ਪਾਠ-15 ਗੁਪਤ ਸਾਮਰਾਜ- ਭਾਰਤ ਦਾ ਸੁਨਹਿਰੀ ਯੁੱਗ
ਪ੍ਰਸ਼ਨ-1. ਸਮੁਦਰਗੁਪਤ ਦੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ- 1.ਸਮੁਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ। ਉਸਨੇ ਉੱਤਰੀ ਭਾਰਤ ਦੇ ਤਿੰਨ ਰਾਜਿਆਂ, 7 ਰਾਜਿਆਂ ਦੇ ਇੱਕ ਗੁੱਟ, ਦੱਖਣ ਦੇ 12 ਰਾਜਿਆਂ ਅਤੇ ਜੰਗਲੀ ਜਾਤੀਆਂ ਨੂੰ ਹਰਾਇਆ ।
ਪ੍ਰਸ਼ਨ-2. ਚੰਦਰਗੁਪਤ ਵਿਕਰਮਾਦਿੱਤਿਆ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ- ਚੰਦਰਗੁਪਤ ਵਿਕਰਮਾਦਿੱਤਿਆ ਸਮੁਦਰਗੁਪਤ ਦਾ ਪੁੱਤਰ ਸੀ ।ਉਸਨੂੰ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ ਹੈ। ਉਸਨੇ ਬਹੁਤ ਸਾਰੀਆਂ ਜਿੱਤਾਂ ਦਰਜ ਕੀਤੀਆਂ । ਉਸਦੇ ਦਰਬਾਰ ਵਿੱਚ ਨੌਂ ਵਿਦਵਾਨ ਸਨ ਜਿੰਨ੍ਹਾਂ ਨੂੰ “ਨੌਂ ਰਤਨ' ਕਿਹਾ ਜਾਂਦਾ ਹੈ ਉਸਨੇ ਵੱਡੀ ਮਾਤਰਾ ਵਿੱਚ ਸੋਨੇ, ਚਾਂਦੀ ਦੇ ਸਿੱਕੇ ਚਲਾਏ ਅਤੇ ਸਮਾਜ ਦਾ ਕਲਿਆਨ ਕੀਤਾ।
ਪ੍ਰਸ਼ਨ-3.ਕਾਲੀਦਾਸ ਬਾਰੇ ਇੱਕ ਨੋਟ ਲਿਖੋ ।
ਉੱਤਰ- ਕਾਲੀਦਾਸ ਚੰਦਰਗੁਪਤ ਦੂਜੇ ਦੇ ਦਰਬਾਰ ਵਿੱਚ ‘ਨੌਂ ਰਤਨਾਂ’ਵਿੱਚੋਂ ਇੱਕ ਕਵੀ ਸੀ । ਉਸਦੀਆਂ ਰਚਨਾਵਾਂ ਸ਼ਕੁੰਤਲਾ, ਮੇਘਦੂਤ ਆਦਿ ਸਾਰੇ ਸੰਸਾਰ ਵਿੱਚ ਪ੍ਰਸਿੱਧ ਹਨ।
ਪ੍ਰਸ਼ਨ-4.ਗੁਪਤਕਾਲ ਦੇ ਆਰਥਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ- 1.ਉਸ ਸਮੇਂ ਰੋਜ਼ਾਨਾ ਜੀਵਨ ਦੀਆਂ ਵਸਤੂਆਂ ਬਹੁਤ ਸਸਤੀਆਂ ਸਨ। ਟੈਕਸ ਬਹੁਤ ਘੱਟ ਸਨ । 2.ਉਸ ਸਮੇਂ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । 3.ਉਸ ਸਮੇਂ ਦੂਸਰੇ ਦੇਸ਼ਾਂ ਨਾਲ ਵਪਾਰ ਵੀ ਹੁੰਦਾ ਸੀ ।
ਪ੍ਰਸ਼ਨ-5. ਗੁਪਤ ਕਾਲ ਨੂੰ ਭਾਰਤ ਦਾ ਸੁਨਿਹਰੀ ਯੁੱਗ ਕਿਉਂ ਕਹਿੰਦੇ ਹਨ?
ਉੱਤਰ- 1.ਗੁਪਤ ਕਾਲ ਵਿੱਚ ਸ਼ਾਸਨ ਪ੍ਰਬੰਧ ਬਹੁਤ ਵਧੀਆ ਸੀ |ਰਾਜਾ ਪਰਜਾ ਦੀ ਭਲਾਈ ਲਈ ਕੰਮ ਕਰਦਾ ਸੀ।
2.ਲੋਕ ਖੁਸ਼ਹਾਲ ਅਤੇ ਇਮਾਨਦਾਰ ਸਨ । ਕੋਈ ਅਪਰਾਧ ਜਾਂ ਚੋਰੀ ਵਗੈਰਾ ਨਹੀਂ ਹੁੰਦੀ ਸੀ ।
3.ਗੁਪਤ ਕਾਲ ਵਿੱਚ ਤਕਨੀਕ ਅਤੇ ਵਿਗਿਆਨ ਦਾ ਬਹੁਤ ਵਿਕਾਸ ਹੋਇਆ। ਆਰੀਆ ਭੱਟ ਉਸ ਕਾਲ ਦਾ ਪ੍ਰਸਿੱਧ ਵਿਗਿਆਨੀ ਸੀ ।
4.ਇਸ ਕਾਲ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਸਿੱਖਿਆ ਵੀ ਉੱਨੜ ਸੀ