Sunday, 12 September 2021

Ch-6

0 comments

ਪਾਠ 6                  ਖੇਤੀ ਸੰਦ ਅਤੇ ਮਸ਼ੀਨਾਂ

 

ਖੇਤੀ ਵਿੱਚ ਊਰਜਾ ਅਤੇ ਸ਼ਕਤੀ ਦਾ ਵਿਸ਼ੇਸ਼ ਮਹੱਤਵ ਹੈ। ਖੇਤ ਨੂੰ ਤਿਆਰ ਕਰਨ ਅਤੇ ਬੀਜਣ ਤੋਂ ਲੈ ਕੇ ਫ਼ਸਲ ਦੀ ਕਟਾਈ, ਗਹਾਈ, ਸਫਾਈ, ਭੰਡਾਰਨ ਅਤੇ ਢੋਆ-ਢੁਆਈ ਆਦਿ ਵਿੱਚ ਅਲੱਗ ਅਲੱਗ ਮਾਤਰਾ ਅਤੇ ਅਲੱਗ ਤਰ੍ਹਾਂ ਦੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਸੰਸਾਰ ਵਿਚ ਸਭ ਤੋਂ ਜ਼ਿਆਦਾ ਪਸ਼ੂਆਂ ਦੀ ਗਿਣਤੀ ਭਾਰਤ ਵਿਚ ਹੋਣ ਨਾਲ ਖੇਤੀ ਸ਼ਕਤੀ ਦਾ ਮਹੱਤਵਪੂਰਨ ਸਾਧਨ ਪਸ਼ੂ ਸ਼ਕਤੀ ਰਹੀ ਹੈ। ਮੁੱਖ ਰੂਪ ਵਿਚ ਬਲਦ, ਉਠ ਅਤੇ ਖੱਚਰ ਖੇਤੀ ਕੰਮਾਂ ਲਈ ਲਾਹੇਵੰਦ ਸ਼ਕਤੀ ਸਾਧਨ ਹਨ। ਖੇਤੀ ਸ਼ਕਤੀ ਦਾ ਇਕ ਹੋਰ ਅਤੇ ਮਹੱਤਵਪੂਰਨ ਸਾਧਨ ਮਸ਼ੀਨੀ ਅਤੇ ਬਿਜਲੀ ਸ਼ਕਤੀ ਹੈ ਜੋ ਕਿ ਟਰੈਕਟਰ, ਇੰਜਣ ਅਤੇ ਬਿਜਲੀ ਮੋਟਰਾਂ ਦੇ ਵਰਤੋਂ ਨਾਲ ਮਿਲਦੀ ਹੈ।

ਟਰੈਕਟਰ :-  ਸਭ ਤੋਂ ਜ਼ਿਆਦਾ ਖੇਤੀ ਵਿੱਚ ਕੰਮ ਆਉਣ ਵਾਲੀ ਮਸ਼ੀਨਰੀ ਟਰੈਕਟਰ ਹੈ| ਟਰੈਕਟਰ 5 ਹਾਰਸ ਪਾਵਰ ਤੋਂ ਲੈ ਕੇ 90ਹਾਰਸ ਪਾਵਰ ਤੱਕ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਬਹੁਤ ਸਾਰੇ ਕੰਮ ਲਏ ਜਾਂਦੇ ਹਨ ਜਿਵੇਂ ਜ਼ਮੀਨ ਦੀ

ਵਹਾਈ, ਢੋਆ ਢੁਆਈ, ਜ਼ਮੀਨ ਵਿਚੋਂ ਪਾਣੀ ਕੱਢਣ ਲਈ ਟਿਊਬਵੈੱਲ ਚਲਾਉਣਾ  ਆਦਿ। ਫ਼ਸਲਾਂ ਦੀ ਗਹਾਈ ਅਤੇ ਕੰਬਾਈਨਾਂ ਚਲਾਉਣ ਲਈ ਵੀ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਲਗਪਗ 4.76 ਲੱਖ ਟਰੈਕਟਰ ਹਨ।

2. ਡੀਜ਼ਲ ਇੰਜਣ :- ਟਰੈਕਟਰ ਤੋਂ ਛੋਟੀ ਮਸ਼ੀਨ ਡੀਜ਼ਲ ਇੰਜਣ ਹੈ। ਇਸ ਨਾਲ ਟਿਊਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਦਾਣੇ ਕੱਢਣ ਵਾਲੀ ਮਸ਼ੀਨ, ਆਦਿ ਚਲਾਈਆਂ ਜਾਂਦੀਆਂ ਹਨ।  ਡੀਜ਼ਲ ਇੰਜਣ ਚਲਾਉਣ ਲਈ ਤੇਲ ਅਤੇ ਮੁਰੰਮਤ ਦਾ ਖ਼ਰਚਾ ਟਰੈਕਟਰ ਨਾਲੋਂ ਬਹੁਤ ਘੱਟ ਹੈ। ਜਿੱਥੇ ਘੱਟ ਸ਼ਕਤੀ ਦੀ ਲੋੜ ਹੋਵੇ, ਉੱਥੇ ਟਰੈਕਟਰ ਨਾਲੋਂ ਡੀਜ਼ਲ ਇੰਜਣ ਨੂੰ ਪਹਿਲ ਦੇਣੀ ਚਾਹੀਦੀ ਹੈ।

3. ਬਿਜਲੀ ਨਾਲ ਚੱਲਣ ਵਾਲੀ ਮੋਟਰ:  ਬਿਜਲੀ ਦੀ ਮੋਟਰ ਤੋਂ ਵੀ ਉਹੀ ਕੰਮ ਲਿਆ ਜਾਂਦਾ ਹੈ, ਜਿਹੜਾ ਕਿ ਡੀਜ਼ਲ ਇੰਜਣ ਤੋਂ ਲਿਆ ਜਾਂਦਾ ਹੈ। ਇਸ ਵੇਲੇ ਪੰਜਾਬ ਵਿਚ 11.5 ਲੱਖ ਟਿਊਬਵੈੱਲ ਬਿਜਲੀ ਨਾਲ ਚੱਲਦੇ ਹਨ।

4. ਖੇਤ ਦੀ ਤਿਆਰੀ ਲਈ ਖੇਤੀ ਸੰਦ:-

ਫ਼ਸਲ ਉਗਾਉਣ ਦੀ ਸ਼ੁਰੂਆਤ ਖੇਤ ਦੀ ਤਿਆਰੀ ਨਾਲ ਹੁੰਦੀ ਹੈ। ਖੇਤ ਦੀ ਤਿਆਰੀ ਦਾ ਮੁੱਖ ਉਦੇਸ਼ ਉਸਦੀ ਨਮੀ ਨੂੰ ਜਜ਼ਬ ਕਰਨ ਦੀ ਸਮਰੱਥਾ ਵਧਾਉਣਾ, ਨਦੀਨ ਅਤੇ ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਨਸ਼ਟ ਕਰਨਾ, ਹਾਨੀਕਾਰਕ ਕੀੜਿਆਂ ਅਤੇ ਉਨ੍ਹਾਂ ਦੇ ਰਹਿਣ ਵਾਲੇ ਸਥਾਨਾਂ ਨੂੰ ਨਸ਼ਟ ਕਰਨਾ ਅਤੇ ਧਰਤੀ ਨੂੰ ਭੁਰਭੂਰਾ ਬਣਾਕੇ ਉਸਨੂੰ ਬੀਜਣ ਲਈ ਤਿਆਰ ਕਰਨਾ ਅਤੇ ਖੇਤ ਨੂੰ ਪੱਧਰਾ ਕਰਨਾ ਹੈ।

5. ਹਲ ਜਾਂ ਟਿੱਲਰ:-

ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਬਣਿਆ ਹੁੰਦਾ ਹੈ, ਜਿਸਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ। ਇਸ ਨਾਲ ਸਿਆੜ ਖੁੱਲਦਾ ਹੈ ਅਤੇ ਨੇੜੇ-ਨੇੜੇ ਸਿਆੜ ਕੱਢਣ ਨਾਲ ਸਾਰੀ ਜ਼ਮੀਨ ਵਾਹੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮੀਨ ਵਾਲੇ ਟਰੈਕਟਰ ਨਾਲ  ਚੱਲਣ ਵਾਲਾ ਹਲ ਜਾਂ ਟਿੱਲਰ ਹੁੰਦਾ ਹੈ, ਜਿਸਦੀ ਵਰਤੋਂ ਖੇਤੀ ਦੀ ਤਿਆਰੀ ਲਈ kIqw ਜ਼ਿਆWਦਾ ਹੈ। 

 

6. ਕਲਟੀਵੇਟਰ (Cultivator)

ਕਲਟੀਵੇਟਰ ਦੀ ਵਰਤੋਂ ਮੁੱਖ ਤੌਰ ਤੇ ਤਵੀਆਂ ਤੋਂ ਬਾਦ ਦੂਜੀ ਵਹਾਈ ਲਈ ਕੀਤੀ ਜਾਂਦੀ ਹੈ। ਪਰ ਇਸਦੀ ਵਰਤੋਂ ਗੋਡੀ ਅਤੇ ਝੋਨੇ ਦੇ ਖੇਤ ਵਿੱਚ ਕੱਦੂ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹ ਘਾਹ ਅਤੇ ਨਦੀਨਾਂ ਦੀਆਂ ਜੜ੍ਹਾਂ ਨੂੰ ਜ਼ਮੀਨ ਦੇ ਹੇਠਾਂ ਪੁੱਟ ਕੇ ਖੇਤ ਦੇ ਕਿਨਾਰੇ ਲੈ ਆਉਂਦਾ ਹੈ।

ifsk hYro  (Disc Harrow) :-   ਹੈਰੋ ਦੀ ਵਰਤੋਂ ਸਖਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਲਈ ਅਤੇ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਕੀਤੀ ਜਾਂਦੀ ਹੈ।ਨਦੀਨਾਂ ਨੂੰ ਖ਼ਤਮ ਕਰਨਾ,

ਪਿਛਲੀ ਫ਼ਸਲ ਦੀ ਰਹਿੰਦ ਖੂਹੰਦ ਨੂੰ ਮਿੱਟੀ ਵਿੱਚ ਮਿਲਾਉਣਾ,ਨਮੀ ਸੰਭਾਲਣ ਤੇ ਵਾਸ਼ਪੀਕਰn ਨੂੰ ਰੋਕਣਾ  ਆਦਿ ਇਸਦੇ ਹੋਰ ਕੰਮ ਹਨ। ਪਿੰਡਾਂ ਵਿਚ ਇਸ ਨੂੰ ਆਮ ਤੌਰ ਤੇ ਤਵੀਆਂ ਕਿਹਾ ਜਾਂਦਾ ਹੈ। ਇਹ ਲੋਹੇ ਦੇ ਕਈ ਤਵੇ ਜੋੜ ਕੇ ਬਣਾਈ ਜਾਂਦੀ ਹੈ। ਜਿਸ ਜ਼ਮੀਨ ਵਿਚ ਘਾਹ ਫੂਸ ਜ਼ਿਆਦਾ ਹੋਵੇ ਜਾਂ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਜਾਂ ਜੜ੍ਹਾਂ ਜ਼ਿਆਦਾ ਹੋਣ, ਉਸ ਖੇਤ ਦੀ ਮੁੱਢਲੀ ਵਹਾਈ ਇਸ ਸੰਦ ਨਾਲ ਕੀਤੀ ਜਾਂਦੀ ਹੈ।

8. aulqwvW hl  (Mouldboard Plough):- ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ।  ਬਲਦਾਂ ਨਾਲ ਸਿਰਫ ਇੱਕ ਹੀ ਹਲ ਖਿੱਚਿਆ ਜਾਂਦਾ ਹੈ, ਜਦ ਕਿ ਟਰੈਕਟਰ ਨਾਲ

ਚੱਲਣ ਵਾਲੇ ਇਹ 3 ਤੋਂ 6 ਹਲ ਇੱਕੋ ਸਮੇਂ ਚਲਾਏ ਜਾਂਦੇ ਹਨ। ਇਸ ਹਲ ਨਾਲ ਜ਼ਮੀਨ ਦੀ  ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਅਤੇ ਹੇਠਲੀ ਤਹਿ ਉੱਪਰ ਜਾਂਦੀ ਹੈ। ਜੇ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਬੀਜਣ ਵਿਚ ਵਕਫਾ ਜ਼ਿਆਦਾ ਹੋਵੇ ਤਾਂ ਉਲਟਾਂਵੇ ਹਲ ਦੀ ਵਰਤੋਂ ਨਾਲ ਕਾਫੀ ਫਾਇਦਾ ਹੁੰਦਾ ਹੈ। ਕਿਉਂਕਿ ਜਿਹੜਾ ਘਾਹ-ਫੂਸ ਜ਼ਮੀਨ ਉੱਪਰ ਪਿਆ ਹੁੰਦਾ ਹੈ, ਉਹ ਹੇਠਾਂ ਚਲਾ ਜਾਂਦਾ ਹੈ ਅਤੇ ਗੱਲ- ਸੜ ਕੇ ਖਾਦ ਦੇ ਤੌਰ ਤੇ ਕੰਮ ਆਉਂਦਾ ਹੈ ਨਾਲ ਹੀ ਜ਼ਮੀਨ ਹੇਠਲੀਆਂ ਜੜਾਂ ਅਤੇ ਹੋਰ ਘਾਹ-ਫੂਸ ਦੇ ਉੱਪਰ ਜਾਣ ਨਾਲ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂੰ ਧੁੱਪ ਨਾਲ ਖਤਮ ਹੋ ਜਾਂਦੇ ਹਨ।

9. ਸੁਹਾਗਾ :- ਇਹ ਜ਼ਮੀਨ ਨੂੰ ਪੱਧਰਾ ਅਤੇ ਭੁਰਭੁਰਾ ਕਰਨ ਅਤੇ ਦਬਾਉਣ ਦੇ ਕੰਮ ਆਉਂਦਾ ਹੈ,  ਤਾਂ ਕਿ ਜ਼ਮੀਨ ਵਿਚ ਬੀਜ ਪੋਰਨ ਸਮੇਂ ਬੀਜ ਉੱਪਰ ਭਲ ਜ਼ਿਆਦਾ ਨਾ ਪਵੇ। ਸੁਹਾਗਾ 8 ਇੰਚ ਚੌੜੇ

 ਅਤੇ 3 ਇੰਚ ਮੋਟੇ 2-3 ਫੱਟਿਆਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ। ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 10 ਫੁੱਟ ਰੱਖੀ ਜਾਂਦੀ ਹੈ, ਜਦਕਿ ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਚਿੱਤਰ ਨੂੰ 6.7 ਸੁਹਾਗਾ 6 ਫੁੱਟ ਰੱਖੀ ਜਾਂਦੀ ਹੈ।

10. ਜਿੰਦਰਾ:  ਖੇਤ ਵਿਚ ਵੱਟਾਂ ਪਾਉਣ ਵਾਲੇ ਸੰਦ ਨੂੰ ਜਿੰਦਰਾ ਕਿਹਾ ਜਾਂਦਾ ਹੈ।ਜਿੰਦਰਾ ਮਨੁੱਖ ਦੇ ਹੱਥਾਂ ਨਾਲ ਚਲਾਉਣ ਅਤੇ ਟਰੈਕਟਰ ਨਾਲ ਚਲਾਉਣ ਵਾਲਾ ਦੋਵੇਂ ਤਰ੍ਹਾਂ ਦਾ ਮਿਲ ਜਾਂਦਾ ਹੈ।

11. ਤਵੇਦਾਰ ਹਲ:- ਇਸ ਹੱਲ ਦਾ ਮੁੱਖ ਉਦੇਸ਼ ਮਿੱਟੀ ਨੂੰ ਕੱਟਣਾ ਅਤੇ ਭੁਰਭੁਰਾ ਬਣਾਕੇ  ਫ਼ਲਟ ਦੇਣਾ ਹੈ। ਸਖਤ ਅਤੇ ਪਥਰੀਲੀ ਜ਼ਮੀਨ ਵਿਚ ਅਤੇ ਪਿਛਲੀ ਫ਼ਸਲ ਦੇ ਕੱਟਣ ਤੋਂ  ਬਾਅਦ ਇਨ੍ਹਾਂ ਹਲਾਂ ਦੀ ਵਰਤੋਂ ਜ਼ਿਆਦਾ ਲਾਭਦਾਇਕ ਹੁੰਦੀ ਹੈ। ਇਸ ਪ੍ਰਕਾਰ ਦੇ ਹਲ ਵਿਚ  ਮੋਲਡ ਬੋਰਡ ਦੀ ਜਗਾ ਤਵੇ (disc) ਲੱਗੇ ਹੁੰਦੇ ਹਨ। ਇਹ ਹਲ ਪਸ਼ੂ ਅਤੇ ਟਰੈਕਟਰਾਂ  ਦੁਆਰਾ ਚਲਾਏ ਜਾ ਸਕਦੇ ਹਨ ਤਵਿਆਂ ਦੀ ਸੰਖਿਆ 1 ਤੋਂ 6 ਡਿਸਕ ਤੱਕ ਹੋ ਸਕਦੀ ਹੈ।

12. ਰੋਟਾਵੇਟਰ (Rotavator):-  ਰੋਟਾਵੇਟਰ ਮਿੱਟੀ ਨੂੰ ਭੁਰਭੁਰਾ ਬਣਾਕੇ ਬੀਜਾਈ ਦੇ ਲਈ ਤਿਆਰ ਕਰਨ ਦੇ ਕੰਮ ਆਉਂਦਾ ਹੈ। ਇਹ ਪਹਿਲੀ ਅਤੇ ਦੂਜੀ ਵਹਾਈ ਦੋਹਾਂ ਦੇ ਲਈ ਹੀ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ।

ਟਰੈਕਟਰ ਨਾਲ ਚੱਲਣ ਵਾਲੇ ਰੋਟਾਵੇਟਰ ਦੀ ਮਦਦ ਨਾਲ ਹਲ ਅਤੇ ਹੈਰੇ ਨਾਲ ਵਹਾਈ ਦੀ  ਲੋੜ ਨਹੀਂ ਰਹਿੰਦੀ ਅਤੇ ਜ਼ਮੀਨ ਬੀਜਾਈ ਦੇ ਲਈ ਤਿਆਰ ਹੋ ਜਾਂਦੀ ਹੈ।

13. ਲੇਜ਼ਰ ਲੈਵਲਰ (Laser Leveller) : ਲੇਜ਼ਰ ਲੈਵਲਰ, ਜ਼ਮੀਨ ਨੂੰ ਪੱਧਰ  ਕਰਨ ਦੀ ਅਤਿ ਆਧੁਨਿਕ ਤਰੀਕਾ ਹੈ। ਇਸ ਵਿਚ ਲੇਜ਼ਰ ਕਿਰਨਾਂ ਦੀ ਵਰਤੋਂ ਨਾਲ

ਟਰੈਕਟਰ ਵਿਚ ਮਿੱਟੀ ਖੁਰਚਣ ਵਾਲੇ ਬਲੇਡਾਂ ਨੂੰ ਖ਼ੁਦ ਉੱਚਾ ਨੀਵਾਂ ਕਰਨਾ ਸੰਭਵ ਹੁੰਦਾ ਹੈ।  ਲੇਜ਼ਰ ਲੈਵਲਰ ਵਿਚ ਇਕ ਤਿੰਨ ਟੰਗਾਂ ਵਾਲਾ ਸਟੈਂਡ ਤੇ ਲੇਜ਼ਰ ਟਰਾਂਸਮੀਟਰ ਲੱਗਿਆ ਹੁੰਦਾ

ਹੈ ਜਿਸ ਨਾਲ ਖੇਤ ਦੇ ਉੱਪਰਲੇ ਤਲੇ ਜਾਂ ਹਿੱਸੇ ਦੀ ਜਾਣਕਾਰੀ ਮਿਲਦੀ ਹੈ। ਇਸ ਜਾਣਕਾਰੀ ਰਾਹੀਂ ਟਰੈਕਟਰ ਉੱਚੀ ਜਗ੍ਹਾ ਤੋਂ ਮਿੱਟੀ ਪੁੱਟਕੇ ਨੀਵੇਂ ਥਾਂ ਤੇ ਪਾਉਂਦਾ ਹੈ ਅਤੇ ਜ਼ਮੀਨ ਸਮਤਲ (ਪੱਧਰੀ) ਹੋ ਜਾਂਦੀ ਹੈ। 

14. ਮਸ਼ੀਨਾਂ ਦੁਆਰਾ ਬੀਜਾਈ: - ਅਲੱਗ-ਅਲੱਗ ਫ਼ਸਲਾਂ ਦੀ ਬੀਜਾਈ ਦੀਆਂ ਵਿਧੀਆਂ ਉਨ੍ਹਾਂ ਦੇ ਬੀਜ ਦੇ ਅਕਾਰ-Rਕਾਰ ਅਤੇ ਖੇਤੀ ਦੇ ਅਧਾਰ ਤੇ ਅਲੱਗ-ਅਲੱਗ ਹੁੰਦੀ ਹੈ। ਕੁਝ ਫ਼ਸਲਾਂ ਦੀ ਬੀਜਾਈ ਛੱਟਾ ਜਾਂ ਬੀਜ ਅਤੇ ਖਾਦ ਡਰਿਲਾਂ (Seed-cum Fertilizer Drill) ਦੁਆਰਾ ਕੀਤੀ ਜਾਂਦੀ ਹੈ, ਜਿਵੇਂ: ਕਣਕ, oy, ਸਰੋਂH, ਬਾਜਰਾ, ਮੰUਗੀ, ਜਵਾਰ, ਗਵਾਰ ਆਦਿ ਤੇ ਕੁਝ ਫ਼ਸਲਾਂ ਦੀ ਬੀਜਾਈ tWRplWtr (Transplanter) ਮਸ਼ੀਨ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਝੋਨਾ। ਕੁਝ ਫ਼ਸਲਾਂ ਦੀ ਬੀਜਾਈ ਵਿੱਚ ਕਤਾਰ ਤੋਂ ਕਤਾਰ ਦੀ Uਰੀ ਦੇ ਨਾਲ ਨਾਲ ਪੌਦੇ ਤੋਂ ਪੌਦੇ ਦੀ shI dUrI vI rKI jWdI ਹੈ। ਇਸ ਤਰ੍ਹਾਂ ਬਾਕੀ ਹੋਰ ਫ਼ਸਲਾਂ ਜਿਵੇਂ ਕਿ ਮੰUਗਫ਼ਲੀ, ਅਰਿੰਡ, ਮੱਕੀ ਆਦਿ ਲਈ ਵੱਖ-ਵੱਖ ਬੀਜਾਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।

 

ਬੀਜਾਈ ਲਈ ਆਧੁਨਿਕ ਮਸ਼ੀਨਾਂ:- ਕਣਕ ਦੀ ਬੀਜਾਈ ਲਈ ਜ਼ੀਰੋ ਟਿਲ ਡਰਿੱਲ  ਅਤੇ ਬੈਂਡ pਲਾਂਟਰ ਵਿਕਸਿਤ ਕੀਤੇ ਗਏ ਹਨ। ਨਰਮੇ ਅਤੇ ਕਪਾਹ ਦੀ ਬੀਜਾਈ ਲਈ ਕਾਟਨ  pਲਾਂਟਰ, ਆਲੂ ਦੀ ਬੀਜਾਈ ਲਈ ਪਟੈਟੋ  pਲਾਂਟਰ ਅਤੇ ਗੰਨੇ ਦੀ ਬੀਜਾਈ ਲਈ ਸ਼ੂਗਰਕੇਨ  pਲਾਂਟਰ ਦੀ ਵਰਤੋਂ ਕੀਤੀ ਜਾਂਦੀ ਹੈ। ਅਲੱਗ-ਅਲੱਗ ਸਬਜ਼ੀਆਂ ਲਈ ਵੈਜੀਟੇਬਲ  pਲਾਂਟਰਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ।

 



 

 

ਭਾਗ-

 

ਪ੍ਰਸ਼ਨ-1  ਫ਼ਸਲਾਂ ਦੀ ਗਹਾਈ ਲਈ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ?

 ਉੱਤਰ- ਥਰੈਸ਼ਰ

 

ਪ੍ਰਸ਼ਨ-2  ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਕਹਿੰਦੇ ਹਨ?

ਉੱਤਰ- ਟੋਕਾ।

 

ਪ੍ਰਸ਼ਨ-3  ਭੂਮੀ ਨੂੰ ਪੱਧਰਾ ਅਤੇ ਭੁਰਭੁਰਾ ਕਿਸ ਨਾਲ ਕਰਦੇ ਹਨ?

ਉੱਤਰ-  ਤਵੇਦਾਰ ਹਨ।

 

ਪ੍ਰਸ਼ਨ-4  ਖੇਤਾਂ ਵਿੱਚ ਵੱਟਾਂ ਬਣਾਉਣ ਲਈ ਕਿਹੜੇ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ?

ਉੱਤਰ-  ਜਿੰਦਰਾ।

 

ਪ੍ਰਸ਼ਨ-5  ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ ?

 ਉੱਤਰ- 1) ਕਸੌਲਾ 2) ਖੁਰਪਾ 3) ਪਹੀਏਦਾਰ ਹੋ।

 

ਪ੍ਰਸ਼ਨ-6  ਫ਼ਸਲਾਂ ਅਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ ਦੇ ਨਾਂ ਦੱਸੋ।

ਉੱਤਰ- 1) ਬਾਲਟੀ ਸਪਰੇਅਰ  

2) ਪੈਰਾਂ ਨਾਲ ਚੱਲਣ ਵਾਲਾ ਸਪਰੇਅਰ।

 

ਪ੍ਰਸ਼ਨ-7   ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ?

ਉੱਤਰ- ਜ਼ੀਰੋ ਟਿੱਲ ਡਰਿੱਲ

 

ਪ੍ਰਸ਼ਨ-8  ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ ਦੱਸੋ ?

ਉੱਤਰ- 1) ਟਰੈਕਟਰ    2) ਡੀਜ਼ਲ ਇੰਜ਼ਨ

 

ਪ੍ਰਸ਼ਨ-9  ਟਰੈਕਟਰ  ਕਿੰਨੀ ਸ਼ਕਤੀ ਦੇ ਹੁੰਦੇ ਹਨ?

ਉੱਤਰ- 5- 90 ਹਾਰਸ ਪਾਵਰ ਤੱਕ।

                       

 ਪ੍ਰਸ਼ਨ-10  ਲੇਜ਼ਰ ਲੈਵਲਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?

 ਉੱਤਰ-ਲੇਜ਼ਰ ਲੈਵਲਰ ਜ਼ਮੀਨ ਨੂੰ ਪੱਧਰਾ ਕਰਦਾ ਹੈ।

 

 

ਭਾਗ-

ਪ੍ਰਸ਼ਨ-1 ਡੀਜ਼ਲ ਇੰਜਣ ਦਾ ਖੇਤੀ ਕਾਰਜਾਂ ਵਿਚ ਕੀ ਮਹੱਤਵ ਹੈ?

ਉੱਤਰ -ਟਰੈਕਟਰ ਤੋਂ ਛੋਟੀ ਮਸ਼ੀਨ ਡੀਜ਼ਲ ਇੰਜਣ ਹੈ। ਇਸ ਨਾਲ ਟਿਉਬਵੈੱਲ,ਚਾਰਾ ਕੁਤਰਨ ਵਾਲਾ ਟੋਕਾ,ਦਾਣੇ ਕੱਢਣ ਵਾਲੀ ਮਸ਼ੀਨ ਆਦਿ ਚਲਾਈਆਂ ਜਾਂਦੀਆਂ ਹਨ।

 

ਪ੍ਰਸ਼ਨ-2 ਉਲਟਾਵਾਂ ਹਲ ਕੀ ਹੈ?ਇਸਦੇ ਕੀ ਲਾਭ ਹਨ?

ਉੱਤਰ - ਇਸ ਨਾਲ ਜ਼ਮੀਨ ਦੀ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਅਤੇ ਹੇਠਲੀ ਤਹਿ ਉੱਪਰ ਜਾਂਦੀ ਹੈ। ਜਿਹੜਾ ਘਾਹ-ਫੂਸ ਜ਼ਮੀਨ ਉੱਪਰ ਪਿਆ ਹੁੰਦਾ ਹੈ ਉਹ ਹੇਠਾਂ ਚਲਾ ਜਾਂਦਾ ਹੈ। ਅਤੇ ਗਲ-ਸੜ ਕੇ ਖਾਦ ਦੇ ਤੌਰ ਤੇ ਕੰਮ ਆਉਂਦਾ ਹੈ।

 

ਪ੍ਰਸ਼ਨ-3 ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ?

ਉੱਤਰ -ਨਦੀਨਾਂ ਦੀ ਰੋਕਥਾਮ ਆਮ ਕਰਕੇ ਗੋਡੀ ਕਰਕੇ ਅਤੇ ਰਸਾਇਣਕ ਦਵਾਈਆਂ (ਨਦੀਨਨਾਸ਼ਕ )ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ।

 

ਪ੍ਰਸ਼ਨ-4 ਟੋਕਾ ਕਿਸਨੂੰ ਕਹਿੰਦੇ ਹਨ?ਇਹ ਕਿਸ ਕੰਮ ਆਉਂਦਾ ਹੈ?

ਉੱਤਰ -ਟੋਕਾ ਇੱਕ ਮਸ਼ੀਨ ਹੈ ਜੋ ਕਿ ਪਸ਼ੂਆਂ ਦਾ ਚਾਰਾ ਕੁਤਰਨ ਲਈ ਵਰਤੀ ਜਾਂਦੀ ਹੈ। ਇਹ ਮਸ਼ੀਨ ਹੱਥਾਂ ਨਾਲ,ਬਿਜਲੀ ਦੀ ਮੋਟਰ ਅਤੇ ਡੀਜ਼ਲ ਇੰਜਣ ਨਾਲ ਚਲਾਈ ਜਾਂਦੀ ਹੈ।

 

ਪ੍ਰਸ਼ਨ-5 ਵਹਾਈ ਕਰਨ ਵਾਲੇ ਸੰਦਾਂ ਦੇ ਨਾਂ ਲਿਖੋ ?

ਉੱਤਰ   1) h` ਜਾਂ ਟਿੱਲਰ   

2)ਕਲਟੀਵੇਟਰ    

3)ਡਿਸਕ ਹੈਰੋ

4) ਸੁਹਾਗਾ            

5) ਉਲਟਾਵਾ ਹਲ

 

ਪ੍ਰਸ਼ਨ-6 ਗੋਡੀ ਕਰਨ ਵਾਲੇ ਯੰਤਰਾਂ ਦੇ ਨਾਂ ਲਿਖੋ?

ਉੱਤਰ- 

 

 

ਪ੍ਰਸ਼ਨ-7  ਟਿੱਲਰ ਕਿਸ ਕੰਮ ਆਉਂਦਾ ਹੈ?

ਉੱਤਰ - ਟਿੱਲਰ ਦੀ ਵਰਤੋਂ ਖੇਤ ਦੀ ਤਿਆਰੀ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਲੋਹੇ ਦੇ ਫਾਲੇ  ਨਾਲ ਸਿਆੜ ਖੁੱਲਦਾ ਹੈ ਉਤੇ ਨੇੜੇ-ਨੇੜੇ ਸਿਆੜ ਕੱਢਣ ਨਾਲ ਸਾਰੀ ਜ਼ਮੀਨ ਵਾਹੀ ਜਾਂਦੀ ਹੈ।

 

ਪ੍ਰਸ਼ਨ-8  ਡਿਸਕ ਹੈਰੋ ਕਿਸ ਕੰਮ ਆਉਂਦਾ ਹੈ?

ਉੱਤਰ - ਡਿਸਕ ਹੈਰੋ ਨੂੰ ਪਿੰਡਾਂ ਵਿੱਚ ਆਮ ਕਰਕੇ ਤਵੀਆਂ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਸਖਤ  ਜ਼ਮੀਨ ਦੇ ਢੇਲਿਆਂ ਨੂੰ ਤੋੜਨ ਲਈ ਅਤੇ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਕੀਤੀ ਜਾਂਦੀ ਹੈ। ਨਦੀਨਾਂ

ਦਾ ਖਾਤਮਾ ਕਰਨਾ,ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਮਿਲਾਉਣਾ,ਨਮੀ ਸੰਭਾਲਣਾ ਅਤੇ  ਵਾਸ਼ਪੀਕਰਨ ਨੂੰ ਰੋਕਣਾ ਆਦਿ ਇਸਦੇ ਹੋਰ ਕੰਮ ਹਨ।

 

ਪ੍ਰਸ਼ਨ-9   ਹੈਪੀ ਸੀਡਰ ਕਿਵੇਂ ਕੰਮ ਆਉਂਦੀ ਹੈ?

ਉੱਤਰ -ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਖੇਤ ਵਿੱਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬੀਜਾਈ ਲਈ  ਹੈਪੀਸੀਡਰ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਵਿੱਚ ਫਲੇਲ ਕਿਸਮ ਦੇ ਬਲੇਡ ਲੱਗੇ ਹੋਏ ਹਨ ਜੋ

ਡਰਿੱਲ ਦੇ ਬੀਜਾਈ ਕਰਨ ਵਾਲੇ ਫ਼ਾਲੇ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿੱਛੇ  ਵੱਲ ਧੱਕਦੇ ਹਨ। ਮਸ਼ੀਨ ਦੇ ਫ਼ਾਲਿਆਂ ਵਿੱਚ ਪਰਾਲੀ ਨਹੀਂ ਫੱਸਦੀ ਅਤੇ ਸਾਫ਼ ਕੀਤੀ ਕੱਟੀ ਹੋਈ ਜਗਾਂ

ਉੱਪਰ ਬੀਜ ਸਹੀ ਤਰੀਕੇ ਨਾਲ ਪੋਰਿਆ ਜਾਂਦਾ ਹੈ। ਜ਼ਮੀਨ ਤੇ ਪਈ ਪਰਾਲੀ ਨਦੀਨਾਂ ਤੋਂ ਬਚਾਉਣ ਅਤੇ ਵੱਤਰ ਸੰਭਾਲਣ ਲਈ ਸਹਾਈ ਹੁੰਦੀ ਹੈ।

 

ਪ੍ਰਸ਼ਨ-10  ਥਰੈਸ਼ਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

ਉੱਤਰ - ਥਰੈਸ਼ਰ ਵੱਖ-ਵੱਖ ਫ਼ਸਲਾਂ ਅਨੁਸਾਰ ਕਈ ਤਰਾਂ ਦੇ ਹੁੰਦੇ ਹਨ। ਇਸ ਦਾ ਮੁੱਖ ਕੰਮ ਫ਼ਸਲ ਦੀਆਂ ਬੱਲੀਆਂ ਵਿੱਚੋਂ ਦਾਣਿਆਂ ਨੂੰ ਬਿਨਾਂ ਤੋੜੇ ਅਲੱਗ ਕਰਨਾ ਹੈ।

 

 

                              ਭਾਗ-

ਪ੍ਰਸ਼ਨ 1. ਖੇਤੀ ਮਸ਼ੀਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?

ਉੱਤਰ-ਖੇਤੀ ਦੀ ਪਹਿਲੀ ਤੇ ਮੁੱਢਲੀ ਮੰਗ ਉਰਜਾ ਅਤੇ ਸ਼ਕਤੀ ਹੈ ਪ੍ਰਾਚੀਨ ਸਮੇਂ ਵਿੱਚ ਖੇਤੀ ਨਾਲ ਸੰਬੰਧਿਤ ਕਾਰਜ ਜਿਵੇਂ ਕਟਾਈ, ਗਹਾਈ, ਸਫ਼ਾਈ, ਭੰਡਾਰਨ, ਢੋ-ਢੁਆਈ ਆਦਿ ਵਿਚ ਪਸ਼ੂਆਂ ਜਿਵੇਂ ਬਲਦ, ਉਠ ਅਤੇ ਖੱਚਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਢੰਗ ਨਾਲ ਖੇਤੀ ਦੇ ਕੰਮ ਪੂਰੇ ਹੋਣ ਲਈ ਕਿੰਨੇ ਹੀ ਦਿਨ ਲੱਗ ਜਾਂਦੇ ਸਨ ਵੱਧਦੀ ਹੋਈ ਜਨਸੰਖਿਆ ਨਾਲ ਖੇਤੀ ਉਤਪਾਦਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਲਈ ਖੇਤੀ ਨਾਲ ਸੰਬੰਧਿਤ ਕਾਰਜਾਂ ਲਈ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ ਹੈ ਅੱਜ ਦੇ ਯੁੱਗ ਵਿੱਚ ਖੇਤੀ ਮਸ਼ੀਨਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ ਇਨ੍ਹਾਂ ਦੀ ਵਰਤੋਂ ਨਾਲ ਉਪਜ ਵਿਚ ਵਾਧਾ ਹੋਇਆ ਹੈ ਉਪਜ ਦੀ ਕਟਾਈ, ਗਹਾਈ, ਗਡਾਈ ਆਦਿ ਸਾਰੇ ਕੰਮ ਜਲਦੀ-ਜਲਦੀ ਹੋ ਜਾਂਦੇ ਹਨ

 

ਪ੍ਰਸ਼ਨ 2. ਉਲਟਾਵਾਂ ਹਲ ਕੀ ਹੈ ? ਇਹ ਦੂਜੇ ਹਲਾਂ ਨਾਲੋਂ ਕਿਵੇਂ ਭਿੰਨ ਹੈ ?

ਉੱਤਰ-ਇਹ ਹਲ ਮਿੱਟੀ ਨੂੰ ਉਲਟਾਉਣ ਦੇ ਕੰਮ ਆਉਂਦਾ ਹੈ ਮਿੱਟੀ ਦੀ ਹੇਠਲੀ ਤਹਿ ਉੱਪਰ ਤੇ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ ਜੇ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਬੀਜਣ ਵਿੱਚ ਕੁਝ ਸਮਾਂ ਬਚਦਾ ਹੋਵੇ ਤਾਂ ਉਲਟਾਂਵੇਂ ਹਲ ਦੀ ਵਰਤੋਂ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ ਇਸ ਦੀ ਵਰਤੋਂ ਨਾਲ ਜ਼ਮੀਨ ਉੱਪਰਲਾ ਘਾਹ-ਫੁਸ ਹੇਠਾਂ ਚਲਾ ਜਾਂਦਾ ਹੈ ਅਤੇ ਗੱਲ ਸੜ ਕੇ ਖਾਦ ਦਾ ਕੰਮ ਕਰਦਾ ਹੈ ਜ਼ਮੀਨ ਹੇਠਲੀਆਂ ਜੜਾਂ ਅਤੇ ਹੋਰ ਘਾਹ-ਫੂਸ ਉੱਪਰ ਜਾਦਾ ਹੈ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂ ਧੁੱਪ ਨਾਲ ਖ਼ਤਮ ਹੋ ਜਾਂਦੇ ਹਨ \

 

ਪ੍ਰਸ਼ਨ 3 ਪਰਾਲੀ ਸਾਂਭਣ ਵਾਲੀ ਮਸ਼ੀਨਾਂ ਦਾ ਵਰਤਣ ਕਰੋ?

ਉੱਤਰ- ਪਰਾਲੀ ਸਾਂਭਣ ਵਾਲੀਆਂ ਕੁਝ ਮਸ਼ੀਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹਨ:

ਬੇਲਰ-ਇਹ ਮਸ਼ੀਨ ਖੇਤਾਂ ਵਿੱਚ ਕੱਟੀ ਹੋਈ ਤੇ ਖਿੱਲਰੀ ਹੋਈ ਪਰਾਲੀ ਨੂੰ ਇਕੱਠਾ ਕਰ ਕੇ ਉਸ ਦੀਆਂ ਗੰਢਾਂ ਬਣਾ ਦਿੰਦੀ ਹੈ। ਹੈਪੀ ਸੀਡਰ- ਇਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬੀਜਾਈ ਕੀਤੀ ਜਾਂਦੀ ਹੈ। ਜ਼ਮੀਨ ਤੇ ਪਈ ਪਰਾਲੀ ਨਦੀਨਾਂ ਤੋਂ ਬਚਾਉਣ ਅਤੇ ਵੱਤਰ ਸੰਭਾਲਣ ਲਈ ਸਹਾਈ ਹੁੰਦੀ ਹੈ।

ਪਰਾਲੀ ਚੌਪ- ਇਹ ਮਸ਼ੀਨ ਝੋਨੇ ਦੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਖਿਲਾਰ ਦਿੰਦੀ ਹੈ ਇਸ ਮਗਰੋਂ ਕੁਤਰਾ ਕੀਤੇ ਗਏ ਖੇਤ ਵਿੱਚ ਪਾਣੀ ਲਾ ਕੇ ਰੋਟਾਵੇਟਰ ਦੀ ਮੱਦਦ ਨਾਲ ਪਰਾਲੀ ਨੂੰ ਖੇਤ ਵਿੱਚ ਮਿਲਾਇਆ  ਜਾਦਾ ਹੈ।

ਇਸ ਤਰ੍ਹਾਂ ਪਰਾਲੀ ਦੀ ਯੋਗ ਵਰਤੋਂ ਦੇ ਨਾਲ ਨਾਲ ਧਰਤੀ ਦੀ ਸਿਹਤ ਵੀ ਸੁਧਰਦੀ ਹੈ।

 

ਪ੍ਰਸ਼ਨ 4. ਬਿਜਾਈ ਲਈ ਮੁੱਖ ਕਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ?

ਉੱਤਰ-ਬਿਜਾਈ ਲਈ ਮੁੱਖ ਤੌਰ ਤੇ ਬੀਜ ਅਤੇ ਖਾਦ ਡਰਿਲਾਂ ਅਤੇ ਟਾਂRਸਪਲਾਂਟਰ ਦੀ ਵਰਤੋਂ ਹੁੰਦੀ ਹੈ | ਬੀਜ ਅਤੇ ਖਾਦ ਡਰਿਲ ਦੀ ਵਰਤੋਂ ਕਰਕੇ ਕਣਕ, ਛੋਲੇ, ਸਰੋਂ, ਬਾਜਰਾ, ਮੂੰਗੀ, ਜਵਾਰ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ਟਾਂRਸਪਲਾਂਟਰ ਦੁਆਰਾ

 ਝੋਨੇ ਦੀ ਬਿਜਾਈ ਹੁੰਦੀ ਹੈ ਜ਼ੀਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ  ਵਰਤੋਂ ਕਣਕ ਦੀ ਬਿਜਾਈ ਲਈ ਹੁੰਦੀ ਹੈ ।ਕਾਟਨ ਪਲਾਂਟਰ ਦੀ ਵਰਤੋਂ ਨਰਮੇ ਅਤੇ, ਕਪਾਹ ਦੀ ਬਿਜਾਈ ਲਈ ਹੁੰਦੀ ਹੈ | ਆਲੂ ਦੀ ਬਿਜਾਈ ਲਈ ਪਟੈਟੋ ਪਲਾਂਟਰ ਦੀ ਵਰਤੋਂ ਹੁੰਦੀ ਹੈ ਗੰਨੇ ਦੀ ਬਿਜਾਈ ਲਈ ਸ਼ਗਰਕੈਨ ਪਲਾਂਟਰ ਦੀ ਵਰਤੋਂ ਹੁੰਦੀ ਹੈ | ਵੱਖ-ਵੱਖ ਸਬਜ਼ੀਆਂ ਲਈ ਵੈਜ਼ੀਟੇਬਲ ਪਲਾਂਟਰਾਂ ਦੀ ਵਰਤੋਂ ਹੁੰਦੀ ਹੈ

 

ਪ੍ਰਸ਼ਨ 5 ਕੰਬਾਇਨ ਹਾਰਵੈਸਟਰ ਮਸ਼ੀਨ ਦੇ ਮੁੱਖ ਕੰਮਾਂ ਦਾ ਵਰਨਣ ਕਰੋ।

ਉੱਤਰਕੰਬਾਇਨ ਹਾਰਵੈਸਟਰ ਮਸ਼ੀਨ ਦੀ ਵਰਤੋਂ ਫ਼ਸਲ ਦੀ ਵਾਢੀ ਲਈ ਹੁੰਦੀ ਹੈ ਫ਼ਸਲ ਦੀ ਗਹਾਈ (ਦਾਣੇ ਕੱਢਣ) ਲਈ ਹੁੰਦੀ ਹੈ ਫ਼ਸਲ ਦੀ ਸਫ਼ਾਈ ਲਈ ਹੁੰਦੀ ਹੈ ਫ਼ਸਲ ਨੂੰ ਇਕੱਠਾ ਕਰਨਾ ਸੰਭਵ ਹੈ

ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਦਾਣੇ ਜਲਦੀ ਨਿਕਲ ਜਾਂਦੇ ਹਨ ਤੇ ਅੱਗ, ਮੀਂਹ, ਤੁਫ਼ਾਨ ਤੋਂ ਹਾਨੀ ਦਾ ਡਰ ਨਹੀਂ ਰਹਿੰਦਾ