨ ਦੇ ਭੌਤਿਕ ਗੁਣਾਂ ਵਿਚ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ 100 ਕਿਲੋ ਰੂੜੀ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1 ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ ਤੇ ਪੋਟਾਸ਼ ਤੱਤ ਅਤੇ ਹੋਰ ਲੋੜੀਂਦੇ ਤੱਤ ਵੀ ਹੁੰਦੇ ਹਨ