Friday 1 January 2021

ਪਾਠ-21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

0 comments

ਪਾਠ-21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

 

ਪ੍ਰਸ਼ਨ-1. ਅਜ਼ਾਦੀ ਪਿੱਛੋਂ ਹੋਏ ਸ਼ਹਿਰੀ ਵਿਕਾਸ ਬਾਰੇ ਨੋਟ ਲਿਖੋ

ਉੱਤਰ- ਅਜ਼ਾਦੀ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਨੇ ਕਸਬਿਆਂ ਦਾ ਰੂਪ ਧਾਰ ਲਿਆ ਅਤੇ ਫਿਰ ਸ਼ਹਿਰਾਂ ਵਿੱਚ ਬਦਲ ਗਏ ਸ਼ਹਿਰਾਂ ਵਿੱਚ ਵੱਡੇ-ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ। ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵਿੱਚ ਚਲੇ ਗਏ। 

ਪ੍ਰਸ਼ਨ-2. ਸ਼ਹਿਰੀ ਸਥਾਨਕ ਸੰਸਥਾਵਾਂ ਕਿਹੜੀਆਂ-ਕਿਹੜੀਆਂ ਹਨ?

ਉੱਤਰ- ਸ਼ਹਿਰੀ ਸਥਾਨਕ ਸਰਕਾਰ ਦੀਆਂ ਤਿੰਨ ਸੰਸਥਾਵਾਂ ਹਨ: 1. ਨਗਰ ਪੰਚਾਇਤ 2. ਨਗਰਪਾਲਿਕਾ 3. ਨਗਰ ਨਿਗਮ

 

ਪ੍ਰਸ਼ਨ-3. ਸ਼ਹਿਰ ਨੂੰ ਜਨਸੰਖਿਆ ਦੇ ਆਧਾਰ ਤੇ ਵਾਰਡਾਂ ਵਿੱਚ ਕਿਉਂ ਵੰਡਿਆ ਜਾਂਦਾ ਹੈ?

ਉੱਤਰ- ਸ਼ਹਿਰ ਦਾ ਵਿਕਾਸ ਕਰਨ ਲਈ ਸ਼ਹਿਰ ਨੂੰ ਵੱਖ-ਵੱਖ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਵਾਰਡ ਵਿੱਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ

                                                                

ਪ੍ਰਸ਼ਨ-4. ਨਗਰ ਨਿਗਮ ਅਤੇ ਨਗਰਪਾਲਿਕਾ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਚਾਹੀਂਦੀ ਹੈ?

 ਉੱਤਰ- 25 ਸਾਲ ਜਾਂ ਉਸ ਤੋਂ ਜਿਆਦਾ

 

ਪ੍ਰਸ਼ਨ-5. ਕਸਬੇ ਦੀ ਸਥਾਨਕ ਸਰਕਾਰ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ- ਨਗਰ ਪੰਚਾਇਤ

 

 

 

ਪ੍ਰਸ਼ਨ-6. ਨਗਰ ਨਿਗਮ ਦੇ ਚਾਰ ਸਰਕਾਰੀ ਕਰਮਚਾਰੀਆਂ ਦੇ ਨਾਮ ਲਿਖੋ

ਉੱਤਰ- 1. ਕਮਿਸ਼ਨਰ 2. ਸਿਹਤ ਅਫਸਰ 3. ਕਰ ਅਫਸਰ 4. ਲੇਖਾ ਅਫਸਰ

 

ਪ੍ਰਸ਼ਨ-7. ਸ਼ਹਿਰੀ ਸਥਾਨਕ ਸਰਕਾਰ ਦੀ ਆਮਦਨ ਦੇ ਕੋਈ ਚਾਰ ਸਾਧਨ ਦੱਸੋ।

ਉੱਤਰ-1. ਚੁੰਗੀ ਕਰ, ਹਿ ਕਰ, ਮਨੋਰੰਜਨ ਕਰ 2. ਬਿਜਲੀ, ਪਾਣੀ, ਰਿਕਸ਼ੇ, ਠੇਲੇ ਆਦਿ ਉੱਤੇ ਫੀਸ 3. ਸਰਕਾਰ ਵੱਲੋਂ ਪ੍ਰਾਪਤ ਟਸਹਾਇਤਾ 4. ਸਰਕਾਰ ਤੋਂ ਪ੍ਰਾਪਤ ਕਰਜਾ

 

ਪ੍ਰਸ਼ਨ-8. ਜਿਲ੍ਹਾ ਪ੍ਰਬੰਧ ਦਾ ਮੁਖੀਆ ਕੌਣ ਹੁੰਦਾ ਹੈ ਅਤੇ ਕਿਵੇਂ ਚੁਣਿਆ ਜਾਂਦਾ ਹੈ?

ਉੱਤਰ- ਜਿਲ੍ਹਾ ਪ੍ਰਬੰਧ ਦਾ ਮੁਖੀਆ ਡਿਪਟੀ ਕਮਿਸ਼ਨਰ (D.c.) ਹੁੰਦਾ ਹੈ ਉਹ I.A.S. ਪ੍ਰੀਖਿਆ ਦੁਆਰਾ ਚੁਣਿਆ ਜਾਂਦਾ ਹੈ

 

ਪ੍ਰਸ਼ਨ-9. ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫਰਜ਼ ਹਨ?

ਉੱਤਰ- 1. ਸਾਨੂੰ ਯੋਗ ਅਤੇ ਇਮਾਨਦਾਰ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ

2. ਸਾਨੂੰ ਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਚਾਹੀਦਾ ਹੈ

 3.ਸਾਨੂੰ ਆਪਣੇ ਕਰ/ਟੈਕਸ ਇਮਾਨਦਾਰੀ ਨਾਲ ਚੁਕਾਉਣੇ ਚਾਹੀਦੇ ਹਨ

 

ਪ੍ਰਸ਼ਨ- 10. ਨਗਰਪਾਲਿਕਾਨਗਰ ਨਿਗਮ ਦੇ ਕੋਈ ਤਿੰਨ ਕੰਮ ਲਿਖੋ

ਉੱਤਰ- 1. ਨਗਰ ਵਿੱਚ ਪਾਣੀ, ਬਿਜਲੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ।

2. ਬੀਮਾਰੀਆਂ ਦੀ ਰੋਕਥਾਮ ਲਈ ਟੀਕੇ ਲਗਵਾਉਣਾ

3. ਸੜਕਾਂ ਅਤੇ ਪ੍ਰਲਾਂ ਦਾ ਨਿਰਮਾਣ ਕਰਨਾ

 

ਪ੍ਰਸ਼ਨ-11. ਕੀ ਸੜਕ ਤੇ ਸਾਇਕਲ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਚਾਹੀਦਾ ਹੈ?

ਉੱਤਰ- ਸਾਡੇ ਦੇਸ਼ ਵਿੱਚ ਸਾਇਕਲ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਜਰੂਰੀ ਨਹੀਂ ਹੈ ਪ੍ਰੰਤੂ ਫਿਰ ਵੀ ਦੁਰਘਟਨਾ ਤੋਂ ਬਚਾਓ ਲਈ ਸਾਨੂੰ ਹੈਲਮੇਟ ਪਾਉਣਾ ਚਾਹੀਦਾ ਹੈ