Friday 1 January 2021

ਪਾਠ-19 ਸਮੁਦਾਇ ਅਤੇ ਮਨੁੱਖੀ ਲੋੜਾਂ

0 comments

ਪਾਠ-19 ਸਮੁਦਾਇ ਅਤੇ ਮਨੁੱਖੀ ਲੋੜਾਂ

 

 ਪ੍ਰਸ਼ਨ-1. ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ?

ਉੱਤਰ-ਸਾਰੇ ਮਨੁੱਖ ਆਪਣੀਆਂ ਲੋੜਾਂ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਹਨ। ਮਨੁੱਖ ਇੱਕਲਾ ਨਹੀਂ ਰਹਿ ਸਕਦਾ। ਇਸ ਲਈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ

 

ਪ੍ਰਸ਼ਨ-2. ਸਮਾਜ ਦੀ ਮੁਢਲੀ ਇਕਾਈ ਕਿਹੜੀ ਹੈ?

ਉੱਤਰ-ਪਰਿਵਾਰ

 

ਪ੍ਰਸ਼ਨ-3. ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਕਿਹੋ ਜਿਹਾ ਸੀ ? .

ਉੱਤਰ-ਪ੍ਰਾਚੀਨ ਸਮਾਜ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ।ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ। ਉਹ ਇੱਕ ਥਾਂ ਤੋਂ ਦੂਸਰੀ ਥਾਂ ਤੇ ਘੁੰਮਦਾ ਰਹਿੰਦਾ ਸੀ।

 

ਪ੍ਰਸ਼ਨ-4. ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ?

ਉੱਤਰ-ਕਬੀਲੇ ਦੇ ਲੋਕ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ। ਉਹ ਆਪਣੀਆਂ ਜਰੂਰਤਾਂ ਲਈ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਦੇ ਰਹਿੰਦੇ ਹਨ। ਸ਼ਹਿਰੀ ਲੋਕਾਂ ਦਾ ਜੀਵਨ ਬੜਾ ਗੁੰਝਲਦਾਰ ਹੁੰਦਾ ਹੈ।ਉਹਨਾਂ ਦੀਆਂ ਜਰੂਰਤਾਂ ਜਿਆਦਾ ਹੁੰਦੀਆਂ ਹਨ।

 

 ਪ੍ਰਸ਼ਨ-5. ਸਮਾਜ ਮਨੁੱਖ ਲਈ ਕਿਉਂ ਜਰੂਰੀ ਹੈ?

ਉੱਤਰ- () ਮਨੁੱਖ ਸਮਾਜ ਵਿੱਚ ਹੀ ਰਹਿੰਦਾ ਹੈ।

() ਆਪਣੀ ਸੁਰੱਖਿਆ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ। () ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ

() ਵੱਖ ਵੱਖ ਕੰਮਾਂ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ

ਪ੍ਰਸ਼ਨ-6. ਕੁਦਰਤੀ ਵਾਤਾਵਰਨ ਤੋਂ ਮਨੁੱਖੀ ਵਾਤਾਵਰਨ ਦੇ ਵਿਕਾਸ ਤੇ ਸੰਖੇਪ ਨੋਟ ਲਿਖੋ।

ਉੱਤਰ- ਸ਼ੁਰੂ ਵਿੱਚ ਮਨੁੱਖ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ। ਹੌਲੀ ਹੌਲੀ ਉਹ ਖੇਤੀ ਕਰਨਾ ਸਿੱਖ ਗਿਆ। ਅੱਗ,ੜਾਂਬਾ, ਕਾਂਸਾ, ਲੋਹਾ ਆਦਿ ਦੀ ਖੋਜ ਨੇ ਉਸਦੇ ਜੀਵਨ ਨੂੰ ਗਤੀ ਦਿੱਤੀ। ਅੱਜ ਮਨੁੱਖ ਮਸ਼ੀਨੀ ਯੁੱਗ ਵਿੱਚ ਰਹਿੰਦਾ ਹੈ ਅਤੇ ਉਸ ਪਾਸ ਜਰੂਰਤ ਦੀ ਹਰ ਵਸਤੂ ਉਪਲਬਧ ਹੈ।

 

ਪ੍ਰਸ਼ਨ-7. ਸਾਨੂੰ ਆਪਣੇ ਭਾਰਤੀ ਸਮੁਦਾਇ ਤੇ ਮਾਣ ਕਿਉਂ ਹੈ?

ਉੱਤਰ-ਸਾਡਾ ਸਮੁਦਾਇ ਸਾਨੂੰ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਭਾਰਤ ਦਾ ਚੰਗਾ ਨਾਗਰਿਕ ਬਣਾਉਂਦਾ ਹੈ। ਇਹ ਸਾਡੇ ਵਿੱਚ ਭਾਈਚਾਰੇ ਅਤੇ ਏਕਤਾ ਦਾ ਵਿਕਾਸ ਵੀ ਕਰਦਾ ਹੈ ਇਸ ਲਈ ਸਾਨੂੰ ਆਪਣੇ ਭਾਰਤੀ ਸਮੁਦਾਇ ਤੇ ਮਾਣ ਹੈ।

 

ਪ੍ਰਸ਼ਨ-8. ਮਨੁੱਖ ਦਾ ਬਾਕੀ ਸੰਜੀਵਾਂ ਤੋਂ ਕੀ ਅੰਤਰ ਹੈ ?

ਉੱਤਰ-ਮਨੁੱਖ ਪਾਸ ਸਾਰੇ ਜੀਵਾਂ ਤੋਂ ਵੱਧ ਅਕਲ ਹੈ।ਦੂਸਰੇ ਜੀਵਾਂ ਕੋਲ ਮਨੁੱਖ ਵਰਗੀ ਸੋਚਣ ਸ਼ਕਤੀ ਨਹੀਂ ਹੁੰਦੀ।